20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2026

ਕੰਵਰ ਮੁਹਿੰਦਰ ਸਿੰਘ ਬੇਦੀ 'ਸਹਰ' (09 ਮਾਰਚ 1909 ਤੋਂ 18 ਜੁਲਾਈ 1992 ਤੱਕ)

ਕੰਵਰ ਮੁਹਿੰਦਰ ਸਿੰਘ ਬੇਦੀ 'ਸਹਰ' (09 ਮਾਰਚ 1909 ਤੋਂ 18 ਜੁਲਾਈ 1992 ਤੱਕ)

ਅਜੀਤ ਡੈਸਕ 20-09-2026

ਕੰਵਰ ਮੁਹਿੰਦਰ ਸਿੰਘ ਬੇਦੀ ਦਾ ਜਨਮ 09 ਮਾਰਚ 1909 ਨੂੰ  ਚੱਕ ਕੋਟ 'ਬੇਦੀਆਂ', ਜ਼ਿਲ੍ਹਾ ਮਿੰਟਗੁਮਰੀ, ਹੁਣ ਜ਼ਿਲ੍ਹਾ ਸਾਹੀਵਾਲ, ਪੰਜਾਬ (ਪਾਕਿਸਤਾਨ) ਵਿਚ ਹੋਇਆ | ਉਹ ਇਲਾਕਾ ਆਜ਼ਾਦੀ ਉਪਰੰਤ ਪਾਕਿਸਤਾਨ ਵਿਚ ਆਉਣ ਕਾਰਨ ਬੇਦੀਆਂ ਨੂੰ  ਜ਼ਿਲ੍ਹਾ ਫਾਜ਼ਿਲਕਾ ਵਿਚ ਪੁਨਰ ਨਿਵਾਸ ਕਰਨਾ ਪਿਆ | ਜੇ ਇਨ੍ਹਾਂ ਦੇ ਪੁਰਾਣੇ ਪਿੰਡ ਦੇ ਨਾਂਅ 'ਤੇ ਧਿਆਨ ਦਿੱਤਾ ਜਾਵੇ ਤਾਂ ਇਹ ਸਪੱਸ਼ਟ ਹੋ ਜਾਏਗਾ ਕਿ ਨਵਜੰਮੇ ਬਾਲਕ ਦਾ ਪਰਿਵਾਰ ਪੰਜਾਬ ਦੇ ਕਹਿੰਦੇ-ਕਹਾਉਂਦੇ ਪਰਿਵਾਰਾਂ 'ਚੋਂ ਸੀ, ਤੇ ਹੈ | 
ਗੁਰੂ ਨਾਨਕ ਦੇਵ ਜੀ ਦੇ ਬੇਦੀ ਕੁਲ ਨੂੰ  ਗੁਰੂ-ਨਾਮ ਦਾ ਉਪਹਾਰ ਮਿਲਿਆ ਹੈ | ਇਹ ਤਾਂ ਪ੍ਰਤੱਖ ਹੈ ਕਿ ਬੇਦੀ ਗੋਤ ਦੇ ਚੰਗੀ ਹੈਸੀਅਤ ਤੇ ਸ਼ਖ਼ਸੀਅਤ ਵਾਲੇ ਬਹੁਤ ਬੰਦੇ ਮਿਲ ਜਾਂਦੇ ਹਨ | ਕੰਵਰ ਮੁਹਿੰਦਰ ਸਿੰਘ ਬੇਦੀ ਉਨ੍ਹਾਂ ਵਿਚੋਂ ਇਕ ਉੱਘੜਵਾਂ ਨਾਂਅ ਹੈ; 'ਜਿਸ ਨੂੰ  ਕਿਸੇ ਨੇ ਇਕ ਦਿਲਕਸ਼ ਤੇ ਰੰਗੀਨ ਸ਼ਖ਼ਸੀਅਤ' ਦੀ ਉਪਾਧੀ ਦਿੱਤੀ ਹੈ |   
ਨਿਮਨ ਹਸਤਾਖ਼ਰੀ ਨੇ ਕੰਵਰ ਮ.ਸ.ਬ. ਸਹਰ ਨੂੰ  ਇਕ ਮੁਸ਼ਾਇਰੇ ਵਿਚ 'ਮੀਰੇ-ਮੁਸ਼ਾਇਰਾ' ਦੇ ਤੌਰ 'ਤੇ ਦੇਖਿਆ ਸੀ | ਉੱਚਾ ਲੰਮਾ, ਤਕੜਾ, ਗੋਰੇ ਰੰਗ ਦਾ ਉੱਚ-ਦੁਮਾਲੜਾ ਸਰਦਾਰ ਜੋ ਪਹਿਲੀ ਨਜ਼ਰੇ ਹੀ ਪ੍ਰਭਾਵਸ਼ਾਲੀ ਨਜ਼ਰ ਆਉਂਦਾ ਸੀ, ਉਸ ਨੇ ਰੰਗ-ਬਿਰੰਗੀ 'ਤੇ ਉੱਚੀ ਸ਼ਮ੍ਹਲੇ ਵਾਲੀ ਪੱਗ ਬੰਨ੍ਹੀ ਹੋਈ ਸੀ | ਸਟੇਜ ਉੱਤੇ ਉਹਦਾ ਪੂਰਾ ਕੰਟਰੋਲ ਸੀ | ਬਜ਼ੁਰਗ ਤੇ ਸਥਾਪਿਤ ਸ਼ਾਇਰ ਉਸ ਨਾਲ ਗੱਲਬਾਤ ਕਰਨ ਸਮੇਂ ਖ਼ੁਸ਼ਗਵਾਰ ਤੇ ਖ਼ੁਸ਼ਦਿਲ ਤੌਰ ਤਰੀਕਿਆਂ ਨਾਲ ਪੇਸ਼ ਆਉਂਦੇ ਸਨ ਅਤੇ ਜੂਨੀਅਰ ਤੇ ਨਵੇਂ ਸ਼ਾਇਰ ਸ਼ਲਾਘਾਮਈ ਅੰੰਦਾਜ਼ ਵਿਚ | ਆਿਖ਼ਰਕਾਰ ਡਿਪਟੀ ਕਮਿਸ਼ਨਰ ਬੇਦੀ ਸਾਹਿਬ ਨੇ ਹੋਰ ਵੀ ਤਾਂ ਮੁਸ਼ਾਇਰੇ ਕਰਵਾਉਣੇ ਹੁੰਦੇ ਸਨ!
