06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2026

ਆਵਾਰਾ ਪਸ਼ੂ ਨਾਲ ਟਕਰਾਉਣ ਕਾਰਨ ਵਿਅਕਤੀ ਦੀ ਮੌਤ

ਨਕੋਦਰ, 5 ਨਵੰਬਰ (ਗੁਰਵਿੰਦਰ ਸਿੰਘ)-ਆਵਾਰਾ ਪਸ਼ੂ ਨਾਲ ਦੋਪਹੀਆ ਵਾਹਨ ਟੱਕਰਾ ਜਾਣ ਕਾਰਨ ਇੱਕ ਪਿੰਡ ਵਾਸੀ ਦੀ ਮੌਤ ਹੋ ਗਈ। ਨਕੋਦਰ ਸਿਟੀ ਦੇ ਐਸ.

ਅਜੀਤ ਡੈਸਕ 06-11-2026
ਨਕੋਦਰ, 5 ਨਵੰਬਰ (ਗੁਰਵਿੰਦਰ ਸਿੰਘ)-ਆਵਾਰਾ ਪਸ਼ੂ ਨਾਲ ਦੋਪਹੀਆ ਵਾਹਨ ਟੱਕਰਾ ਜਾਣ ਕਾਰਨ ਇੱਕ ਪਿੰਡ ਵਾਸੀ ਦੀ ਮੌਤ ਹੋ ਗਈ। ਨਕੋਦਰ ਸਿਟੀ ਦੇ ਐਸ.ਐਚ.ਓ. ਹਰਮਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਸ਼ਿਵ ਕੁਮਾਰ ਪੁੱਤਰ ਗੁਲਜ਼ਾਰੀ ਲਾਲ ਵਜੋਂ ਹੋਈ ਹੈ, ਜੋ ਪਿੰਡ ਹਰੀਪੁਰ ਦਾ ਰਹਿਣ ਵਾਲਾ ਸੀ। ਉਸੇ ਪਿੰਡ ਦੇ ਰਹਿਣ ਵਾਲੇ ਗੁਰਵਿੰਦਰ ਕੁਮਾਰ ਨੇ ਪੁਲਿਸ ਨੂੰ ਦੱਸਿਆ ਕਿ ਮ੍ਰਿਤਕ ਆਪਣੇ ਘਰ ਵਾਪਸ ਆ ਰਿਹਾ ਸੀ, ਜਦੋਂ ਨਕੋਦਰ-ਜਲੰਧਰ ਰੋਡ’’ਤੇ ਉਸਦਾ ਮੋਟਰਸਾਈਕਲ ਆਵਾਰਾ ਪਸ਼ੂ ਨਾਲ ਟੱਕਰਾ ਗਿਆ, ਜਿਸ ਕਾਰਨ ਉਸਦੀ ਮੌਕੇ ‘ਤੇ ਹੀ ਮੌਤ ਹੋ ਗਈ। ਐਸ.ਐਚ.ਓ. ਨੇ ਦੱਸਿਆ ਕਿ ਪੁਲਿਸ ਨੇ ਕਾਰਵਾਈ ਕਰਦਿਆਂ, ਪੋਸਟਮਾਰਟਮ ਤੋਂ ਬਾਅਦ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਹੈ
ਪਿਛਲੀ ਖ਼ਬਰ ਆਦਮਪੁਰ ਮੇਨ ਰੋਡ ਦਾ 4 ਕਰੋੜ 92 ਲੱਖ ਦੀ ਲਾਗਤ ਨਾਲ ਨਿਰਮਾਣ ਕਾਰਜ ਸ਼ੁਰੂ ਅਗਲੀ ਖ਼ਬਰ ਪੁਲਿਸ ਵਲੋਂ ਲੈਦਰ ਕੰਪਲੈਕਸ ਰੋਡ ’ਤੇ ਰਿਹਾਇਸ਼ੀ ਮਕਾਨ ’ਚੋਂ ਨਾਜਾਇਜ਼ ਪਟਾਕਿਆਂ ਦਾ ਜ਼ਖੀਰਾ ਬਰਾਮਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।