11-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-11-2026

ਐਲ.ਕੇ.ਸੀ.ਟੀ.ਸੀ. ਵਲੋਂ ਆਈ.ਆਈ.ਟੀ. ਬੰਬੇ ਨਾਲ ਸਾਂਝੇਦਾਰੀ ਸਥਾਪਿਤ

ਜਲੰਧਰ, 11 ਨਵੰਬਰ (ਜਸਪਾਲ ਸਿੰਘ)-ਖਾਲਸਾ ਕਾਲਜ ਟੈਕਨੀਕਲ ਕੈਂਪਸ ਵਲੋਂ ਸਪੋਕਨ ਟਿਊਟੋਰੀਅਲ, ਐਜੂਪਿਰਾਮਿਡਜ਼, ਐਸ. ਆਈ.

ਅਜੀਤ ਡੈਸਕ 12-11-2026
ਜਲੰਧਰ, 11 ਨਵੰਬਰ (ਜਸਪਾਲ ਸਿੰਘ)-ਖਾਲਸਾ ਕਾਲਜ ਟੈਕਨੀਕਲ ਕੈਂਪਸ ਵਲੋਂ ਸਪੋਕਨ ਟਿਊਟੋਰੀਅਲ, ਐਜੂਪਿਰਾਮਿਡਜ਼, ਐਸ.ਆਈ. ਐਨ.ਈ., ਆਈ.ਆਈ.ਟੀ. ਬੰਬੇ ਨਾਲ ਸਾਂਝੇਦਾਰੀ ਸਥਾਪਤ ਕੀਤੀ ਗਈ ਹੈ । ਇਸ ਸਾਂਝੇਦਾਰੀ ਨਾਲ ਐਲ.ਕੇ.ਸੀ.ਟੀ.ਸੀ. ਹੁਣ ਸਪੋਕਨ ਟਿਊਟੋਰੀਅਲ, ਐਜੂਪਿਰਾਮਿਡਜ਼, ਐਸ.ਆਈ.ਐਨ.ਈ., ਆਈ. ਆਈ.ਟੀ. ਬੰਬੇ ਦਾ ਅਕਾਦਮਿਕ ਭਾਈਵਾਲ ਬਣ ਗਿਆ ਹੈ, ਜਿਸ ਦਾ ਉਦੇਸ਼ ਵਿਦਿਆਰਥੀਆਂ ਨੂੰ ਨਵੀਆਂ ਤੇ ਉੱਭਰ ਰਹੀਆਂ ਤਕਨੀਕਾਂ ਨਾਲ ਜਾਣੂ ਕਰਵਾਉਣਾ ਹੈ । ਕੇ.ਸੀ.ਐਲ. ਗਰੁੱਪ ਦੇ ਡਾਇਰੈਕਟਰ ਅਕਾਦਮਿਕ ਅਫੇਅਰਜ਼ ਸੁਖਬੀਰ ਸਿੰਘ ਚੱਠਾ ਨੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਇਸ ਸਾਂਝੇਦਾਰੀ ਰਾਹੀਂ ਮਿਲਣ ਵਾਲੇ ਸਿਖਲਾਈ ਦੇ ਮੌਕਿਆਂ ਦਾ ਪੂਰਾ ਲਾਭ ਉਠਾਉਣ ਲਈ ਪ੍ਰੇਰਿਤ ਕੀਤਾ । ਐਲ.ਕੇ.ਸੀ.ਟੀ.ਸੀ. ਦੇ ਡਾਇਰੈਕਟਰ ਡਾ. ਆਰ. ਐਸ. ਦਿਓਲ ਨੇ ਇਸ ਸਾਂਝੇਦਾਰੀ ਦਾ ਸਵਾਗਤ ਕਰਦਿਆਂ ਕਿਹਾ ਕਿ ਅਜਿਹੇ ਸਹਿਯੋਗ ਵਿਦਿਆਰਥੀਆਂ ਦੇ ਤਕਨੀਕੀ ਹੁਨਰਾਂ ਨੂੰ ਨਿਖਾਰਨ ਤੇ ਰੋਜ਼ਗਾਰ ਪ੍ਰਾਪਤੀ ਦੀਆਂ ਸੰਭਾਵਨਾਵਾਂ ਨੂੰ ਮਜ਼ਬੂਤ ਕਰਨ ’ਚ ਅਹਿਮ ਭੂਮਿਕਾ ਨਿਭਾਉਂਦੇ ਹਨ। ਇਸ ਸਾਂਝੇਦਾਰੀ ਤਹਿਤ ਐਲ.