ਇਕ ਡਿਪਟੀ ਕਮਿਸ਼ਨਰ ਜੇ ਚੰਗਾ ਸ਼ਾਇਰ ਵੀ ਹੋਵੇ ਤੇ ਰੋਮਾਂਚਿਕ, ਦਿਲਚਸਪ ਤੇ ਚੁਸਤ ਸ਼ੇਅਰਾਂ ਦਾ ਵਾਰ ਵਾਰ ਸਹਿਜ ਉਚਾਰਣ ਕਰ ਸਕਦਾ ਹੋਵੇ ਤਾਂ ਮਾਹੌਲ ਵਿਚ ਇਕ ਵਿਸ਼ੇਸ਼ ਆਕਰਸ਼ਣ ਪੈਦਾ ਹੋ ਹੀ ਜਾਂਦਾ ਹੈ |
ਬੇਦੀ 'ਸਹਰ' ਦੀ ਪਹਿਲੀ ਕਾਵਿ-ਪੁਸਤਕ ਦਾ ਸਿਰਨਾਵਾਂ 'ਤੱਲੂਏ ਸਹਰ' ਸੀ (ਜਿਸ ਦਾ ਅਰਥ ਹੈ 'ਕਵੀ' ਜਾਂ 'ਸਵੇਰ' ਦਾ ਆਗਮਨ) | ਸਮੇਂ ਤੇ ਜ਼ਿੰਦਗੀ ਵੱਲ ਉਸ ਦਾ ਵਤੀਰਾ ਬਹੁਤ ਹਾਂ-ਪੱਖੀ ਸੀ | ਉਹ ਭਾਰਤ ਤੇ ਨਵੇਂ ਬਣੇ ਪਾਕਿਸਤਾਨ ਦੇਸ਼ ਦੇ ਸੰਬੰਧਾਂ ਵਿਚ ਬਿਹਤਰੀ ਦਾ ਇਛੁੱਕ ਸੀ | ਜ਼ਿੰਦਗੀ ਵੱਲ ਉਸ ਦੀ ਪਹੁੰਚ ਉਸਾਰੂ, ਅਰਥ ਭਰਪੂਰ, ਏਕਤਾ ਤੇ ਸ਼ਾਂਤੀ ਦੇ ਬਿੰਦੂਆਂ 'ਤੇ ਕੇਂਦਰਿਤ ਸੀ | ਉਸ ਦੀ ਕਵਿਤਾ ਨੂੰ  ਵੀ ਸਮਕਾਲੀ ਸ਼ਾਇਰਾਂ ਵਾਂਗ ਸਮੇਂ ਦੀ ਤੋਰ ਨਾਲ ਇਕਸੁਰ, ਅਗਾਂਹਵਧੂ ਤੇ ਹਾਂਦਰੂ ਨੁਹਾਰ ਵਾਲੀ ਸਮਝਿਆ ਜਾਂਦਾ ਹੈ | ਸਰੋਤਿਆ ਨੂੰ  ਉਸ ਦੀ ਅਦਾਇਗੀ ਦੀ ਰੌਚਿਕਤਾ ਖਿੱਚਦੀ ਸੀ | 
ਉਸ ਦੀ ਆਤਮ ਕਥਾ 'ਤੇ ਅਧਾਰਿਤ ਸ਼ਾਇਰੀ ਦੀ ਕਿਤਾਬ ਦਾ ਸਿਰਲੇਖ ਹੈ 'ਯਾਦੋਂ ਕਾ ਜਸ਼ਨ' | 'ਬੇਦੀ' ਦੀ ਸ਼ਖ਼ਸੀਅਤ ਦੇ ਆਦਰ ਵਿਚ 'ਜਸ਼ਨੇ-ਸਹਰ' ਸਾਲ 1992 ਵਿਚ ਯੂ.ਏ.ਈ. ਵਿਚ ਕੀਤਾ ਗਿਆ ਸੀ | ਸੂਝਵਾਨ ਪਾਠਕ 'ਬੇਦੀ' ਦੀ ਹੈਸੀਅਤ ਅਤੇ ਸ਼ਖ਼ਸੀਅਤ ਬਾਰੇ ਐਨਾ ਕੁ ਜਾਣ ਲੈਣ ਤੋਂ ਪਿੱਛੋਂ ਉਸ ਦੀ ਸ਼ਾਇਰੀ ਦੇ ਨਮੂਨੇ ਦੇਖਣਾ ਚਾਹੁਣਗੇ | ਬੇਦੀ ਦੀ ਸ਼ਾਇਰੀ ਵਿਚ ਵੀ ਹੁਲਾਸ ਤੇ ਉਤਸਾਹ ਦੇ ਨਾਲ ਨਾਲ ਹੁਸਨ ਤੇ ਇਸ਼ਕ ਦਾ ਪ੍ਰਵਾਹ ਚੱਲਦਾ ਹੈ, ਤੇ ਉਸ ਰਾਹੀਂ ਵਿਅੰਗ ਜਾਂ ਕਟਾਖਸ਼ ਉਜਾਗਰ ਹੁੰਦੇ ਸਨ, ਜਿਵੇਂ ਕਿ:
 -1-
ਵਾਇਜ਼ ਕੀ ਜਵਾਨੀ ਭੀ ਕਿਆ ਸ਼ੈਅ ਹੈ ਖ਼ੁਦਾ ਰੱਖੇ
ਯੇਹ ਵਾਕਿਫ਼ੇ ਆਗ਼ਾਜ਼ੋ-ਅੰਜਾਮ ਨਹੀਂ ਹੋਤੀ

