11-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-11-2026

ਵਾਲਮੀਕਿ ਭਾਈਚਾਰੇ ਨੇ ਵਿਧਾਨ ਸਭਾ ਚੋਣਾਂ ਬਾਰੇ ਕੀਤੀ ਚਰਚਾ

ਜਲੰਧਰ, 11 ਨਵੰਬਰ (ਸ਼ਿਵ)- ਵਿਧਾਨ ਸਭਾ ਹਲਕਾ ਵੈਸਟ ਦੇ ਵਾਰਡ ਨੰਬਰ 50 ਅਧੀਨ ਆਉਂਦੇ ਕੋਟ ਮਹੱਲਾ ਸਥਿਤ ਭਗਵਾਨ ਵਾਲਮੀਕਿ ਮੰਦਰ ਵਿਖੇ ਵਿਸ਼ੇਸ਼ ਮੀਟਿੰਗ ਕੀਤੀ ਗਈ। ਇਸ ਮੌਕੇ ਸਮਾਜ ਸੇਵਕ ਸਤਪਾਲ ਗਿੱਲ ਵਿਸ਼ੇਸ਼ ਤੌਰ ’ਤੇ ਪਹੁੰਚੇ, ਜਿਨ੍ਹਾਂ ਦਾ ਕੋਟ ਮਹੱਲਾ ਵਾਸੀਆਂ ਵਲੋਂ ਸਨਮਾਨ ਕੀਤਾ ਗਿਆ।

ਅਜੀਤ ਡੈਸਕ 12-11-2026
ਜਲੰਧਰ, 11 ਨਵੰਬਰ (ਸ਼ਿਵ)- ਵਿਧਾਨ ਸਭਾ ਹਲਕਾ ਵੈਸਟ ਦੇ ਵਾਰਡ ਨੰਬਰ 50 ਅਧੀਨ ਆਉਂਦੇ ਕੋਟ ਮਹੱਲਾ ਸਥਿਤ ਭਗਵਾਨ ਵਾਲਮੀਕਿ ਮੰਦਰ ਵਿਖੇ ਵਿਸ਼ੇਸ਼ ਮੀਟਿੰਗ ਕੀਤੀ ਗਈ। ਇਸ ਮੌਕੇ ਸਮਾਜ ਸੇਵਕ ਸਤਪਾਲ ਗਿੱਲ ਵਿਸ਼ੇਸ਼ ਤੌਰ ’ਤੇ ਪਹੁੰਚੇ, ਜਿਨ੍ਹਾਂ ਦਾ ਕੋਟ ਮਹੱਲਾ ਵਾਸੀਆਂ ਵਲੋਂ ਸਨਮਾਨ ਕੀਤਾ ਗਿਆ। ਮੀਟਿੰਗ ਦੌਰਾਨ ਆਉਣ ਵਾਲੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਮੌਕੇ ਵਾਲਮੀਕਿ ਭਾਈਚਾਰੇ ਦੇ ਆਗੂਆਂ ਤੇ ਇਲਾਕਾ ਨਿਵਾਸੀਆਂ ਨੇ ਰਾਜਨੀਤਿਕ ਪਾਰਟੀਆਂ ਤੋਂ ਮੰਗ ਕੀਤੀ ਕਿ ਇਸ ਵਾਰ ਵਾਲਮੀਕਿ ਭਾਈਚਾਰੇ ਦੇ ਕਿਸੇ ਯੋਗ ਨੁਮਾਇੰਦੇ ਨੂੰ ਚੋਣ ਲੜਨ ਲਈ ਟਿਕਟ ਦਿੱਤੀ ਜਾਵੇ। ਮੀਟਿੰਗ ਵਿਚ ਬੁਲਾਰਿਆਂ ਨੇ ਕਿਹਾ ਕਿ ਜੇਕਰ ਕਿਸੇ ਵੀ ਰਾਜਨੀਤਿਕ ਪਾਰਟੀ ਵਲੋਂ ਵਾਲਮੀਕਿ ਭਾਈਚਾਰੇ ਦੇ ਨੁਮਾਇੰਦੇ ਨੂੰ ਟਿਕਟ ਨਾ ਦਿੱਤੀ ਗਈ ਤਾਂ ਭਾਈਚਾਰੇ ਵਲੋਂ ਸਤਪਾਲ ਗਿੱਲ ਨੂੰ ਆਜ਼ਾਦ ਉਮੀਦਵਾਰ ਵਜੋਂ ਚੋਣ ਮੈਦਾਨ ਵਿਚ ਉਤਾਰਿਆ ਜਾਵੇਗਾ। ਇਸ ਮੌਕੇ ਮੋਨੂ ਜੁਲਕਾ, ਸਨੀ, ਕਮਲ ਕਟਾਰੀਆ, ਪ੍ਰਥਮ ਬਤਰਾ, ਮੰਗੀ ਸਹੋਤਾ, ਰਾਜਾ ਬਤਰਾ ਤੇ ਚੰਦਨ ਬਤਰਾ ਸਮੇਤ ਵਾਰਡ ਨੰਬਰ 50 ਦੇ ਕੋਟ ਮਹੱਲਾ ਵਾਸੀ ਵੱਡੀ ਗਿਣਤੀ ਵਿਚ ਹਾਜ਼ਰ ਸਨ।
ਪਿਛਲੀ ਖ਼ਬਰ 120 ਫੁੱਟੀ ਰੋਡ ਦਾ ਬੰਦ ਪਿਆ ਹਿੱਸਾ ਖੋਲ੍ਹਣ ਦੀ ਮੰਗ, ਵਫ਼ਦ ਨੇ ਡੀ.ਸੀ. ਨੂੰ ਸੌਂਪਿਆ ਮੰਗ ਪੱਤਰ ਅਗਲੀ ਖ਼ਬਰ ਬੋਰਡ ਉਤਾਰ ਕੇ ਕਿਸੇ ਦੀ ਲੋਕਪ੍ਰਿਯਤਾ ਘੱਟ ਨਹੀਂ ਕੀਤੀ ਜਾ ਸਕਦੀ- ਰਾਠੌਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।