29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-02-2026

ਸਰਕਾਰ ਦੀ ਕਹਿਣੀ ਤੇ ਕਰਨੀ ਵਿਚ ਵੱਡਾ ਫ਼ਰਕ-ਲੱਖੇਵਾਲੀ

ਅਜੀਤ ਡੈਸਕ 28-02-2026
ਮੰਡੀ ਲੱਖੇਵਾਲੀ, 27 ਫ਼ਰਵਰੀ (ਮਿਲਖ ਰਾਜ)-ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਜਥੇਦਾਰ ਗੁਰਮੇਲ ਸਿੰਘ ਲੱਖੇਵਾਲੀ ਨੇ ਆਖਿਆ ਕਿ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਦੀ ਸਰਕਾਰ ਵਿਕਾਸ ਦੀ ਬਜਾਏ ਸਿਰਫ਼ ਇਸ਼ਤਿਹਾਰਾਂ ਤੇ ਕਾਗ਼ਜ਼ੀ ਬਿਆਨਬਾਜ਼ੀ ਤੱਕ ਹੀ ਸੀਮਤ ਹੋ ਕੇ ਰਹਿ ਗਈ ਹੈ, ਜਿਸ ਕਾਰਨ ਸਰਕਾਰ ਦੀ ਕਹਿਣੀ ਤੇ ਕਰਨੀ ਵਿਚ ਵੱਡਾ ਫ਼ਰਕ ਨਜ਼ਰ ਆ ਰਿਹਾ ਹੈ | ਉਨ੍ਹਾਂ ਇਸ ਗੱਲ ਦੀ ਸਪੱਸ਼ਟ ਉਦਾਹਰਨ ਦਿੰਦਿਆਂ ਦੱਸਿਆ ਕਿ ਸ੍ਰੀ ਮੁਕਤਸਰ ਸਾਹਿਬ ਤੋਂ ਅਬੋਹਰ ਜਾਣ ਵਾਲੀ ਮੁੱਖ ਮਾਰਗ ਜੋ ਕਿ ਜ਼ਿਲੇ੍ਹ ਦੇ ਲਹਿੰਦੇ ਪਾਸੇ ਵਾਲੇ ਸਾਰੇ ਪਿੰਡਾਂ ਲਈ ਇਕ ਲਾਈਫ਼ ਲਾਈਨ ਵਾਂਗ ਹੈ ਅਤੇ ਜ਼ਿਲ੍ਹੇ ਨੂੰ ਰਾਜਸਥਾਨ ਨਾਲ ਜੋੜਦੀ ਹੈ, ਪਿਛਲੇ ਕਈ ਸਾਲਾਂ ਤੋਂ ਬੁਰੀ ਤਰ੍ਹਾਂ ਟੁੱਟ-ਭੱਜ ਚੁੱਕੀ ਹੈ | ਇਸ ਸੜਕ ਉਪਰੋਂ ਚਾਰ ਪਹੀਆ ਵਾਹਨ ਤਾਂ ਕੀ ਦੋਪਹੀਆ ਵਾਹਨ ਵੀ ਚਲਾਉਣਾ ਮੁਸ਼ਕਿਲ ਹੈ | ਇਸ ਸੜਕ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਬਣਵਾਇਆ ਸੀ ਅਤੇ ਉਸ ਤੋਂ ਬਾਅਦ ਕਿਸੇ ਨੇ ਵੀ ਇਸ ਦੀ ਸਾਰ ਨਹੀਂ ਲਈ | ਇਸ ਸੜਕ ਨੂੰ ਇਸ ਹਲਕੇ ਦੀ ਨੁਮਾਇੰਦਗੀ ਕਰ ਰਹੀ ਵਿਧਾਇਕਾ ਤੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਕਈ ਵਾਰ ਬਣਾਉਣ ਦਾ ਐਲਾਨ ਕਰ ਚੁੱਕੇ ਹਨ ਅਤੇ ਫ਼ੰਡ ਤੱਕ ਪ੍ਰਬੰਧ ਹੋਣ ਦਾ ਦਾਅਵਾ ਕਰ ਚੁੱਕੇ ਹਨ, ਲੇਕਿਨ ਸੜਕ ਦੀ ਹਾਲਤ ਹੋਰ ਬਦਤਰ ਹੁੰਦੀ ਜਾ ਰਹੀ ਹੈ | ਉਨ੍ਹਾਂ ਸਵਾਲ ਕੀਤਾ ਕਿ ਜੇਕਰ ਸਾਰਾ ਪ੍ਰਬੰਧ ਮੁਕੰਮਲ ਹੋ ਚੁੱਕਿਆ ਹੈ ਤਾਂ ਫ਼ਿਰ ਨਿਰਮਾਣ ਕਾਰਜਾਂ ਵਿਚ ਦੇਰੀ ਕਿਉਂ ਕੀਤੀ ਜਾ ਰਹੀ ਹੈ | ਉਨ੍ਹਾਂ ਮੰਗ ਕੀਤੀ ਕਿ ਇਸ ਸੜਕ ਦੇ ਨਿਰਮਾਣ ਕਾਰਜ ਤੁਰੰਤ ਸ਼ੁਰੂ ਕਰਵਾਏ ਜਾਣ, ਤਾਂ ਜੋ ਇਸ ਇਲਾਕੇ ਸਮੇਤ ਰਾਜਸਥਾਨ ਤੱਕ ਦੇ ਲੋਕਾਂ ਨੂੰ ਹੋ ਰਹੀਆਂ ਪ੍ਰੇਸ਼ਾਨੀਆਂ ਤੋਂ ਨਿਜਾਤ ਮਿਲ ਸਕੇ |
ਪਿਛਲੀ ਖ਼ਬਰ ਤੇਜ਼ ਰਫਤਾਰ ਟਰੱਕ ਨੇ 2 ਵਿਅਕਤੀ ਦਰੜੇ, ਇਕ ਦੀ ਮੌਤ •ਟਰੱਕ ਵਿਅਕਤੀ ਨੂੰ ਦੂਰ ਘਸੀੜ ਕੇ ਲੈ ਗਿਆ, ਅਣਪਛਾਤੇ ਟਰੱਕ ਚਾ... ਅਗਲੀ ਖ਼ਬਰ ਰਮਨ ਲਖੇਸਰ ਦੇ ਗਾਣੇ 'ਚੋਂ 'ਬਾਦਲਾਂ ਦਾ ਗੜ੍ਹ ਲੰਬੀ' ਵਾਲੇ ਸ਼ਬਦ ਹਟਾਉਣ 'ਤੇ ਭਖੀ ਸਿਆਸਤ •ਯੂਥ ਅਕਾਲੀ ਦਲ ਦੇ ਪ੍ਰਧ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।