ਯੂੰ ਲੱਜ਼ਤੇ-ਦੁਨੀਆਂ ਸੇ ਮਹਿਰੂਮੀ-ਓ-ਨਾਕਾਮੀ
ਅੱਲਾਹ ਕੀ ਲਾਠੀ ਮੇਂ ਆਵਾਜ਼ ਨਹੀਂ ਹੋਤੀ 

(ਧਰਮ-ਪ੍ਰਚਾਰਕ ਦੀ ਜਵਾਨੀ ਵੀ ਅਜੀਬ ਹੈ; ਜਿਸਦਾ ਆਰੰਭ ਹੈ ਤੇ ਨਾ ਅੰਤ | ਉਹ! ਦੁਨੀਆਂ ਦੀਆਂ ਖ਼ੁਸ਼ੀਆਂ ਵੱਲ ਪਿੱਠ ਕਰਕੇ ਜਿਊਾਦਾ ਹੈ) | 
-2-
ਅਭੀ ਵੋਹ ਕਮਸਿਨ1 ਉਭਰ ਰਹਾ ਹੈ, 
ਅਭੀ ਹੈ ਉਸ ਪਰ ਸ਼ਬਾਬ2 ਆਧਾ
ਅਭੀ ਜਿਗਰ ਮੇਂ ਖ਼ਲਿਸ਼3 ਹੈ ਆਧੀ, 
ਅਭੀ ਹੈ ਮੁਝ ਪਰ ਐਤਾਬ4 ਆਧਾ

