27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-02-2026

ਲਾਇਨਜ਼ ਕਲੱਬ ਇੰਟਰਨੈਸ਼ਨਲ ਨੇ ਖ਼ੂਨਦਾਨ ਕੈਂਪ ਲਗਾਇਆ

ਅਜੀਤ ਡੈਸਕ 18-02-2026
ਮਲੋਟ, 17 ਫ਼ਰਵਰੀ (ਅਜਮੇਰ ਸਿੰਘ ਬਰਾੜ)-ਲਾਇਨਜ਼ ਕਲੱਬ ਇੰਟਰਨੈਸ਼ਨਲ ਮਲੋਟ (ਰੋਇਲਸ) ਵਲੋਂ ਪ੍ਰਧਾਨ ਸੁਨੀਸ਼ ਗੋਇਲ, ਦੀਪਕ ਗਰਗ (ਸੈਕਟਰੀ), ਦਰਮੇਸ਼ ਬਾਂਸਲ ਖ਼ਜ਼ਾਨਚੀ, ਸੰਜੀਵ ਅਰੋੜਾ ਦੀ ਦੇਖ-ਰੇਖ 'ਚ ਖ਼ੂਨਦਾਨ ਕੈਂਪ ਲਗਾਇਆ ਗਿਆ, ਜਿਸ ਵਿਚ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਆਪਣੀ ਟੀਮ ਨਾਲ ਸ਼ਮੂਲੀਅਤ ਕੀਤੀ | ਇਸ ਕੈਂਪ 'ਚ ਔਰਤਾਂ ਤੇ ਲੜਕੀਆਂ ਨੇ ਵੀ ਖ਼ੂਨਦਾਨ ਕੀਤਾ | ਇਸ ਮੌਕੇ 60 ਯੂਨਿਟ ਖ਼ੂਨ ਇਕੱਤਰ ਕੀਤਾ ਗਿਆ | ਕੈਂਪ ਦੌਰਾਨ ਨੋਨੀ ਗਰਗ, ਹੈਰੀ ਸਿੰਗਲਾ, ਪੰਕਿਤ ਬਾਂਸਲ, ਚੰਦਨ ਗੁਪਤਾ, ਅਮਿਤ ਵਧਵਾ, ਸਨੀ ਛਾਬੜਾ ਨੇ ਪੋ੍ਰਜੈਕਟ ਇੰਚਾਰਜ ਦੀ ਭੂਮਿਕਾ ਨਿਭਾਈ | ਖ਼ੂਨਦਾਨ ਕਰਨ ਵਾਲੇ ਖ਼ੂਨਦਾਨੀਆਂ ਨੂੰ ਡਾਇਟ ਵੰਡਣ ਦੀ ਭੂਮਿਕਾ ਮੰਨੂ ਮੰਗਲਾ ਤੇ ਅਮਿਤ ਵਧਵਾ ਵਲੋਂ ਨਿਭਾਈ ਗਈ, ਜਦਕਿ ਨਿਸ਼ਾਂਤ ਗੋਇਲ, ਪ੍ਰੇਮ ਗੋਇਲ ਨੇ ਕੈਂਪ ਨੂੰ ਪੂਰਨ ਰੂਪ 'ਚ ਸੰਭਾਲਿਆ | ਗੌਰਵ ਮੱਕੜ, ਧਰਵੀਰ ਗੋਇਲ, ਰਘੁਵਿੰਦਰ ਸਿੰਘ, ਲੋਵਿਸ਼ ਗੋਇਲ, ਕਬੀਰ ਗੋਇਲ, ਸ਼ਿਵਮ ਗੋਇਲ ਤੇ ਹੋਰ ਸਾਰੇ ਮੈਂਬਰਾਂ ਨੇ ਵੀ ਆਪਣੇ ਫ਼ਰਜ਼ਾਂ ਨੂੰ ਬਾਖ਼ੂਬੀ ਨਿਭਾਇਆ | ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਤੇ ਪ੍ਰਧਾਨ ਸੁਨੀਸ਼ ਗੋਇਲ ਨੇ ਖ਼ੂਨਦਾਨ ਕਰਨ ਵਾਲੇ ਵਿਅਕਤੀਆਂ ਨੂੰ ਤਗ਼ਮੇ ਤੇ ਸਰਟੀਫ਼ਿਕੇਟ ਦੇ ਕੇ ਕਲੱਬ ਵਲੋਂ ਸਨਮਾਨਿਤ ਕੀਤਾ ਗਿਆ |
ਪਿਛਲੀ ਖ਼ਬਰ ਕੇਜਰੀਵਾਲ ਅਤੇ ਭਗਵੰਤ ਮਾਨ ਦੀ ਕਿੱਲੀ ਚਾਹਲਾਂ ਰੈਲੀ ਰਹੀ ਫਲਾਪ <br/> ਅਗਲੀ ਖ਼ਬਰ ਮਹਾਂਸ਼ਿਵਰਾਤਰੀ ਮੌਕੇ ਵਿਸ਼ਾਲ ਚੌਂਕੀ ਕਰਵਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।