ਕੇ.ਸੀ.ਟੀ.ਸੀ. ਦੇ ਵਿਦਿਆਰਥੀਆਂ ਨੂੰ ਮੁਫ਼ਤ ਤੇ ਓਪਨ-ਸੋਰਸ ਸਾਫਟਵੇਅਰ (ਐੱਫ.ਓ.ਐੱਸ.ਐੱਸ.) ਬਾਰੇ ਸਪੋਕਨ ਟਿਊਟੋਰੀਅਲ ਦੇ ਆਡੀਓ-ਵੀਡੀਓ ਕੋਰਸਾਂ ਰਾਹੀਂ ਕੰਪਿਊਟਰ, ਸਾਫਟਵੇਅਰ ਤੇ ਸੂਚਨਾ ਤਕਨਾਲੋਜੀ ਦੇ ਬੁਨਿਆਦੀ ਹੁਨਰਾਂ ਦੀ ਸਿਖਲਾਈ ਦਿੱਤੀ ਜਾਵੇਗੀ । ਵਿਦਿਆਰਥੀ ਆਪਣੀ ਸਹੂਲਤ ਤੇ ਰਫ਼ਤਾਰ ਅਨੁਸਾਰ ਵੱਖ-ਵੱਖ ਓਪਨ-ਸੋਰਸ ਸਾਫਟਵੇਅਰ ਟੂਲਜ਼ ਨੂੰ ਕਦਮ-ਦਰ-ਕਦਮ ਸਿੱਖ ਸਕਣਗੇ ਤੇ ਵਿਹਾਰਕ ਹੁਨਰ ਹਾਸਲ ਕਰ ਸਕਣਗੇ । ਇਹ ਸਿਖਲਾਈ ਉਨ੍ਹਾਂ ਕਲਾਸਰੂਮ ਸਿੱਖਿਆ ਨੂੰ ਹੋਰ ਮਜ਼ਬੂਤ ਕਰਨ ਦੇ ਨਾਲ-ਨਾਲ ਰੋਜ਼ਗਾਰ ਤੇ ਪਲੇਸਮੈਂਟ ਲਈ ਤਿਆਰੀ ਵਿੱਚ ਵੀ ਦੀਸਹਾਇਕ ਹੋਵੇਗੀ। ਇਸ ਉਪਰਾਲੇ ਨੂੰ ਡਾ. ਪੂਜਾ ਭਸੀਨ (ਡੀਨ ਅਕਾਦਮਿਕਸ, ਐਲ.ਕੇ.ਸੀ.ਟੀ.ਸੀ. ਅਤੇ ਮੁਖੀ, ਸੀ.ਐੱਸ.ਈ. ਵਿਭਾਗ) ਅਤੇ ਡਾ. ਵਰੁਣ ਸ਼ਰਮਾ (ਸਹਾਇਕ ਡਾਇਰੈਕਟਰ, ਐਲ.ਕੇ.ਸੀ. ਟੀ.ਸੀ.) ਦੇ ਸਾਂਝੇ ਯਤਨਾਂ ਨਾਲ ਅੱਗੇ ਵਧਾਇਆ ਜਾ ਰਿਹਾ ਹੈ।
ਪਿਛਲੀ ਖ਼ਬਰ ਗੁਰਦੁਆਰਾ ਪਾਤਿਸ਼ਾਹੀ ਛੇਵੀਂ ਲੰਮਾ ਪਿੰਡ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਤਾਗੱਦੀ ਦਿਵਸ ਨੂੰ ਸਮਰਪਿਤ ਗੁਰਮਤਿ... ਅਗਲੀ ਖ਼ਬਰ ਫਰਵਰੀ ਮਹੀਨੇ ਤੋਂ ਜਲੰਧਰ ਆਉਣੀਆਂ ਸ਼ੁਰੂ ਹੋ ਜਾਣਗੀਆਂ ਪੀ. ਐਮ. ਯੋਜਨਾ ਦੀਆਂ ਈ-ਬੱਸਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।