ਹਿਜਾਬੋ-ਜਲਵੇ5 ਕੀ ਕਸ਼ਮਕਸ਼ ਮੇਂ 
ਉਠਾਇਆ ਉਸ ਨੇ ਨਕਾਬ ਆਧਾ
ਇਧਰ ਹੁਵੈਦਾ ਸਹਾਬ6 ਆਧਾ 
ਉਧਰ ਅੱਯਾਂ7 ਮਾਹਤਾਬ8 ਆਧਾ

ਮਿਰੇ ਸਵਾਲੇ-ਵਿਸਾਲ9 ਪਰ ਤੁਮ 
ਨਜ਼ਰ ਝੁਕਾ ਕਰ ਖੜੇ ਹੂਏ ਹੋ
ਤੁਮਹੀਂ ਬਤਾਓ ਯੇਹ ਬਾਤ ਕਿਆ ਹੈ 
ਸਵਾਲ ਪੂਰਾ ਜਵਾਬ ਆਧਾ

ਲਪਕ ਕੇ ਮੁਝ ਕੋ ਗਲੇ ਲਗਾਇਆ 
ਖ਼ੁਦਾ ਕੀ ਰਹਿਮਤ ਨੇ ਰੋਜ਼ੇ-ਮਹਸ਼ਰ10
ਅਭੀ ਸੁਨਾਇਆ ਥਾ ਮੋਹਤਸਿਬ11 ਨੇ ਮਿਰੇ ਗੁਨਾਹ ਕਾ ਹਿਸਾਬ ਆਧਾ

