02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-03-2026

ਹੋਲੀ ਦੇ ਤਿਉਹਾਰ ਦੀਆਂ ਬਾਜ਼ਾਰਾਂ 'ਚ ਰੌਣਕਾਂ

ਅਜੀਤ ਡੈਸਕ 03-03-2026
ਗਿੱਦੜਬਾਹਾ, 2 ਮਾਰਚ (ਸ਼ਿਵਰਾਜ ਸਿੰਘ ਬਰਾੜ)-ਗਿੱਦੜਬਾਹਾ ਦੇ ਬਾਜ਼ਾਰਾਂ ਵਿਚ ਹੋਲੀ ਦੇ ਤਿਉਹਾਰ ਨੂੰ ਲੈ ਕੇ ਖ਼ੂਬ ਰੌਣਕਾਂ ਦੇਖਣ ਨੂੰ ੂ ਮਿਲ ਰਹੀਆਂ ਹਨ | ਕੁਝ ਸਮਾਜ ਸੇਵੀ ਆਗੂਆਂ ਵਲੋਂ ਔਰਗੈਨਿਕ ਰੰਗਾਂ ਦੀ ਵਰਤੋਂ ਕਰਨ 'ਤੇ ਜ਼ੋਰ ਦਿੱਤਾ ਹੈ | ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਹੋਲੀ ਦੇ ਤਿਉਹਾਰ ਦੀਆਂ ਬਾਜ਼ਾਰਾਂ 'ਚ ਖ਼ੂਬ ਰੌਣਕਾਂ ਦੇਖਣ ਨੂੰ ਮਿਲ ਰਹੀਆਂ ਹਨ ਤੇ ਤਰ੍ਹਾਂ-ਤਰ੍ਹਾਂ ਦੇ ਰੰਗਾਂ ਨਾਲ ਸਜਾਈਆਂ ਦੁਕਾਨਾਂ ਤੇ ਰੇਹੜੀਆਂ ਵਾਲੇ ਰੰਗ ਵੇਚ ਰਹੇ ਹਨ | ਸ਼ਹਿਰ ਦੇ ਇਕ ਦੁਕਾਨਦਾਰ ਵਿਕਾਸ ਬੱਤਰਾ ਦਾ ਕਹਿਣਾ ਸੀ ਕਿ ਹੋਲੀ ਦਾ ਤਿਉਹਾਰ ਸਾਲ ਬਾਅਦ ਆਉਂਦਾ ਹੈ | ਇਹ ਤਿਉਹਾਰ ਰੰਗਾਂ ਦਾ ਤਿਉਹਾਰ ਹੈ | ਇਸ ਦੌਰਾਨ ਅਕਸਰ ਕਈ ਪ੍ਰਕਾਰ ਦੇ ਰੰਗ ਵਰਤੇ ਜਾਂਦੇ ਹਨ | ਕਈ ਵਾਰ ਗੈਰ ਮਿਆਰੀ ਰੰਗਾਂ ਦੇ ਸਾਡੀ ਚਮੜੀ 'ਤੇ ਬੁਰੇ ਪ੍ਰਭਾਵ ਪੈ ਜਾਂਦੇ ਹਨ | ਬੇਸਹਾਰਾ ਨੰਦੀ ਗਊਸ਼ਾਲਾ ਦੇ ਪ੍ਰਧਾਨ ਹਰਦੀਪ ਸਿੰਘ ਦੇਦ ਅਤੇ ਵਕੀਲ ਨਰਾਇਣ ਸਿੰਗਲਾ ਦਾ ਕਹਿਣਾ ਸੀ ਕਿ ਹੋਲੀ ਦੇ ਤਿਉਹਾਰ 'ਤੇ ਜ਼ਿਆਦਾਤਰ ਦੁਕਾਨਦਾਰ ਕੁਝ ਪੈਸਿਆਂ ਦੇ ਲਾਲਚ ਕਾਰਨ ਗੈਰ ਮਿਆਰੀ ਸਸਤੇ ਰੰਗ ਵੇਚ ਕੇ ਮਨੁੱਖੀ ਸਿਹਤ ਨਾਲ ਖ਼ਿਲਵਾੜ ਕਰਦੇ ਹਨ | ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਹਮੇਸ਼ਾ ਔਰਗੈਨਿਕ ਰੰਗਾਂ ਦੀ ਹੀ ਵਰਤੋਂ ਕਰਨ |
ਪਿਛਲੀ ਖ਼ਬਰ ਹੋਲੀ ਦੇ ਤਿਉਹਾਰ ਮੌਕੇ ਹੁੱਲੜਬਾਜ਼ੀ ਨਹੀਂ ਕਰਨ ਦਿੱਤੀ ਜਾਵੇਗੀ-ਥਾਣਾ ਮੁਖੀ ਅਗਲੀ ਖ਼ਬਰ ਅਧਿਆਪਕਾਂ ਵਲੋਂ ਹਲਕਾ ਵਿਧਾਇਕ ਦੇ ਘਰ ਅੱਗੇ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।