11-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-11-2026

ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਅੰਦਰ ਖਜ਼ਾਨਾ ਦਫ਼ਤਰ ਤੇ ਸੇਵਾ ਕੇਂਦਰ ਦੇ ਆਸ-ਪਾਸ ਸਫ਼ਾਈ ਦਾ ਮੰਦਾ ਹਾਲ, ਥਾਂ-ਥਾਂ ਲੱਗੇ ਕੂੜੇ ਦੇ ਢੇਰ

ਜਲੰਧਰ, 11 ਨਵੰਬਰ (ਜਤਿੰਦਰ ਪੰਮੀ)-ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਅੰਦਰ ਖਜ਼ਾਨਾ ਦਫਤਰ ਤੇ ਸੇਵਾ ਕੇਂਦਰ ਦੇ ਆਸ-ਪਾਸ ਇਨ੍ਹੀਂ ਦਿਨੀਂ ਸਾਫ਼-ਸਫ਼ਾਈ ਦਾ ਬਹੁਤ ਹੀ ਮਾੜਾ ਹਾਲ ਹੈ। ਇੱਥੇ ਥਾਂ-ਥਾਂ ਕੂੜੇ ਦੇ ਢੇਰ ਲੱਗੇ ਹੋਏ ਹਨ ਤੇ ਪਾਰਕਿੰਗ ਵਾਲੇ ਖੇਤਰ ’ਚ ਸਾਫ਼-ਸਫ਼ਾਈ ਵੀ ਨਹੀਂ ਕੀਤੀ ਜਾ ਰਹੀ, ਜਿਸ ਕਾਰਨ ਸਾਰੇ ਪਾਸੇ ਗੰਦਗੀ ਖਿੱਲਰੀ ਪਈ ਹੈ।