1. ਕੱਚੀ ਉਮਰ 2. ਜਵਾਨੀ 3. ਚੁੱਭਣ 4. ਮਿਹਰਬਾਨੀ 5. ਪਰਦਾ ਕਰਨਾ ਤੇ ਚੁੱਕ ਦੇਣਾ 6. ਬੱਦਲਵਾਈ 7. ਪ੍ਰਗਟ 8. ਚੰਦਰਮਾਂ 9. ਦੋਸਤੀ ਦੀ ਇੱਛਾ 10. ਕਿਆਮਤ ਦਾ ਦਿਨ 11. ਪਰਹੇਜ਼ਗਾਰ
 -3-
ਆਏ ਹੈਂ ਸਮਝਾਨੇ ਲੋਗ | ਹੈਂ ਕਿਤਨੇ ਦੀਵਾਨੇ ਲੋਗ
ਵਕਤ ਪੇ ਕਾਮ ਨਹੀਂ ਆਤੇ ਹੈਂ, ਯੇਹ ਜਾਨੇ-ਪਹਿਚਾਨੇ ਲੋਗ
ਜੈਸੇ ਹਮ ਇਨ ਮੇਂ ਪੀਤੇ ਹੈਂ, ਲਾਏ ਹੈਂ ਪੈਮਾਨੇ ਲੋਗ
ਜਬ ਜਬ ਮੁਝ ਕੋ ਹੋਸ਼ ਨਹੀਂ ਹੈ, ਆਏ ਹੈਂ ਸਮਝਾਨੇ ਲੋਗ
ਦੌਰੇ-ਹਰਮ ਮੇਂ ਚੈਨ ਜੋ ਮਿਲਤਾ, ਕਿਉਂ ਜਾਤੇ ਮੈਅਖ਼ਾਨੇ ਲੋਗ
ਜਾਨ ਕੇ ਸਬ ਕੁਛ ਭੀ ਨ ਜਾਨੇਂ, ਹੈਂ ਕਿਤਨੇ ਅਨਜਾਨੇ ਲੋਗ
 -4-
ਨਿਤ ਨਿਤ ਕਾ ਯੇਹ ਆਨਾ ਜਾਨਾ, ਮੇਰੇ ਬਸ ਕੀ ਬਾਤ ਨਹੀਂ
ਦਰਬਾਨੋਂ ਕੇ ਨਾਜ਼ ਉਠਾਨਾ, ਮੇਰੇ ਬਸ ਕੀ ਬਾਤ ਨਹੀਂ
ਸਾਕੀ, ਮੈਅ, ਸਾਗ਼ਰ, ਪੈਮਾਨਾ, ਮੇਰੇ ਬਸ ਕੀ ਬਾਤ ਨਹੀਂ
ਸਿਰਫ਼ ਇਨ੍ਹੀ ਸੇ ਦਿਲ ਬਹਿਲਾਨਾ, ਮੇਰੇ ਬਸ ਕੀ ਬਾਤ ਨਹੀਂ
ਇਸ਼ਕ ਕਿਆ ਹੋਤੇ ਹੈਂ, ਕਿਆ ਸਮਝਾਊਾ ਵਾਇਜ਼ ਕੋ,
ਭੈਂਸ ਕੇ ਆਗੇ ਬੀਨ ਬਜਾਨਾ, ਮੇਰੇ ਬਸ ਕੀ ਬਾਤ ਨਹੀਂ
ਮਰਨਾ ਤੋ ਲਾਜ਼ਿਮ ਹੈ ਇਕ ਦਿਨ, ਜੀ ਭਰ ਕੇ ਅਬ ਜੀ ਤੋ ਲੂੰ
ਮਰਨੇ ਸੇ ਪਹਿਲੇ ਮਰ ਜਾਨਾ, ਮੇਰੇ ਬਸ ਕੀ ਬਾਤ ਨਹੀਂ
ਦੋਨੋਂ ਮੇਂ ਹੈ ਨੂਰ ਉਸੀ ਕਾ, ਦੋਨੋਂ ਉਸ ਕੇ ਮਸਕਨ ਹੈਂ
ਏਕ ਕਾਅਬਾ ਹੈ ਏਕ ਬੁਤ-ਖ਼ਾਨਾ, ਮੇਰੇ ਬਸ ਕੀ ਬਾਤ ਨਹੀਂ
-5-
ਜਿਗਰ ਕਾ ਦਰਦ ਜਿਗਰ ਮੇਂ ਰਹੇ ਤੋ ਅੱਛਾ ਹੈ
ਜੋ ਬਾਤ ਘਰ ਕੀ ਹੋ ਘਰ ਮੇਂ ਰਹੇ ਤੋ ਅੱਛਾ ਹੈ
ਮਆਲੇ-ਕਾਰ1 ਸੇੇ ਡਰਨਾ ਤੋ ਬੁਜ਼ਦਿਲੀ ਹੈ ਮਗਰ
ਮਆਲੇ-ਕਾਰ ਨਜ਼ਰ ਮੇਂ ਰਹੇ ਤੋ ਅੱਛਾ ਹੈ
ਜੋ ਗਿਰ ਸਕੇ ਨ ਕਭੀ ਆਂਖ ਸੇ ਗੌਹਰ ਬਨ ਕਰ
ਵੋਹ ਅਸ਼ਕ ਦੀਦਾ-ਏ-ਤਰ2 ਮੇਂ ਰਹੇ ਤੋ ਅੱਛਾ ਹੈ
ਰਵਾ-ਦਵਾਂ ਹੈ ਇਧਰ ਉਧਰ ਜਾਨਿਬੇ-ਮੰਜ਼ਿਲ
ਇਧਰ ਯੇਹ ਜਾਮ ਸਫ਼ਰ ਮੇਂ ਰਹੇ ਤੋ ਅੱਛਾ ਹੈ
ਪਰੇ ਕਰੋ ਨ ਕਭੀ ਗੇਸੂਓਾ ਕੋ ਆਰਿਜ਼3 ਸੇ
ਯੇਹ ਸ਼ਾਮ ਕੁਰਬੇ-ਸਹਰ4 ਮੇਂ ਰਹੇ ਤੋ ਅੱਛਾ ਹੈ
ਅਜੀਬ ਸ਼ੈਅ ਹੈ ਹਕੀਕਤ ਮੇਂ ਸੋਜ਼ੇ-ਮਹਰੂਮੀ5
ਫ਼ੁਗ਼ਾਂ6 ਤਲਾਸ਼ੇ-ਅਸਰ ਮੇਂ ਰਹੇ ਤੋ ਅੱਛਾ ਹੈ
1. ਕੰਮ ਦਾ ਨਤੀਜਾ 2. ਭਿੱਜੀ ਅੱਖ 3. ਗੱਲ੍ਹ 4. ਸ਼ਾਮ ਤੇ ਸਵੇਰ ਨੇੜੇ ਨੇੜੇ 5. ਨਾਕਾਮੀ ਦਾ ਦੁੱਖ 6. ਆਹ, ਹਾਉਂਕਾ
-6-
ਤੁਮ ਹਮਾਰੇ ਨਹੀਂ ਤੋ ਕਿਆ ਗ਼ਮ ਹੈ
ਹਮ ਤੁਮ੍ਹਾਰੇ ਤੋ ਹੈਂ ਯੇਹ ਕਿਆ ਕਮ ਹੈ

