ਮਹਾਂਸ਼ਿਵਰਾਤਰੀ ਮੌਕੇ ਵਿਸ਼ਾਲ ਚੌਂਕੀ ਕਰਵਾਈ
ਅਜੀਤ ਡੈਸਕ
18-02-2026
ਮਲੋਟ, 17 ਫ਼ਰਵਰੀ (ਪਾਟਿਲ)-ਮਹਾਂਸ਼ਿਵਰਾਤਰੀ ਦੇ ਤਿਉਹਾਰ ਮੌਕੇ ਮਲੋਟ ਸ਼ਹਿਰ ਦੇ ਅਗਰਸੈਨ ਚੌਂਕ 'ਚ ਧਾਰਮਿਕ ਚੌਂਕੀ ਕਰਵਾਈ ਗਈ | ਇਸ ਧਾਰਮਿਕ ਸਮਾਗਮ 'ਚ ਪੰਜਾਬ ਸਰਕਾਰ ਦੀ ਕੈਬਨਿਟ ਮੰਤਰੀ ਡਾ. ਬਲਜੀਤ ਕੌਰ, ਬਾਬਾ ਸੰਦੀਪ ਜੁਰੀ, ਬਾਬਾ ਵਿਕਾਸ, ਬਾਬਾ ਸੁਰੇਸ਼ ਅਤੇ ਚਾਂਦ ਦੇਵਾ ਨੇ ਵਿਸ਼ੇਸ਼ ਤੌਰ 'ਤੇ ਹਾਜ਼ਰੀ ਲਗਵਾਈ | ਇਸ ਮੌਕੇ ਸਮਾਗਮ ਦੇ ਪ੍ਰਧਾਨ ਜੋਨੀ ਗਰਗ ਵਲੋਂ ਪੂਰੀ ਟੀਮ ਦਾ ਧੰਨਵਾਦ ਕੀਤਾ ਗਿਆ, ਜਿਨ੍ਹਾਂ ਨੇ ਆਪਣੀ ਮਿਹਨਤ ਨਾਲ ਇਸ ਸਮਾਗਮ ਨੂੰ ਸਫ਼ਲ ਬਣਾਇਆ | ਇਸ ਦੇ ਨਾਲ ਹੀ ਰੋਇਲ ਲਾਇਨ ਕਲੱਬ ਵਲੋਂ ਲਗਾਏ ਬਲੱਡ ਡੋਨੇਸ਼ਨ ਕੈਂਪ ਲਈ ਵੀ ਵਿਸ਼ੇਸ਼ ਧੰਨਵਾਦ ਕੀਤਾ ਗਿਆ | ਸਮਾਗਮ ਦੌਰਾਨ ਅਗਰਵਾਲ ਸਭਾ ਦੇ ਰਾਮ ਗਰਗ, ਨੋਨੀ ਗਰਗ, ਵਿਨੋਦ ਗੋਇਲ, ਦਵਿੰਦਰ ਗੋਇਲ ਸਮੇਤ ਸਭਾ ਦੇ ਹੋਰ ਅਹੁਦੇਦਾਰ ਤੇ ਮੈਂਬਰ ਹਾਜ਼ਰ ਰਹੇ | ਇਸ ਮੌਕੇ ਮਲੋਟ ਇਲਾਕੇ ਵਿਚ ਭਗਵਾਨ ਸ਼ਿਵ ਅਤੇ ਠਾਕੁਰ ਜੀ ਦੀ ਪੂਜਾ-ਅਰਚਨਾ ਨੂੰ ਹੋਰ ਉਤਸ਼ਾਹ ਨਾਲ ਅੱਗੇ ਵਧਾਉਣ ਲਈ ਅਗਰਵਾਲ ਸਭਾ ਵਲੋਂ ਵਿਕਾਸ ਮਲਹੋਤਰਾ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ | ਉਤਰਾਖੰਡ ਤੋਂ ਆਏ ਦੀਪਕ ਪੰਡਿਤ ਅਤੇ ਮੱਧ ਪ੍ਰਦੇਸ਼ (ਉਜੈਨ) ਤੋਂ ਪਹੁੰਚੇ ਵਿਦਵਾਨ ਬ੍ਰਾਹਮਣਾਂ ਨੂੰ ਵੀ ਇਸ ਮੌਕੇ ਸਨਮਾਨਿਤ ਕੀਤਾ ਗਿਆ | ਸੰਗਤਾਂ ਲਈ ਵਿਸ਼ੇਸ਼ ਭੰਡਾਰਾ ਵੀ ਲਗਾਇਆ ਗਿਆ |