ਗੱਲਾਂ ਗੱਲਾਂ ਵਿਚ ਹੀ ਉਹ ਗੱਲ ਰਹਿ ਗਈ |
ਜਿਹੜੀ ਕਰਨੀ ਸੀ ਗੱਲ ਉਹ ਵਿਚੇ ਰਹਿ ਗਈ |
ਉਹਨੇ ਛੇੜੀ ਵੀ ਸੀ ਗੱਲ ਇਸ਼ਾਰਿਆਂ ਦੇ ਨਾਲ,
ਪਰ ਅਸੀਂ ਮਿਸ ਕਰ ਗਏ ਗ਼ਲਤ ਹੁੰਗਾਰਿਆਂ ਦੇ ਨਾਲ |
ਇਨ੍ਹਾਂ ਹੁੰਗਾਰਿਆਂ ਨੇ ਪਾਈ ਵਿਚ ਚੱਕਰਾਂ ਦੇ ਗੱਲ,
ਬਣੀ ਬਣੀ ਉਲਝਣਾਂ 'ਚ ਪਾਈ ਇਨ੍ਹਾਂ ਅੱਖਰਾਂ ਨੇ ਗੱਲ |
ਚੁੱਪ ਕਰ ਚੁੱਪ ਹੁਣ ਕਰਦੀ ਹੈ ਗੱਲ,
ਚੁੱਪ ਹੀ ਹੁਣ ਲੱਭੂ ਕੋਈ ਇਸ ਮਸਲੇ ਦਾ ਹੱਲ |
ਬੜਾ ਗੱਲਕਾਰ ਸੀ 'ਬੱਲ ਸਿੱਧੂ', ਪਰ ਚੁੱਪ ਬਾਜ਼ੀ ਲੈ ਗਈ,
ਜਿਹੜੀ ਕਰਨੀ ਸੀ ਗੱਲ ਉਹ ਵਿਚੇ ਰਹਿ ਗਈ |
-ਯੂ.ਕੇ.
ਮੋਬਾਈਲ : 99888-50773