15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-11-2026

ਧਰਮਿੰਦਰ ਸ਼ਾਹਿਦ

ਧਰਮਿੰਦਰ ਸ਼ਾਹਿਦ

ਅਜੀਤ ਡੈਸਕ 15-11-2026

ਚੁੱਪ ਦੇ ਨਾਲ ਪਰੀਤੀ ਪਾ ਕੇ ਅÏਖਾ ਵਕਤ ਗੁਜ਼ਾਰ ਲਿਆ | 

ਫ਼ਿਰ ਕੁਝ ਗ਼ਜ਼ਲਾਂ ਨਜ਼ਮਾਂ ਕਹਿ ਕੇ ਦਿਲ ਤੋਂ ਭਾਰ ਉਤਾਰ ਲਿਆ | 

ਇਸ ਤੋਂ ਉੱਤਮ ਕੋਈ ਰਸਤਾ ਮੈਨੂੰ ਨਜ਼ਰੀਂ ਆਇਆ ਨਈਾ,
ਦਰਦਮੰਦਾਂ ਦਾ ਦਰਦੀ ਬਣ ਕੇ ਤਪਦਾ ਹਿਰਦਾ ਠਾਰ ਲਿਆ | 

ਮੋਹ ਮਾਇਆ ਤੇ ਹਉਮੈ ਦਾ ਦਮ ਹਰਗਿਜ਼ ਭਰ ਨਈਾ ਸਕਦਾ ਉਹ, 
ਬਣ ਸੰਤੋਖੀ ਜਿਸ ਨੇ ਅਪਣੀ ਮੈ ਦਾ ਕੀੜਾ ਮਾਰ ਲਿਆ | 

ਉਸ ਵੱਲ ਚੱਲ ਕੇ ਖ਼ੁਦ-ਬ-ਖ਼ੁਦ ਹੀ ਆ ਜਾਣਾ ਹੈ ਮੰਜ਼ਿਲ ਨੇ, 
ਮੁਸ਼ਕਿਲ ਰਾਹ 'ਤੇ ਤੁਰਨੇ ਦਾ ਜਿਸ ਠੋਸ ਇਰਾਦਾ ਧਾਰ ਲਿਆ | 

ਹਰ ਗੁਫ਼ਤਾਰ ਦੇ ਅੰਦਰ ਉਸਦਾ ਪਲੜਾ ਭਾਰੀ ਰਹਿਣਾ ਹੈ, 
ਗੱਲ ਕਹਿਣੇ ਤੋਂ ਪਹਿਲਾਂ ਜਿਸ ਨੇ ਪੂਰਾ ਸੋਚ ਵਿਚਾਰ ਲਿਆ |

ਸੁਣ ਕੇ ਮੇਰੀ ਦਰਦ ਕਹਾਣੀ 'ਸ਼ਾਹਿਦ' ਇਹ ਗੱਲ ਕਹਿੰਦਾ ਸੀ, 
ਝੱਲਿਆ ਇਸ਼ਕ ਤਿਜਾਰਤ ਕਰ ਕੇ ਕਿਉਂ ਤੂੰ ਝੱਲ ਖਿਲਾਰ ਲਿਆ |

ਝੜ ਜਾਂਦੀ ਹੈ ਮਿੱਟੀ ਜਦ ਮਗ਼ਰੂਰੀ ਦੀ | 

ਆਪੇ ਖ਼ੁਸ਼ਬੂ ਆਉਂਦੀ ਹੈ ਕਸਤੂਰੀ ਦੀ |

ਪਿਆਰ ਅਨੋਖੀ ਸ਼ੈਅ ਹੈ ਏਸ ਜ਼ਮਾਨੇ 'ਤੇ, 
ਜਿਸ ਨੂੰ  ਕੋਈ ਲੋੜ ਨਹੀਂ ਮਨਜ਼ੂਰੀ ਦੀ | 

ਜਗ ਦਾ ਵਾਲੀ ਕਿੱਥੇ ਲੁਕ ਛਿਪ ਜਾਂਦਾ ਹੈ,
ਜਦ ਕੋਈ ਜੂਨ ਹੰਢਾਉਂਦਾ ਹੈ ਮਜਬੂਰੀ ਦੀ | 

ਨਾਮੁਮਕਿਨ ਹੈ ਉਸਦਾ ਪੁੱਜਣਾ ਮੰਜ਼ਿਲ 'ਤੇ, 
ਜਿਸ ਰਾਹੀ ਨੂੰ  ਫ਼ਿਕਰ ਸਤਾਉਂਦੀ ਦੂਰੀ ਦੀ | 

ਛੱਡਿਆ ਨਾ ਪਕਵਾਨ ਕੋਈ ਪਰ ਭੁੱਲੀ ਨਾ, 
ਖ਼ੁਸ਼ਬੂ ਮਾਂ ਦੇ ਹੱਥੋਂ ਖਾਧੀ ਚੂਰੀ ਦੀ | 

ਕਰ ਤੁਰਿਆ ਹਰ ਗੱਲ ਮੁਕੰਮਲ 'ਸ਼ਾਹਿਦ' ਪਰ,
ਪੀੜ ਰੜਕਦੀ ਰਹਿ ਗਈ ਰੀਝ ਅਧੂਰੀ ਦੀ |

ਪਿਛਲੀ ਖ਼ਬਰ ਗ਼ਜ਼ਲ ਉਸ ਨੇ ਛੇੜੀ ਅਗਲੀ ਖ਼ਬਰ ਕਹਾਣੀ ਪ੍ਰਾਹੁਣਾ ਕੀਹਦਾ?

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।