ਕੁਝ ਤੇ ਦਸ ਕਮਾਲ ਉ ਸਾਈਆਂ |
ਨਿਭ ਜਾਏ ਸਭ ਨਾਲ ਉ ਸਾਈਆਂ |
ਦੋਸ਼ ਬਿਗਾਨੇ ਸਿਰ ਕਿਉਂ ਮੜਦਾਂ |
ਸਭ ਦੀ ਬਣ ਜਾਂ ਢਾਲ ਉ ਸਾਈਆਂ |
ਅੱਥਰੂ ਰਾਜ਼ ਨਾ ਖੋਲ੍ਹਣ ਦਿਲ ਦਾ |
ਹੱਸਦਾ ਮੈਂ ਹਰ ਹਾਲ ਉ ਸਾਈਆਂ |
ਸਾਰੀ ਖ਼ਲਕਤ ਜਦ ਸੌਂ ਜਾਂਦੀ |
ਸੱਚ ਦੀ ਕਰਦਾਂ ਭਾਲ ਉ ਸਾਈਆਂ |
ਲੋਕ ਮੁਖੌਟੇ ਪਾ ਕਿਉਂ ਮਿਲਦੇ?
ਇਕ ਇਕ ਸਮਝਾਂ ਚਾਲ ਉ ਸਾਈਆਂ |
ਨ੍ਹੇਰੇ ਟਿਕਣ ਨਾ ਮੇਰੇ ਸਾਵੇਂ |
ਬਲਦਾਂ ਵਾਂਗ ਮਸ਼ਾਲ ਉ ਸਾਈਆਂ |
ਆਖਣ ਖੂਹ ਦੀ ਇੱਟ ਚੁਬਾਰੇ |
ਲੱਗੇ ਨਾ ਹਰ ਹਾਲ ਉ ਸਾਈਆਂ |
'ਮਿੱਤਵਾ' ਮਿਲਿਆ ਭਟਕਣ ਮੁੱਕੀ |
ਹੋਇਆ ਮਾਲੋਮਾਲ ਉ ਸਾਈਆਂ |
-ਮੋਬਾਈਲ : 98764-98603