02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-03-2026

ਰਾਹੁਲ ਗਾਂਧੀ ਵਲੋਂ ਲੀਡਰਸ਼ਿਪ ਨੂੰ ਇਕਮੁੱਠਤਾ ਸੰਬੰਧੀ ਨਸੀਹਤ ਦੇਣਾ ਸਮੇਂ ਦੀ ਪੁਕਾਰ-ਗਿਰਧਰ

ਅਜੀਤ ਡੈਸਕ 03-03-2026
ਸ੍ਰੀ ਮੁਕਤਸਰ ਸਾਹਿਬ, 2 ਮਾਰਚ (ਰਣਜੀਤ ਸਿੰਘ ਢਿੱਲੋਂ)-ਬਰਨਾਲਾ ਦੀ ਕਾਂਗਰਸ ਮਹਾਂ ਰੈਲੀ 'ਚ ਜਿੱਥੇ ਹਜ਼ਾਰਾਂ ਦੀ ਗਿਣਤੀ 'ਚ ਵਰਕਰਾਂ ਦੀ ਹਾਜ਼ਰੀ 'ਚ ਸਟੇਜ ਤੋਂ ਇਕਮੁੱਠਤਾ ਦੀ ਜ਼ੋਰਦਾਰ ਨਸੀਹਤ ਦੇਣਾ, ਇਸ ਤੋਂ ਵੱਡੀ ਮਿਸਾਲ ਮੈਂ ਆਪਣੇ 50 ਸਾਲ ਦੇ ਰਾਜਨੀਤਕ ਜੀਵਨ 'ਚ ਨਹੀਂ ਵੇਖੀ, ਕਿਉਂਕਿ ਮਿ੍ਗ ਤਿ੍ਸ਼ਨਾ ਤੇ ਕਿਸੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਨਾ ਚੱਲਣਾ ਇਸ ਦਾ ਮੁੱਖ ਕਾਰਨ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਗੁਰਦਾਸ ਗਿਰਧਰ ਸਾਬਕਾ ਜਨਰਲ ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ ਨੇ ਕੀਤਾ | ਉਨ੍ਹਾਂ ਕਿਹਾ ਕਿ ਸਭ ਤੋਂ ਪਹਿਲਾਂ ਪਾਰਟੀ ਨੂੰ ਇਕੱਠਾ ਲੈ ਕੇ ਚੱਲਣਾ ਤੇ ਲੋਕਾਂ ਵਿਚ ਸਫ਼ਲਤਾ ਪ੍ਰਾਪਤ ਕਰਨਾ ਮੁੱਖ ਨਿਸ਼ਾਨਾ ਹੁੰਦਾ ਹੈ, ਬਾਕੀ ਅਹੁਦੇਦਾਰੀਆਂ ਤਾਂ ਬਾਅਦ ਦੀ ਗੱਲ ਹੁੰਦੀ ਹੈ | ਪਰ ਬਿਨਾਂ ਪਾਣੀ ਤੋਂ ਮੌਜੇ ਲਾਹੁਣਾ ਕੋਈ ਅਕਲਮੰਦੀ ਦਾ ਸਬੂਤ ਨਹੀਂ | ਦਿਲ ਵੱਡਾ ਕਰਕੇ ਸਾਰਿਆਂ ਦਾ ਸਾਥ ਲੈ ਕੇ ਨਿਸ਼ਾਨੇ ਵੱਲ ਵਧਣ ਦੀ ਲੋੜ ਹੈ | ਵਰਕਰਾਂ ਦਾ ਮਨੋਬਲ ਤਾਂ ਹੀ ਵਧੇਗਾ, ਜੇਕਰ ਸਾਡੀ ਲੀਡਰਸ਼ਿਪ ਇਕਮੁੱਠਤਾ ਨਾਲ ਚੱਲੇਗੀ | ਮਲਿਕਅਰਜਨ ਖੜਗੇ ਤੇ ਰਾਹੁਲ ਗਾਂਧੀ ਨੇ ਯੂ.ਐੱਸ.ਏ. ਤੇ ਇੰਡੀਆ ਵਿਚਕਾਰ ਜੋ ਸੰਧੀ ਹੋਈ ਹੈ, ਉਸ ਬਾਰੇ ਬੜੀ ਬਾਰੀਕੀ ਨਾਲ ਜਾਣੂ ਕਰਵਾਇਆ ਤੇ ਭਾਰਤ ਦੇਸ਼ ਦੀ ਕਿਸਾਨੀ ਤੇ ਵਪਾਰ 'ਤੇ ਜੋ ਅਗਾਮੀ ਅਸਰ ਪੈਂਦਾ ਹੈ, ਉਸ ਤੋਂ ਜਾਣੂ ਕਰਵਾਇਆ ਗਿਆ |
ਪਿਛਲੀ ਖ਼ਬਰ ਰੋਡਵੇਜ਼ ਸੇਵਾ ਮੁਕਤ ਪੈਨਸ਼ਨਰਾਂ ਦੇ ਮੈਡੀਕਲ ਬਿੱਲਾਂ ਦੀ ਤੁਰੰਤ ਅਦਾਇਗੀ ਕਰਨ ਦੀ ਮੰਗ ਅਗਲੀ ਖ਼ਬਰ ਨਵੇਂ ਅਕਾਦਮਿਕ ਸੈਸ਼ਨ ਮੌਕੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦਾ ਭੋਗ ਪਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।