01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-03-2026

ਅਧਿਆਪਕ ਹਰਜਿੰਦਰ ਸਿੰਘ ਬਰਾੜ ਨੂੰ ਵਿਦਾਇਗੀ ਪਾਰਟੀ

ਅਜੀਤ ਡੈਸਕ 03-03-2026
ਰੁਪਾਣਾ, 2 ਮਾਰਚ (ਜਗਜੀਤ ਸਿੰਘ)-ਸਰਕਾਰੀ ਮਿਡਲ ਸਕੂਲ ਫੂਲੇਵਾਲਾ ਵਿਖੇ ਆਰਟ ਐਂਡ ਗ੍ਰਾਫ਼ ਦੀ ਸੇਵਾ ਨਿਭਾਅ ਰਹੇ ਅਧਿਆਪਕ ਹਰਜਿੰਦਰ ਸਿੰਘ ਬਰਾੜ ਦੇ ਸੇਵਾ ਦੌਰਾਨ 30 ਸਾਲ ਪੂਰੇ ਹੋ ਜਾਣ 'ਤੇ ਅੱਜ ਉਨ੍ਹਾਂ ਦੀ ਸੇਵਾ ਮੁਕਤੀ ਮੌਕੇ ਸਮੂਹ ਸਕੂਲ ਸਾਥੀਆਂ ਵਲੋਂ ਵਿਦਾਇਗੀ ਪਾਰਟੀ ਦਿੱਤੀ ਗਈ | ਇਸ ਮੌਕੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਰਾਜਿੰਦਰ ਕੁਮਾਰ ਸੋਨੀ ਤੋਂ ਇਲਾਵਾ ਵੱਖ-ਵੱਖ ਖੇਤਰਾਂ ਨਾਲ ਸੰਬੰਧਿਤ ਵਿਅਕਤੀ ਸ਼ਾਮਿਲ ਹੋਏ | ਅਧਿਆਪਕਾਂ ਵਲੋ ਹਰਜਿੰਦਰ ਸਿੰਘ ਨਾਲ ਬਿਤਾਏ ਪਲਾਂ ਦਾ ਵਰਣਨ ਕਰਦਿਆਂ ਉਨ੍ਹਾਂ ਦੀ ਭਰਪੂਰ ਉਸਤਤ ਕੀਤੀ | ਸਕੂਲ ਇੰਚਾਰਜ ਜਸਵਿੰਦਰ ਸਿੰਘ, ਅਸ਼ਵਨੀ ਕੁਮਾਰ, ਬਲਜੀਤ ਕੌਰ, ਰਕੇਸ਼ ਕੁਮਾਰ ਆਦਿ ਨੇ ਹਰਜਿੰਦਰ ਸਿੰਘ ਨਾਲ ਜ਼ਿੰਦਗੀ ਦੇ ਸਾਂਝੇ ਪਲਾਂ ਨੂੰ ਯਾਦ ਕੀਤਾ | ਇਸ ਮੌਕੇ ਹਾਜ਼ਰ ਮੁਲਾਜ਼ਮਾਂ ਵਲੋਂ ਹਰਜਿੰਦਰ ਸਿੰਘ ਬਰਾੜ ਨੂੰ ਤੋਹਫ਼ੇ ਦੇ ਕੇ ਨਿਵਾਜਿਆ ਗਿਆ | ਅਖ਼ੀਰ 'ਚ ਹਰਜਿੰਦਰ ਸਿੰਘ ਬਰਾੜ ਨੇ ਸਮਾਗਮ 'ਚ ਮੌਜੂਦਾ ਸਭਨਾਂ ਦਾ ਧੰਨਵਾਦ ਕੀਤਾ ਤੇ ਸਕੂਲ ਨੂੰ ਏ.ਸੀ. ਦਾਨ ਵਜੋਂ ਦਿੱਤਾ | ਇਸ ਮੌਕੇ ਰਮਨਦੀਪ ਸਿੰਘ, ਸੁਖਵਿੰਦਰ ਸਿੰਘ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਮਲੋਟ ਵਿਖੇ ਸੂਬਾ ਪੱਧਰੀ ਲੜਕੀਆਂ ਦੀ ਬਾਕਸਿੰਗ ਚੈਂਪੀਅਨਸ਼ਿਪ ਦੀ ਸ਼ੁਰੂਆਤ ਅਗਲੀ ਖ਼ਬਰ ਪਿੰਡ ਥਰਾਜਵਾਲਾ ਵਿਖੇ ਹਰਸਿਮਰਤ ਕੌਰ ਬਾਦਲ ਵਲੋਂ ਦੁੱਖ ਸਾਂਝਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।