02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਚੋਰਾਂ ਦੇ ਹੱਥ ਪਹਿਰੇਦਾਰੀ

ਅਜੀਤ ਡੈਸਕ 29-03-2026
ਚੋਰਾਂ ਦੇ ਹੱਥ ਪਹਿਰੇਦਾਰੀ ਕਦ ਤਕ ਆਿਖ਼ਰ, ਆਿਖ਼ਰ ਕਦ ਤਕ |
ਘਰ ਦੇ ਅੰਦਰਵਾਰ ਖੁਆਰੀ ਕਦ ਤਕ ਆਿਖ਼ਰ, ਆਿਖ਼ਰ ਕਦ ਤਕ |

ਕਦ ਤਕ ਪੌਣ ਫ਼ਰੇਬੀ ਅੰਦਰ ਨਫ਼ਰਤ ਦਾ ਇਉਂ ਧੂਫ਼ ਧੁਖੇਗਾ,
ਧਰਮਾਂ ਦੀ ਇਹ ਠੇਕੇਦਾਰੀ ਕਦ ਤਕ ਆਿਖ਼ਰ, ਆਿਖ਼ਰ ਕਦ ਤਕ |

ਮਾਸੂਮਾਂ ਦਾ ਖ਼ੂਨ ਵਹੇਗਾ ਕਦ ਤੀਕਰ ਨਦੀਆਂ ਦੇ ਅੰਦਰ,
ਮੰਡੀ ਅੰਦਰ ਚੋਰ ਬਾਜ਼ਾਰੀ ਕਦ ਤਕ ਆਿਖ਼ਰ, ਆਿਖ਼ਰ ਕਦ ਤਕ |

ਛੱਡ ਦਿਓ ਡੰਗ ਹੋਏ ਲੋਕੋ ਸੱਪਾਂ ਨੂੰ ਹੁਣ ਦੁੱਧ ਪਿਲਾਉਣਾ,
ਅੱਖਾਂ ਮੀਚਣ ਦੀ ਬੀਮਾਰੀ ਕਦ ਤਕ ਆਿਖ਼ਰ, ਆਿਖ਼ਰ ਕਦ ਤਕ |

ਨਿੱਤ ਨਿੱਤ ਦੀ ਬੇਚੈਨੀ ਨਾਲੋਂ ਬਿਹਤਰ ਹੈ ਹੁਣ ਗੱਲ ਮੁਕਾਈ,
ਪਰਖਾਂਗੇ ਉਨ੍ਹਾਂ ਦੀ ਯਾਰੀ ਕਦ ਤਕ ਆਿਖ਼ਰ, ਆਿਖ਼ਰ ਕਦ |


ਪਿਛਲੀ ਖ਼ਬਰ ਗ਼ਜ਼ਲ ਉਸ ਨੇ ਛੇੜੀ ਅਗਲੀ ਖ਼ਬਰ ਧੀਆਂ ਭੈਣਾਂ ਦੀ ਰਾਖੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।