ਅਜੀਤ ਡੈਸਕ 12-11-2026
ਜਲੰਧਰ, 11 ਨਵੰਬਰ (ਜਤਿੰਦਰ ਪੰਮੀ)-ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਅੰਦਰ ਖਜ਼ਾਨਾ ਦਫਤਰ ਤੇ ਸੇਵਾ ਕੇਂਦਰ ਦੇ ਆਸ-ਪਾਸ ਇਨ੍ਹੀਂ ਦਿਨੀਂ ਸਾਫ਼-ਸਫ਼ਾਈ ਦਾ ਬਹੁਤ ਹੀ ਮਾੜਾ ਹਾਲ ਹੈ। ਇੱਥੇ ਥਾਂ-ਥਾਂ ਕੂੜੇ ਦੇ ਢੇਰ ਲੱਗੇ ਹੋਏ ਹਨ ਤੇ ਪਾਰਕਿੰਗ ਵਾਲੇ ਖੇਤਰ ’ਚ ਸਾਫ਼-ਸਫ਼ਾਈ ਵੀ ਨਹੀਂ ਕੀਤੀ ਜਾ ਰਹੀ, ਜਿਸ ਕਾਰਨ ਸਾਰੇ ਪਾਸੇ ਗੰਦਗੀ ਖਿੱਲਰੀ ਪਈ ਹੈ। ਦੱਸਣਯੋਗ ਹੈ ਕਿ ਇਸੇ ਪਾਸੇ ਹੀ ਸਬ-ਰਜਿਸਟਰਾਰ-1 ਤੇ 2 ਦੇ ਦਫ਼ਤਰ ਵੀ ਹਨ, ਜਿੱਥੇ ਰੋਜ਼ਾਨਾ ਸੈਂਕੜੇ ਰਜਿਸਟਰੀਆਂ ਹੁੰਦੀਆਂ ਹਨ। ਇਸੇ ਤਰ੍ਹਾਂ ਸੇਵਾ ਕੇਂਦਰ ’ਚ ਵੀ ਸੈਂਕੜੇ ਲੋਕ ਹੀ ਆਪਣੇ ਦਸਤਵੇਜ਼ ਤਿਆਰ ਕਰਵਾਉਣ ਲਈ ਪੁੱਜਦੇ ਹਨ। ਪੁਲਿਸ ਕਮਿਸ਼ਨਰ ਦਫ਼ਤਰ ਦੇ ਪਿਛਲੇ ਪਾਸੇ ਸਥਿਤ ਜ਼ਿਲ੍ਹਾ ਖਜ਼ਾਨਾ ਦਫਤਰ ਨੂੰ ਜਾਂਦੇ ਰਸਤੇ ਤੇ ਉਸ ਦੇ ਆਲ਼ੇ-ਦੁਆਲੇ ਗੰਦਗੀ ਦੇ ਵੱਡੇ-ਵੱਡੇ ਢੇਰ ਲੱਗੇ ਹੋਏ ਹਨ, ਜਿਨ੍ਹਾਂ ’ਚੋਂ ਆਉਂਦੀ ਬੁਦਬੂ ਨਾਲ ਇਥੇ ਆਉਣ ਵਾਲੇ ਲੋਕਾਂ ਦਾ ਮੰਦਾ ਹਾਲ ਹੋ ਜਾਂਦਾ ਹੈ। ਇਸੇ ਤਰ੍ਹਾਂ ਸੇਵਾ ਕੇਂਦਰ ਦੇ ਸਾਹਮਣੇ ਬਣੇ ਛੋਟੇ ਜਿਹੇ ਪਾਰਕ ’ਚ ਕੂੜਾ ਇਕੱਠਾ ਕਰਨ ਤੋਂ ਇਲਾਵਾ ਕੂੜੇ ਨੂੰ ਅੱਗ ਲਾ ਦਿੱਤੀ ਜਾਂਦੀ ਹੈ, ਜਿਸ ਦਾ ਧੂੰਆਂ ਵੀ ਲੋਕਾਂ ਦੀ ਸਿਹਤ ਲਈ ਹਾਨੀਕਾਰਕ ਹੁੰਦਾ ਹੈ। ਇਸ ਸੰਬੰਧੀ ਗੱਲਬਾਤ ਕਰਦਿਆਂ ਜਨਤਾ ਭਲਾਈ ਮੰਚ ਦੇ ਪ੍ਰਧਾਨ ਗਗਨ ਪਾਹਵਾ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਦੀ ਚਾਰ ਨੰਬਰ ਕੈਂਟੀਨ, ਜਿੱਥੇ ਲੋਕ ਚਾਹ-ਪਾਣੀ ਤੇ ਰੋਟੀ ਖਾਣ ਲਈ ਆਉਂਦੇ ਹਨ, ਨਾਲ ਹੀ ਕੂੜੇ ਦੇ ਢੇਰ ਹੋਣ ਕਾਰਨ ਗੰਦਗੀ ’ਚੋਂ ਮੱਖੀਆਂ ਤੇ ਮੱਛਰ ਖਾਣ ਵਾਲੀਆਂ ਵਸਤਾਂ ’ਤੇ ਬੈਠਦਾ ਹੈ, ਜਿਸ ਨਾਲ ਲੋਕਾਂ ਦੇ ਬਿਮਾਰ ਹੋਣ ਦਾ ਖਦਸ਼ਾ ਬਣਿਆ ਰਹਿੰਦਾ ਹੈ। ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਦੇ ਸਾਫ-ਸਫ਼ਾਈ ਕਰਨ ਵਾਲੇ ਮੁਲਾਜ਼ਮ ਕੂੜਾ ਇਕੱਠਾ ਕਰਕੇ ਕੈਂਟੀਨ ਦੇ ਨਾਲ ਹਰਿਆਲੀ ਵਾਸਤੇ ਲਾਏ ਗਏ ਬੂਟਿਆਂ ਦੇ ਆਲੇ-ਦੁਆਲੇ ਢੇਰ ਲਾ ਦਿੰਦੇ ਹਨ। ਅਕਸਰ ਹੀ ਸਫਾਈ ਮੁਲਾਜ਼ਮ ਕੂੜੇ ਦੇ ਛੋਟੇ ਢੇਰ ਡੰਪ ’ਤੇ ਸੁੱਟਣ ਦੀ ਬਜਾਏ ਉਥੇ ਹੀ ਅੱਗ ਲਾ ਕੇ ਸਾੜ ਦਿੰਦੇ ਹਨ ਤੇ ਹਵਾ ਚੱਲਣ ਨਾਲ ਇਹ ਸੁਆਹ ਉਡ ਕੇ ਲੋਕਾਂ ਦੀਆਂ ਅੱਖਾਂ ’ਚ ਪੈਂਦੀ ਰਹਿੰਦੀ ਹੈ। ਗਗਨ ਪਾਹਵਾ ਨੇ ਡਿਪਟੀ ਕਮਿਸ਼ਨਰ ਤੋਂ ਮੰਗ ਕੀਤੀ ਕਿ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਦੀ ਸਾਫ਼-ਸਫ਼ਾਈ ਲਈ ਜ਼ਿੰਮੇਵਾਰ ਨਾਜ਼ਰ ਬ੍ਰਾਂਚ ਨੂੰ ਆਦੇਸ਼ ਜਾਰੀ ਕਰਕੇ ਕੂੜੇ ਦੇ ਢੇਰ ਚੁਕਾਏ ਜਾਣ ਤਾਂ ਜੋ ਇੱਥੇ ਆਉਣ ਵਾਲੇ ਲੋਕਾਂ ਨੂੰ ਸਾਫ਼-ਸੁਥਰਾ ਮਾਹੌਲ ਤੇ ਵਾਤਾਵਰਨ ਮਿਲ ਸਕੇ। ਇਸ ਸੰਬੰਧੀ ਨਾਜ਼ਰ ਬ੍ਰਾਂਚ ਦੇ ਮੁਖੀ ਮਨਦੀਪ ਸਿੰਘ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੇ ਫੋਨ ਨਹੀਂ ਚੁੱਕਿਆ।
ਪਿਛਲੀ ਖ਼ਬਰ ਗੁਰੂ ਨਾਨਕਪੁਰਾ, ਭਾਰਤ ਨਗਰ ਤੇ ਬਸ਼ੀਰਪੁਰਾ ਰੇਲਵੇ ਫਾਟਕ ’ਤੇ ਲੱਗਦੇ ਜਾਮ ਤੋਂ ਲੋਕ ਪ੍ਰੇਸ਼ਾਨ ਅਗਲੀ ਖ਼ਬਰ ਗੁਰਦੁਆਰਾ ਪਾਤਿਸ਼ਾਹੀ ਛੇਵੀਂ ਲੰਮਾ ਪਿੰਡ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਤਾਗੱਦੀ ਦਿਵਸ ਨੂੰ ਸਮਰਪਿਤ ਗੁਰਮਤਿ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।