06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2026

  ਨਿਯਮਾਂ ਦੀਆਂ ਧੱਜੀਆਂ ਉਡਾਉਂਦੇ ਆਟੋ ਅਤੇ ਜੁਗਾੜੂ ਰੇੜੀ

ਲਾਂਬੜਾ, 5 ਨਵੰਬਰ (ਗੁਰਮੇਲ ਸਿੰਘ)- ਅਕਸਰ ਦੋ ਪਈਆ ਵਾਹਨ ਚਾਲਕਾਂ ਦੇ ਵੱਖ-ਵੱਖ ਥਾਵਾਂ ’ਤੇ ਨਾਕੇ ਲਾ ਕੇ ਚਲਾਨ ਕੱਟਣ ਨੂੰ ਤਰਜੀਹ ਦੇਣ ਵਾਲੇ ਪੁਲਿਸ ਕਰਮਚਾਰੀਆਂ ਵਲੋਂ ਸ਼ਹਿਰ ਦੀਆਂ ਵੱਖ-ਵੱਖ ਸੜਕਾਂ ’ਤੇ ਘੁੰਮਣ ਵਾਲੇ ਉਨ੍ਹਾਂ ਆਟੋ ਤੇ ਜਗਾੜੂ ਰੇੜੀਆਂ ਨੂੰ ਅਕਸਰ ਹੀ ਅਣਗੋਲਿਆ ਕਰ ਦਿੱਤਾ ਜਾਂਦਾ ਹੈ ਜਦ ਕਿ ਸਰਕਾਰ ਨੇ ਇਨ੍ਹਾਂ ਉੱਪਰ ਪੂਰੀ ਤਰ੍ਹਾਂ ਰੋਕ ਲਗਾਈ ਹੋਈ ਹੈ। ਪਰ ਫਿਰ ਵੀ ਇਹ ਆਮ ਹੀ ਸੜਕਾਂ ਉੱਪਰ ਦੌੜਦੀਆਂ ਨਜ਼ਰ ਆ ਰਹੀਆਂ ਹਨ ਜੋ ਕਿ ਸ਼ਰੇਆਮ ਨਿਯਮਾਂ ਦੀਆਂ ਉਲੰਘਣਾ ਕਰਦੇ ਹੋਏ 6 ਤੋਂ 8 ਸਵਾਰੀਆਂ ਬਿਠਾ ਕੇ ਜਿੱਥੇ ਆਪਣੀ ਜਾਨ ਜੋਖਮ ’ਚ ਪਾਉਂਦੇ ਹਨ, ਉਥੇ ਹੀ ਕੁਝ ਆਟੋ ਚਾਲਕ ਛੋਟੇ ਜਿਹੇ ਲਾਲਚ ਪਿੱਛੇ ਵੱਧ ਤੋਂ ਵੱਧ ਸਵਾਰੀਆਂ ਬਿਠਾ ਕੇ ਉਨ੍ਹਾਂ ਦੀ ਜਾਨ ਨੂੰ ਖਤਰੇ ’ਚ ਪਾ ਦਿੰਦੇ ਹਨ।

