11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਫੁੱਟਬਾਲ ਟੂਰਨਾਮੈਂਟ 'ਚ ਪਿੰਡ ਰੁਪਾਣਾ ਦੀ ਟੀਮ ਨੇ ਪਹਿਲਾ ਸਥਾਨ ਹਾਸਿਲ ਕੀਤਾ

ਅਜੀਤ ਡੈਸਕ 04-03-2026
ਰੁਪਾਣਾ, 3 ਮਾਰਚ (ਜਗਜੀਤ ਸਿੰਘ)-ਪਿੰਡ ਅਬੁੱਲਖੁਰਾਣਾ ਦੇ ਅਬੁੱਲ ਖੈਰ ਸਪੋਰਟਸ ਕਲੱਬ ਵਲੋਂ ਨਗਰ ਦੇ ਸਹਿਯੋਗ ਨਾਲ ਚਾਰ ਰੋਜ਼ਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ, ਜਿਸ 'ਚ ਇਲਾਕੇ ਦੀਆਂ 32 ਟੀਮਾਂ ਨੇ ਭਾਗ ਲਿਆ | ਫੁੱਟਬਾਲ ਟੂਰਨਾਮੈਂਟ ਦਾ ਫ਼ਾਈਨਲ ਮੁਕਾਬਲਾ ਰੁਪਾਣਾ ਤੇ ਗੁਰੂ ਕਾਸ਼ੀ ਯੁਨੀਵਰਸਿਟੀ ਦੀ ਟੀਮ ਵਿਚਕਾਰ ਹੋਇਆ, ਜਿਸ 'ਚ ਪਿੰਡ ਰੁਪਾਣਾ ਦੀ ਟੀਮ ਨੇ ਪਹਿਲਾ ਸਥਾਨ ਹਾਸਿਲ ਕਰਕੇ 41 ਹਜ਼ਾਰ ਰੁਪਏ ਤੇ ਕੱਪ ਪ੍ਰਾਪਤ ਕੀਤਾ, ਜਦਕਿ ਗੁਰੂ ਕਾਸ਼ੀ ਦੀ ਟੀਮ ਨੇ ਦੂਜਾ ਸਥਾਨ ਹਾਸਿਲ ਕਰਕੇ 21 ਹਜ਼ਾਰ ਰੁਪਏ ਤੇ ਸਨਮਾਨ ਚਿੰਨ੍ਹ ਪ੍ਰਾਪਤ ਕੀਤਾ | ਇਸ ਮੌਕੇ ਹਰਜਿੰਦਰ ਸਿੰਘ ਖਹਿਰਾ, ਗੁਰਮੀਤ ਸਿੰਘ ਸੰਗੂਧੌਣ, ਪਵਨ ਖਹਿਰਾ, ਕੇਵਲ, ਹਰਦੀਪ ਸਿੰਘ, ਜਾਦੂ, ਸੋਨਾ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਵਿਆਹ ਦਾ ਝਾਂਸਾ ਦੇ ਕੇ ਜਬਰ-ਜਨਾਹ ਮਾਮਲੇ 'ਚ ਦੋ ਜਣਿਆਂ ਨੂੰ 14 ਤੇ 7 ਸਾਲ ਦੀ ਸਜ਼ਾ ਅਗਲੀ ਖ਼ਬਰ ਹੰਸ ਰਾਜ ਵਿਦਿਅਕ ਸੰਸਥਾਵਾਂ 'ਚ ਸਾਲਾਨਾ ਖੇਡਾਂ ਕਰਵਾਈਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।