ਗੁਰਦੁਆਰਾ ਯਾਦਗਾਰ ਬੀਬਾ ਨਿਰੰਜਣ ਕੌਰ ਬਸ਼ੀਰਪੁਰਾ ਵਿਖੇ ਗੁਰਮਤਿ ਸਮਾਗਮ ਸੰਬੰਧੀ ਬੈਠਕ
ਚੁਗਿੱਟੀ/ ਜੰਡੂਸਿੰਘਾ, 25 ਨਵੰਬਰ (ਨਰਿੰਦਰ ਲਾਗੂ)- ਗੁਰਦੁਆਰਾ ਯਾਦਗਾਰ ਬੀਬਾ ਨਿਰੰਜਨ ਕੌਰ ਨਿਰਮਲ ਸੰਤਪੁਰਾ, ਲਾਇਲਪੁਰੀ, ਬਸ਼ੀਰਪੁਰਾ ਵਿਖੇ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪਾਵਨ ਪ੍ਰਕਾਸ਼ ਪੁਰਬ ਸਬੰਧੀ ਗੁਰਮਤਿ ਸਮਾਗਮ 4 ਦਸੰਬਰ ਨੂੰ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਕਰਵਾਇਆ ਜਾਵੇਗਾ। ਜਾਣਕਾਰੀ ਦਿੰਦੇ ਹੋਏ ਉਕਤ ਗੁਰੂ ਘਰ ਦੀ ਮੁੱਖ ਸੇਵਾਦਾਰ ਸੰਤ ਬੀਬਾ ਸੁਖਵਿੰਦਰ ਕੌਰ ਨੇ ਦੱਸਿਆ ਕਿ ਇਸ ਸਬੰਧ ‘ਚ ਸ੍ਰੀ ਅਖੰਡ ਪਾਠ ਸਾਹਿਬ ਜੀ ਦੀ ਅਰੰਭਤਾ 2 ਦਸੰਬਰ ਨੂੰ ਕੀਤੀ ਜਾਵੇਗੀ।
ਚੁਗਿੱਟੀ/ ਜੰਡੂਸਿੰਘਾ, 25 ਨਵੰਬਰ (ਨਰਿੰਦਰ ਲਾਗੂ)- ਗੁਰਦੁਆਰਾ ਯਾਦਗਾਰ ਬੀਬਾ ਨਿਰੰਜਨ ਕੌਰ ਨਿਰਮਲ ਸੰਤਪੁਰਾ, ਲਾਇਲਪੁਰੀ, ਬਸ਼ੀਰਪੁਰਾ ਵਿਖੇ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪਾਵਨ ਪ੍ਰਕਾਸ਼ ਪੁਰਬ ਸਬੰਧੀ ਗੁਰਮਤਿ ਸਮਾਗਮ 4 ਦਸੰਬਰ ਨੂੰ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਕਰਵਾਇਆ ਜਾਵੇਗਾ। ਜਾਣਕਾਰੀ ਦਿੰਦੇ ਹੋਏ ਉਕਤ ਗੁਰੂ ਘਰ ਦੀ ਮੁੱਖ ਸੇਵਾਦਾਰ ਸੰਤ ਬੀਬਾ ਸੁਖਵਿੰਦਰ ਕੌਰ ਨੇ ਦੱਸਿਆ ਕਿ ਇਸ ਸਬੰਧ ‘ਚ ਸ੍ਰੀ ਅਖੰਡ ਪਾਠ ਸਾਹਿਬ ਜੀ ਦੀ ਅਰੰਭਤਾ 2 ਦਸੰਬਰ ਨੂੰ ਕੀਤੀ ਜਾਵੇਗੀ। ਜਿਸ ਦੇ ਭੋਗ ਸਮਾਗਮ ਵਾਲੇ ਦਿਨ ਸਵੇਰੇ ਪਾਏ ਜਾਣਗੇ। ਉਸ ਉਪਰੰਤ ਵੱਖ -ਵੱਖ ਰਾਗੀ, ਢਾਡੀ ਤੇ ਸੰਤ ਮਹਾਂਪੁਰਸ਼ਾਂ ਵਲੋਂ ਸ਼ਮੂਲੀਅਤ ਕਰਕੇ ਹਾਜ਼ਰੀਨ ਨੂੰ ਗੁਰਬਾਣੀ ਨਾਲ ਨਿਹਾਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਬੀਤੇ ਕੱਲ੍ਹ ਗੁਰਪੁਰਬ ਦੇ ਮੱਦੇਨਜ਼ਰ ਬਸ਼ੀਰਪੁਰਾ ,ਕਮਲ ਵਿਹਾਰ ਤੇ ਠਾਕੁਰ ਸਿੰਘ ਕਲੋਨੀ ਤੇ ਨਾਲ ਲੱਗਦੇ ਇਲਾਕੇ ਵਿੱਚ ਪ੍ਰਭਾਤ ਫੇਰੀ ਕੱਢੀ ਗਈ। ਜਿਸ ਵਿੱਚ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਵੱਲੋਂ ਵੱਧ ਚੜ੍ਹ ਕੇ ਹਿੱਸਾ ਲਿਆ ਗਿਆ। ਇਸ ਮੌਕੇ ਸੁਖਮਨਦੀਪ ਸਿੰਘ, ਕੁਲਦੀਪ ਸਿੰਘ, ਸੋਢੀ ਸਿੰਘ, ਜੈਮਲ ਸਿੰਘ, ਗੁਰਪ੍ਰੀਤ ਸਿੰਘ, ਚਰਨਜੀਤ,ਸੰਤ ਲਾਲ ਗੁਗਨਾਨੀ, ਰੌਕੀ, ਨਿਸ਼ਾਨ ਸਿੰਘ, ਦਵਿੰਦਰ ਸਿੰਘ, ਸ਼ੈਰੀ ਸਿੰਘ, ਸੁਰਜੀਤ ਸਿੰਘ, ਭੁਪਿੰਦਰ ਕੌਰ, ਕੋਮਲ, ਸੁਰਿੰਦਰ ਕੌਰ, ਮਨੀਸ਼ਾ, ਜਸਵੀਰ ਕੌਰ,ਰਾਜ ਕੌਰ, ਪਰਮਿੰਦਰ ਕੌਰ,ਕੋਮਲ ਰਾਣੀ, ਹਰਨੂਰ ਕੌਰ,ਸੁਮਨ, ਦਰਸ਼ਨਾਂ, ਗੀਤਾ,ਮਧੂ ਤੇ ਪੂਜਾ ਆਦਿ ਹਾਜ਼ਰ ਸਨ।