02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-05-2026

ਗ਼ਜ਼ਲ

ਅਜੀਤ ਡੈਸਕ 10-05-2026
ਸੰਧੂਰੀ ਸ਼ਾਮ, ਜਗਦੇ ਚੰਨ, ਤਾਰੇ ਸਾਂਭਣੇ ਨੇ |
ਮੈਂ ਤੇਰੇ ਨਾਲ ਮਾਣੇ ਸਭ ਨਜ਼ਾਰੇ ਸਾਂਭਣੇ ਨੇ |

ਪਰਾਏ ਪੱਥਰਾਂ ਦੀ ਪੀੜ ਪਿੱਛੋਂ ਸਹਿ ਲਵਾਂਗਾ,
ਮੈਂ ਪਹਿਲਾਂ ਸੱਜਣਾਂ ਦੇ ਫੁੱਲ ਮਾਰੇ ਸਾਂਭਣੇ ਨੇ |

ਤੁਸੀਂ ਇਸ ਨੂੰ ਨਾ ਵਗਦੇ ਪਾਣੀਆਂ ਦੀ ਭੇਟ ਕਰਨਾ,
ਇਸੇ ਹੀ ਰਾਖ਼ ਨੇ ਆਖ਼ਰ ਅੰਗਾਰੇ ਸਾਂਭਣੇ ਨੇ |

ਜੇ ਰਾਂਝੇ ਸਾਰੇ ਹੀ ਜਾ ਕੇ ਸਿਆਲੀਂ ਚਾਕ ਹੋ 'ਗੇ,
ਤਾਂ ਕਿਹੜੀ ਮਾਂ ਦੇ ਪੁੱਤਾਂ ਨੇ ਹਜ਼ਾਰੇ ਸਾਂਭਣੇ ਨੇ |

ਮੇਰੀ ਫ਼ਿਤਰਤ 'ਚ ਸ਼ਾਮਿਲ ਹੈ ਹਮੇਸ਼ਾ ਖੁੱਲ੍ਹ ਕੇ ਵਗਣਾ,
ਤੇ ਮੇਰਾ ਫ਼ਰਜ਼ ਹੈ ਖੁਰਦੇ ਕਿਨਾਰੇ ਸਾਂਭਣੇ ਨੇ |

ਜ਼ਮਾਨੇ ਦਾ ਫ਼ਿਕਰ ਸਾਡਾ ਫ਼ਿਕਰ ਹੈ, ਇਸ ਲਈ ਹੀ,
ਅਸੀਂ ਸ਼ਾਇਰੀ 'ਚ ਸਭ ਵਖ਼ਤਾਂ ਦੇ ਮਾਰੇ ਸਾਂਭਣੇ ਨੇ |

ਪਿਛਲੀ ਖ਼ਬਰ ਦੁਆਵਾਂ ਚੁਗਣ ਵਾਲੀ ਅਗਲੀ ਖ਼ਬਰ ਇਕ ਚਿੱਠੀ ਰੱਬ ਦੇ ਨਾਂਅ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।