ਸ੍ਰੀ ਮੁਕਤਸਰ ਸਾਹਿਬ, 17 ਫ਼ਰਵਰੀ (ਹਰਮਹਿੰਦਰ ਪਾਲ)-ਪੰਜਾਬ ਸਰਕਾਰ ਵਲੋਂ ਅਧਿਆਪਕਾਂ ਤੋਂ ਤਰੱਕੀ ਤੇ ਨੌਕਰੀ ਵਿਚ ਬਣੇ ਰਹਿਣ ਲਈ ਅਧਿਆਪਕ ਯੋਗਤਾ ਟੈੱਸਟ ਦੇ ਵਿਰੋਧ ਵਿਚ 22 ਫ਼ਰਵਰੀ ਨੂੰ ਮਹਾਂ ਰੋਸ ਰੈਲੀ ਅਨੰਦਪੁਰ ਸਾਹਿਬ ਵਿਖੇ ਕੀਤੀ ਜਾ ਰਹੀ ਹੈ | ਇਸ ਰੋਸ ਰੈਲੀ ਵਿਚ ਬਲਾਕ ਸ੍ਰੀ ਮੁਕਤਸਰ ਸਾਹਿਬ-1 ਤੋਂ ਵੱਡੀ ਗਿਣਤੀ ਵਿਚ ਅਧਿਆਪਕ ਭਾਗ ਲੈਣਗੇ | ਡੈਮੋਕ੍ਰੇਟਿਕ ਟੀਚਰ ਫ਼ਰੰਟ ਦੀ ਇਕਾਈ ਬਲਾਕ ਸ੍ਰੀ ਮੁਕਤਸਰ ਸਾਹਿਬ-1 ਦੇ ਪ੍ਰਧਾਨ ਕੁਲਵਿੰਦਰ ਸਿੰਘ ਅਤੇ ਸਕੱਤਰ ਚਰਨਜੀਤ ਸਿੰਘ ਨੇ ਪ੍ਰੈੱਸ ਨੂੰ ਜਾਰੀ ਬਿਆਨ ਵਿਚ ਕਿਹਾ ਕਿ ਜਥੇਬੰਦੀ ਵਲੋਂ ਇਸ ਸੰਬੰਧੀ ਤਿਆਰੀ ਲਈ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ | ਉਨ੍ਹਾਂ ਇਹ ਵੀ ਕਿਹਾ ਕਿ ਮੌਜੂਦਾ ਸਰਕਾਰ ਅਧਿਆਪਕਾਂ ਨੂੰ ਟੈੱਟ ਦੇ ਬਹਾਨੇ ਮੁੱਖ ਮੁੱਦਿਆਂ ਤੋਂ ਉਲਝਾ ਰਹੀ ਹੈ ਤਾਂ ਕਿ ਲੋਕ ਅਜਿਹੇ ਗੈਰ ਚਜ਼ਰੂਰੀ ਮਸਲਿਆਂ ਵਿਚ ਉਲਝ ਕੇ ਰਹਿ ਜਾਣ ਅਤੇ ਕੱਟੇ ਗਏ 36 ਤਰ੍ਹਾਂ ਦੇ ਭੱਤੇ ਤੇ 16 ਫ਼ੀਸਦੀ ਡੀ.ਏ. ਤੇ ਤਨਖ਼ਾਹ ਕਮਿਸ਼ਨ ਦੇ ਬਕਾਏ ਬਾਰੇ ਆਵਾਜ਼ ਨਾ ਉਠਾਉਣ | ਉਨ੍ਹਾਂ ਸਮੂਹ ਅਧਿਆਪਕਾਂ ਨੂੰ ਅਪੀਲ ਕੀਤੀ ਕਿ ਇਸ ਮਹਾਂ ਰੈਲੀ ਵਿਚ ਸ਼ਮੂਲੀਅਤ ਕਰਨ |