11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਪਿੰਡ ਬੂੜਾ ਗੁੱਜਰ ਵਿਖੇ ਕਿਸਾਨਾਂ ਦੇ ਖੇਤਾਂ 'ਚੋਂ 18 ਟਿਊਬਵੈੱਲ ਬਿਜਲੀ ਮੋਟਰਾਂ ਚੋਰੀ ਹੋਈਆਂ

ਅਜੀਤ ਡੈਸਕ 04-03-2026
ਸ੍ਰੀ ਮੁਕਤਸਰ ਸਾਹਿਬ, 3 ਮਾਰਚ (ਰਣਜੀਤ ਸਿੰਘ ਢਿੱਲੋਂ)-ਲਗਾਤਾਰ ਖੇਤਾਂ 'ਚੋਂ ਬਿਜਲੀ ਟਰਾਂਸਫਾਰਮਰ ਤੇ ਮੋਟਰਾਂ ਚੋਰੀ ਹੋ ਰਹੀਆਂ ਹਨ | ਪਿੰਡ ਬੂੜਾ ਗੁੱਜਰ ਵਿਖੇ ਇਕੋ ਰਾਤ ਵੱਖ-ਵੱਖ ਕਿਸਾਨਾਂ ਦੇ ਖੇਤਾਂ 'ਚੋਂ 18 ਬਿਜਲੀ ਮੋਟਰਾਂ ਚੋਰੀ ਹੋ ਗਈਆਂ | ਚੋਰ ਗਿਰੋਹ ਨੂੰ ਫ਼ੜ੍ਹਨ ਦੀ ਮੰਗ ਨੂੰ ਲੈ ਕੇ ਕਿਰਤੀ ਕਿਸਾਨ ਯੂਨੀਅਨ ਦੇ ਇਕਾਈ ਪ੍ਰਧਾਨ ਜਸਪਾਲ ਸਿੰਘ ਬੂੜਾ ਗੁੱਜਰ ਦੀ ਅਗਵਾਈ ਹੇਠ ਵੱਡੀ ਗਿਣਤੀ 'ਚ ਕਿਰਤੀ ਕਿਸਾਨ ਯੂਨੀਅਨ ਦੇ ਨੁਮਾਇੰਦੇ ਤੇ ਪੀੜ੍ਹਤ ਲੋਕ ਤੇ ਹੋਰ ਨਗਰ ਨਿਵਾਸੀ ਅੱਜ ਥਾਣਾ ਸਦਰ ਸ੍ਰੀ ਮੁਕਤਸਰ ਸਾਹਿਬ ਵਿਖੇ ਧਰਨਾ ਲਗਾਉਣ ਲਈ ਇਕੱਠੇ ਹੋਏ | ਪਿੰਡ ਦੇ ਸਰਪੰਚ ਜਸਬੀਰ ਸਿੰਘ ਤੇ ਹੋਰ ਪੰਚਾਇਤ ਮੈਂਬਰ ਵੀ ਹਾਜ਼ਰ ਸਨ | ਡੀ.ਐਸ.ਪੀ. ਬਚਨ ਸਿੰਘ ਤੇ ਐਸ.ਐਚ.ਓ. ਰਾਜਵੀਰ ਸਿੰਘ ਦੇ ਵਿਸ਼ਵਾਸ ਦਿਵਾਉਣ 'ਤੇ ਇਹ ਧਰਨਾ ਇਕ ਦਿਨ ਲਈ ਮੁਲਤਵੀ ਕਰ ਦਿੱਤਾ ਗਿਆ | ਡੀ.ਐਸ.ਪੀ.ਨੇ ਵਿਸ਼ਵਾਸ ਦਿਵਾਇਆ ਕਿ ਸਾਨੂੰ ਅੱਜ ਦਾ ਦਿਨ ਸਮਾਂ ਦਿੱਤਾ ਜਾਵੇ, ਅਸੀਂ ਹਰ ਹਾਲਤ ਚੋਰਾਂ ਨੂੰ ਫ਼ੜ ਕੇ ਸਮਾਨ ਬਰਾਮਦ ਕਰਾਵਾਂਗੇ |
ਪਿਛਲੀ ਖ਼ਬਰ ਪਿੰਡ ਰੁਪਾਣਾ ਵਿਖੇ ਕ੍ਰਾਂਤੀਕਾਰੀ ਦੀਨਾ ਭਾਨਾ ਜੀ ਦਾ ਜਨਮ ਦਿਨ ਮਨਾਇਆ ਅਗਲੀ ਖ਼ਬਰ ਸ੍ਰੀ ਮੁਕਤਸਰ ਸਾਹਿਬ ਵਿਖੇ ਹੋਲੀ ਦੇ ਤਿਉਹਾਰ ਮੌਕੇ ਸਜੀਆਂ ਦੁਕਾਨਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।