ਤਲਵਿੰਦਰ ਸ਼ੇਰਗਿੱਲ ਪੰਜਾਬੀ ਗ਼ਜ਼ਲ ਦਾ ਨਵਾਂ ਤੇ ਸੱਜਰੀ ਸਵੇਰ ਜਿਹਾ ਹਸਤਾਖ਼ਰ ਹੈ | ਉਸ ਦੇ ਸ਼ਿਅਰ ਤ੍ਰੇਲ ਦੀਆਂ ਬੂੰਦਾਂ ਵਰਗਾ ਅਹਿਸਾਸ ਦਿੰਦੇ ਹਨ ਜੋ ਸੂਰਜ ਦੀ ਰੌਸ਼ਨੀ ਨੂੰ ਵਿਸ਼ਲੇਸ਼ ਕਰਕੇ ਦਿਲਕਸ਼ ਮੰਜ਼ਰ ਪੇਸ਼ ਕਰਦੀਆਂ ਹਨ | ਉਹ ਬੇਹੀਆਂ ਤੇ ਘਸੀਆਂ ਪਿਟੀਆਂ ਤਸ਼ਬੀਹਾਂ ਤੇ ਅਸਫ਼ਲ ਤਰਕਾਂ ਤੋਂ ਬਚਦਾ ਹੈ ਤੇ ਹਮੇਸ਼ਾਂ ਕੁਝ ਨਵਾਂ ਕਰਨ ਦੀ ਤਾਂਘ ਪਾਲ਼ਦਾ ਹੈ | ਤਲਵਿੰਦਰ ਨੇ ਅਜੇ ਜ਼ਿੰਦਗੀ ਦੇ ਤਿੰਨ ਦਹਾਕੇ ਹੀ ਦੇਖੇ ਹਨ ਪਰ ਉਸ ਦੀਆਂ ਪ੍ਰਾਪਤੀਆਂ ਉਮਰ ਤੋਂ ਵੱਡੀਆਂ ਹਨ | ਉਸ ਨੂੰ ਮਹਿੰਦਰ ਸਾਥੀ ਯੁਵਾ ਪੁਰਸਕਾਰ ਮਿਲ ਚੁੱਕਾ ਹੈ ਤੇ ਇਸ ਵਾਰ ਉਹ ਆਪਣੇ ਪਿੰਡ ਗੁਣਾਚੌਰ (ਸ਼.ਭ.ਸ. ਨਗਰ) ਦਾ ਸਰਬਸੰਤੀ ਨਾਲ਼ ਸਰਪੰਚ ਵੀ ਚੁਣਿਆਂ ਗਿਆ ਹੈ | ਉਹ ਕਈ ਅਦਬੀ ਸੰਸਥਾਵਾਂ ਦਾ ਅਹੁਦੇਦਾਰ ਵੀ ਹੈ ਤੇ ਇਲਾਕੇ ਵਿਚ ਹੁੰਦੇ ਸਾਹਿਤਕ ਸਮਾਗਮਾਂ ਵਿਚ ਉਸ ਦੀ ਵੱਡੀ ਭੂਮਿਕਾ ਹੁੰਦੀ ਹੈ | ਸ਼ੇਰਗਿੱਲ ਜਦੀਦ ਗ਼ਜ਼ਲ ਦੀ ਬਿਹਤਰੀਨ ਲੱਭਤ ਹੈ, ਪਰ ਅਜੇ ਉਸ ਦਾ ਸਫ਼ਰ ਲੰਬਾ ਹੈ | ਮੈਨੂੰ ਯਕੀਨ ਹੈ ਕਿ ਭਵਿੱਖ ਵਿਚ ਉਹ ਆਪਣੇ ਨਾਲ਼ ਹੋਰ ਪ੍ਰਾਪਤੀਆਂ ਜੋੜੇਗਾ | ਪੇਸ਼ ਹਨ ਉਸ ਦੀਆਂ ਦੋ ਗ਼ਜ਼ਲਾਂ-
-ਮੋਬਾਈਲ : 99884-44002