14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-11-2026

ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸੰਬੰਧੀ ਨਗਰ ਕੀਰਤਨ ਭਲਕੇ

ਚੁਗਿੱਟੀ/ਜੰਡੂਸਿੰਘਾ, 13 ਨਵੰਬਰ (ਨਰਿੰਦਰ ਲਾਗੂ)-ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਬੇਅੰਤ ਨਗਰ ਤੋਂ ਸਮੂਹ ਸੰਗਤਾਂ ਦੇ ਸਹਿਯੋਗ ਗੁਰੂ ਨਾਨਕ ਦੇਵ ਜੀ ਦੇ ਪਾਵਨ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ 15 ਨਵੰਬਰ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਪੰਜ ਪਿਆਰਿਆਂ ਦੀ ਅਗਵਾਈ ਵਿਚ ਸਜਾਇਆ ਜਾਵੇਗਾ। ਪ੍ਰਬੰਧਕਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਨਗਰ ਕੀਰਤਨ ਪ੍ਰਕਰਮਾ ਹਿੱਤ ਉਕਤ ਗੁਰੂ ਤੋਂ ਅਰੰਭ ਹੋ ਕੇ ਪ੍ਰੋਫ਼ੈਸਰ ਕਾਲੋਨੀ, ਨਿਊ ਪ੍ਰੋਫ਼ੈਸਰ ਕਾਲੋਨੀ, ਡਿਫੈਂਸ ਕਾਲੋਨੀ, ਪੰਚ ਰਤਨ ਕਾਲੋਨੀ, ਰਾਜਾ ਸਾਹਿਬ, ਜੋਗਿੰਦਰ ਨਗਰ, ਰਾਮਾ ਮੰਡੀ, ਕਾਕੀ ਪਿੰਡ, ਪੈਟਰੋਲ ਪੰਪ, ਢਿਲਵਾਂ ਚੌਂਕ, ਲੱਧੇਵਾਲੀ, ਗੁਲਮਾਰਗ ਐਵੇਨਿਊ, ਸੈਣੀ ਸੁਪਰ ਮਾਰਕੀਟ, ਮਹਿਤਾਬ ਨਗਰ, ਨਿਊ ਬੇਅੰਤ ਨਗਰ, ਮੋਹਨ ਵਿਹਾਰ ਤੋਂ ਹੁੰਦਾ ਹੋਇਆ ਵਾਪਸ ਉਕਤ ਗੁਰੂ ਘਰ ਵਿਚ ਪਹੁੰਚ ਕੇ ਸੰਪੂਰਨ ਹੋਵੇਗਾ।

ਅਜੀਤ ਡੈਸਕ 14-11-2026
ਚੁਗਿੱਟੀ/ਜੰਡੂਸਿੰਘਾ, 13 ਨਵੰਬਰ (ਨਰਿੰਦਰ ਲਾਗੂ)-ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਬੇਅੰਤ ਨਗਰ ਤੋਂ ਸਮੂਹ ਸੰਗਤਾਂ ਦੇ ਸਹਿਯੋਗ ਗੁਰੂ ਨਾਨਕ ਦੇਵ ਜੀ ਦੇ ਪਾਵਨ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ 15 ਨਵੰਬਰ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਪੰਜ ਪਿਆਰਿਆਂ ਦੀ ਅਗਵਾਈ ਵਿਚ ਸਜਾਇਆ ਜਾਵੇਗਾ। ਪ੍ਰਬੰਧਕਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਨਗਰ ਕੀਰਤਨ ਪ੍ਰਕਰਮਾ ਹਿੱਤ ਉਕਤ ਗੁਰੂ ਤੋਂ ਅਰੰਭ ਹੋ ਕੇ ਪ੍ਰੋਫ਼ੈਸਰ ਕਾਲੋਨੀ, ਨਿਊ ਪ੍ਰੋਫ਼ੈਸਰ ਕਾਲੋਨੀ, ਡਿਫੈਂਸ ਕਾਲੋਨੀ, ਪੰਚ ਰਤਨ ਕਾਲੋਨੀ, ਰਾਜਾ ਸਾਹਿਬ, ਜੋਗਿੰਦਰ ਨਗਰ, ਰਾਮਾ ਮੰਡੀ, ਕਾਕੀ ਪਿੰਡ, ਪੈਟਰੋਲ ਪੰਪ, ਢਿਲਵਾਂ ਚੌਂਕ, ਲੱਧੇਵਾਲੀ, ਗੁਲਮਾਰਗ ਐਵੇਨਿਊ, ਸੈਣੀ ਸੁਪਰ ਮਾਰਕੀਟ, ਮਹਿਤਾਬ ਨਗਰ, ਨਿਊ ਬੇਅੰਤ ਨਗਰ, ਮੋਹਨ ਵਿਹਾਰ ਤੋਂ ਹੁੰਦਾ ਹੋਇਆ ਵਾਪਸ ਉਕਤ ਗੁਰੂ ਘਰ ਵਿਚ ਪਹੁੰਚ ਕੇ ਸੰਪੂਰਨ ਹੋਵੇਗਾ। ਦੱਸਿਆ ਜਾ ਰਿਹਾ ਹੈ ਕਿ ਇਸ ਮੌਕੇ ਵੱਖ-ਵੱਖ ਪੜਾਵਾਂ ‘ਤੇ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਵਲੋਂ ਨਗਰ ਕੀਰਤਨ ਦਾ ਫੁੱਲਾਂ ਦੀ ਵਰਖਾ ਕਰਦੇ ਹੋਏ ਸਵਾਗਤ ਕੀਤਾ ਜਾਵੇਗਾ।
ਪਿਛਲੀ ਖ਼ਬਰ ਸ੍ਰੀ ਗੁਰੂ ਰਵਿਦਾਸ ਸਮਾਜਿਕ ਸਮਰਸਤਾ ਸੰਕਲਪ ਯਾਤਰਾ ਦਾ ਜਲੰਧਰ ’ਚ 18 ਨੂੰ ਨਿਤਿਨ ਨਬੀਨ ਕਰਨਗੇ ਉਦਘਾਟਨ ਅਗਲੀ ਖ਼ਬਰ ਰਾਸ਼ਟਰੀ ਸਕੂਲ ਖੇਡਾਂ ਲਈ ਪੰਜਾਬ ਦੀ ਅੰਡਰ-17 ਕ੍ਰਿਕਟ ਟੀਮ ’ਚ ਆਦਰਸ਼ ਨਗਰ ਸਕੂਲ ਜਲੰਧਰ ਦੀ ਮਲਿਕਾ ਦੀ ਚੋਣ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।