ਅਜੀਤ ਡੈਸਕ 06-11-2026
ਲਾਂਬੜਾ, 5 ਨਵੰਬਰ (ਗੁਰਮੇਲ ਸਿੰਘ)- ਅਕਸਰ ਦੋ ਪਈਆ ਵਾਹਨ ਚਾਲਕਾਂ ਦੇ ਵੱਖ-ਵੱਖ ਥਾਵਾਂ ’ਤੇ ਨਾਕੇ ਲਾ ਕੇ ਚਲਾਨ ਕੱਟਣ ਨੂੰ ਤਰਜੀਹ ਦੇਣ ਵਾਲੇ ਪੁਲਿਸ ਕਰਮਚਾਰੀਆਂ ਵਲੋਂ ਸ਼ਹਿਰ ਦੀਆਂ ਵੱਖ-ਵੱਖ ਸੜਕਾਂ ’ਤੇ ਘੁੰਮਣ ਵਾਲੇ ਉਨ੍ਹਾਂ ਆਟੋ ਤੇ ਜਗਾੜੂ ਰੇੜੀਆਂ ਨੂੰ ਅਕਸਰ ਹੀ ਅਣਗੋਲਿਆ ਕਰ ਦਿੱਤਾ ਜਾਂਦਾ ਹੈ ਜਦ ਕਿ ਸਰਕਾਰ ਨੇ ਇਨ੍ਹਾਂ ਉੱਪਰ ਪੂਰੀ ਤਰ੍ਹਾਂ ਰੋਕ ਲਗਾਈ ਹੋਈ ਹੈ। ਪਰ ਫਿਰ ਵੀ ਇਹ ਆਮ ਹੀ ਸੜਕਾਂ ਉੱਪਰ ਦੌੜਦੀਆਂ ਨਜ਼ਰ ਆ ਰਹੀਆਂ ਹਨ ਜੋ ਕਿ ਸ਼ਰੇਆਮ ਨਿਯਮਾਂ ਦੀਆਂ ਉਲੰਘਣਾ ਕਰਦੇ ਹੋਏ 6 ਤੋਂ 8 ਸਵਾਰੀਆਂ ਬਿਠਾ ਕੇ ਜਿੱਥੇ ਆਪਣੀ ਜਾਨ ਜੋਖਮ ’ਚ ਪਾਉਂਦੇ ਹਨ, ਉਥੇ ਹੀ ਕੁਝ ਆਟੋ ਚਾਲਕ ਛੋਟੇ ਜਿਹੇ ਲਾਲਚ ਪਿੱਛੇ ਵੱਧ ਤੋਂ ਵੱਧ ਸਵਾਰੀਆਂ ਬਿਠਾ ਕੇ ਉਨ੍ਹਾਂ ਦੀ ਜਾਨ ਨੂੰ ਖਤਰੇ ’ਚ ਪਾ ਦਿੰਦੇ ਹਨ। ਇਸੇ ਤਰ੍ਹਾਂ ਜੁਗਾੜੂ ਰੇੜੀਆਂ ਵਾਲੇ ਵੀ ਸਮਰੱਥਾ ਤੋਂ ਵੱਧ ਸਮਾਨ ਲੱਦ ਕੇ ਹਾਦਸਿਆਂ ਨੂੰ ਸੱਦਾ ਦਿੰਦੇ ਹਨ। ਪੁਲਿਸ ਪ੍ਰਸ਼ਾਸਨ ਇਸ ਵੱਲ ਧਿਆਨ ਦੇਵੇਗਾ ਤਾਂ ਕੀ ਇਨ੍ਹਾਂ ਦੀਆਂ ਛੋਟੀਆਂ ਛੋਟੀਆਂ ਗਲਤੀਆਂ ਨੂੰ ਸੁਧਾਰਿਆ ਜਾ ਸਕੇ ਤੇ ਘਟਨਾਵਾਂ ਨੂੰ ਰੋਕਿਆ ਜਾ ਸਕੇ। ਇਨ੍ਹਾਂ ਆਟੋ ਚਾਲਕਾਂ ਦੀ ਗਲਤੀ ਨਾਲ ਕਈ ਵਾਰ ਵੱਡੇ ਹਾਦਸੇ ਵੀ ਹੋ ਜਾਂਦੇ ਹਨ। ਇਸ ਕਰਕੇ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਇਹ ਸਵਾਲ ਖਾਸ ਧਿਆਨ ਦਿੱਤਾ ਜਾਵੇ।
ਪਿਛਲੀ ਖ਼ਬਰ ਦੀਵਾਲੀ ਦੇ ਮੱਦੇਨਜ਼ਰ ਵਾਰਡ ਨੰਬਰ 33 ’ਚ ਅਰੁਣਾ ਅਰੋੜਾ ਨੇ ਚਲਾਈ ਵਿਸ਼ੇਸ਼ ਸਫ਼ਾਈ ਮੁਹਿੰਮ ਅਗਲੀ ਖ਼ਬਰ ਯੂਥ ਅਕਾਲੀ ਦਲ (ਬ) ਦੇ ਕੌਮੀ ਪ੍ਰਧਾਨ ਝਿੰਜਰ ਤੇ ਖੇੜਾ ਦਾ ਜਲੰਧਰ ਪਹੁੰਚਣ ’ਤੇ ਨਿੱਘਾ ਸਵਾਗਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।