ਬਾਲ ਬਿਖਰੇ ਹੈਂ ਆਂਖ ਪੁਰ-ਨਮ1 ਹੈ
ਮਰ ਗਿਆ ਕੌਨ ਕਿਸ ਦਾ ਮਾਤਮ ਹੈ

ਹੁਸਨ ਕੀ ਸ਼ੋਖੀਆਂ ਜ਼ਰਾ ਦੇਖੋ
ਗਾਹ2 ਸ਼ੋਅਲਾ ਹੈ ਗਾਹ ਸ਼ਬਨਮ ਹੈ

ਮੁਸਕੁਰਾ ਦੋ ਜ਼ਰਾ ਖ਼ੁਦਾ ਕੇ ਲੀਏ
ਸ਼ਮ੍ਹੇ-ਮਹਿਫ਼ਲ ਮੇਂ ਰੌਸ਼ਨੀ ਕਮ ਹੈ

ਛਾ ਰਹੀ ਹੈਂ ਘਟਾਏਾ ਸਾਵਨ ਕੀ
ਜ਼ੁਲਫ਼ੇ-ਗਰਦੂੰ ਭੀ ਆਜ ਬਰਹਮ3 ਹੈ

ਬਨ ਗਿਆ ਹੈ ਯੇਹ ਜ਼ਿੰਦਗੀ ਅਬ ਤੋ
ਤੁਝ ਸੇ ਬੜ੍ਹ ਕਰ ਹਮੇਂ ਤਿਰਾ ਗ਼ਮ ਹੈ

ਚਾਕ ਦਾਮਨ ਹੈ ਕਿਸ ਲੀਏ ਗੁਲ ਕਾ
ਕਿਸ ਲੀਏ ਅਸ਼ਕ-ਰੇਜ਼4 ਸ਼ਬਨਮ ਹੈ

ਮਹਿਫ਼ਲੇ-ਰਕਸ ਹੋ ਕਿ ਸ਼ੋਰੋ-ਸ਼ਰਾਬ
ਤੁਮ ਨਹੀਂ ਹੋ ਤੋ ਬਜ਼ਮੇ-ਮਾਤਮ ਹੈ

ਹਰ ਮੁਸੱਰਤ5, ਅਲਮ6 ਕਾ ਹੈ ਪਰਤਵ
ਜੋ ਖ਼ੁਸ਼ੀ ਹੈ ਅਮਾਨਤੇ-ਗ਼ਮ ਹੈ

ਇਸ ਮੇਂ ਆਂਸੂ ਭੀ ਹੈਂ ਤਬੱਸੁਮ ਭੀ
ਜ਼ਿੰਦਗੀ ਇਕ ਤਜ਼ਾਦੇ-ਪੈਹਮ7 ਹੈ

ਸ਼ੈਖ਼ ਸਾਹਬ ਜਰਾਹਤੇ-ਦਿਲ ਕਾ
ਆਪ ਕੇ ਪਾਸ ਕੋਈ ਮਰਹਮ ਹੈ?

ਇਸ ਕੋ ਸਜਦੇ ਕੀਏ ਫ਼ਰਿਸ਼ਤੋਂ ਨੇ
ਆਦਮੀ ਹੈ ਯੇਹ ਇਬਨੇ-ਆਦਮ ਹੈ

1. ਗਿੱਲੀ 2. ਕਦੇ 3. ਉੱਖੜੀ ਹੋਈ 4. ਹੰਝੂ ਕੇਰਨਾ 5. ਖ਼ੁਸ਼ੀ 6. ਦੁੱਖ 7. ਸÉੈ-ਵਿਰੋਧੀ ਟਕਰਾਓ

================

ਪਿਛਲੀ ਖ਼ਬਰ ਪੰਜਾਬੀਆਂ ਲਈ ਬਹੁਤ ਅਹਿਮ ਹਨ ਪੰਜਾਬ ਯੂਨੀਵਰਸਿਟੀ ਦੀਆਂ ‘ ਸੈਨੇਟ ਚੋਣਾਂ ’ ਅਗਲੀ ਖ਼ਬਰ ਗ਼ਜ਼ਲ ਉਸ ਨੇ ਛੇੜੀ • ਗੁਰਦਿਆਲ ਰੌਸ਼ਨ •

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।