• ਗੁਰਦਿਆਲ ਰੌਸ਼ਨ •
ਪੰਜਾਬੀ ਗ਼ਜ਼ਲ ਦੇ ਕਾਫ਼ਿਲੇ ਵਿਚ ਡੇਢ ਦੋ ਦਹਾਕੇ ਪਹਿਲਾਂ ਸ਼ਮੂਲੀਅਤ ਕਰਨ ਵਾਲੇ ਧਰਮਿੰਦਰ ਸ਼ਾਹਿਦ ਦੀ ਪੈਦਾਇਸ਼ 10 ਫਰਵਰੀ 1976 ਦੀ ਹੈ | ਨਿਰੰਤਰ ਸਫ਼ਰ ਉਸ ਦੇ ਪੈਰਾਂ ਦੀ ਮਜਬੂਰੀ ਰਿਹਾ ਤੇ ਇਸੇ ਕਾਰਨ ਉਸ ਦਾ ਜਨਮ, ਸਿੱਖਿਆ ਪ੍ਰਾਪਤੀ ਤੇ ਨਿਯੁਕਤੀ ਭਿੰਨ-ਭਿੰਨ ਦਿਸ਼ਾਵਾਂ ਵਿਚ ਰਹੀ | ਉਂਝ ਉਹ ਕੈਮਸਿਟਰੀ, ਉਰਦੂ, ਫ਼ਾਰਸੀ ਤੇ ਅੰਗਰੇਜ਼ੀ ਦੀ ਐਮ. ਏ. ਹੈ ਤੇ ਬਤੌਰ ਸਾਇੰਸ ਅਧਿਆਪਕ ਸੇਵਾ ਨਿਭਾਅ ਰਿਹਾ ਹੈ | ਗ਼ਜ਼ਲ ਦੀ ਅਗਵਾਈ ਉਸ ਨੂੰ ਪ੍ਰਸਿੱਧ ਗ਼ਜ਼ਲਕਾਰਾਂ ਅੰਜੁਮ ਕਾਦਰੀ ਤੇ ਸਰਦਾਰ ਪੰਛੀ ਤੋਂ ਮਿਲੀ ਤੇ ਸ਼ਾਹਿਦ ਨੇ ਵੀ ਉਨ੍ਹਾਂ ਦੀ ਮਿਹਨਤ ਨੂੰ ਨਿਰਾਸ਼ ਨਹੀਂ ਕੀਤਾ | ਭਾਵੇਂ ਮੁਹੱਬਤ ਵੀ ਉਸ ਲਈ ਮਹੱਤਵਪੂਰਨ ਰਹੀ, ਪਰ ਲੋਕਹਿਤਾਂ ਲਈ ਉਸ ਨੇ ਵਧੇਰੇ ਲਿਖਿਆ ਹੈ | ਉਸ ਨੇ ਕਈ ਕਿਤਾਬਾਂ ਨੂੰ ਲਿਪੀਅੰਤਰ ਕੀਤਾ ਹੈ ਤੇ ਗ਼ਜ਼ਲ ਅਦਬ ਨੂੰ ਕੁਝ ਮੌਲਿਕ ਗ਼ਜ਼ਲ-ਸੰਗ੍ਰਹਿ ਵੀ ਦਿੱਤੇ ਹਨ | ਸ਼ਾਹਿਦ ਮੰਚ ਸੰਚਾਲਕ ਦੇ ਤੌਰ 'ਤੇ ਵੀ ਕਈ ਕਲਾਕਾਰਾਂ ਨਾਲ ਜੁੜਿਆ ਰਿਹਾ ਹੈ | ਪੇਸ਼ ਹਨ ਉਸ ਦੀਆਂ ਦੋ ਗ਼ਜ਼ਲਾਂ-
-ਮੋਬਾਈਲ : 99884-44002