07-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਪੰਜਾਬ ਸਟੂਡੈਂਟਸ ਯੂਨੀਅਨ ਵਲੋਂ ਰੋਸ ਪ੍ਰਦਰਸ਼ਨ

ਅਜੀਤ ਡੈਸਕ 06-03-2026
ਸ੍ਰੀ ਮੁਕਤਸਰ ਸਾਹਿਬ, 5 ਮਾਰਚ (ਰਣਜੀਤ ਸਿੰਘ ਢਿੱਲੋਂ)-ਪੰਜਾਬ ਸਟੂਡੈਂਟਸ ਯੂਨੀਅਨ ਵਲੋਂ ਸਰਕਾਰੀ ਕਾਲਜ ਸ੍ਰੀ ਮੁਕਤਸਰ ਸਾਹਿਬ ਵਿਖੇ ਅਮਰੀਕਾ-ਇਜ਼ਰਾਈਲ ਵਲੋਂ ਇਰਾਨ 'ਤੇ ਹਮਲੇ ਕਰਕੇ ਤਬਾਹੀ ਮਚਾਉਣ ਅਤੇ ਉੱਥੋਂ ਦੇ ਸੁਪਰੀਮ ਲੀਡਰ ਆਇਤ ਅੱਲਾਹ ਅਲੀ ਖਾਮਨੇਈ ਦੇ ਕਤਲ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ | ਇਸ ਮੌਕੇ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਸੁਖਪ੍ਰੀਤ ਕੌਰ ਦੀਪ ਸਿੰਘ ਵਾਲਾ ਤੇ ਮੀਤ ਪ੍ਰਧਾਨ ਰਜਿੰਦਰ ਢਿੱਲਵਾਂ ਨੇ ਕਿਹਾ ਕਿ ਅੱਜ ਅਮਰੀਕਾ ਪੂਰੀ ਦੁਨੀਆ 'ਤੇ ਆਪਣੀ ਖੁੱਸੀ ਹੋਈ ਚੌਧਰ ਨੂੰ ਦੁਬਾਰਾ ਹਾਸਿਲ ਕਰਨਾ ਚਾਹੁੰਦਾ ਹੈ, ਪਰ ਦੁਨੀਆ ਬਹੁ-ਧਰੁਵੀ ਹੋਣ ਕਰਕੇ ਬਹੁਤ ਸਾਰੇ ਮੁਲਕ ਸਾਮਰਾਜੀ ਤਾਕਤਾਂ ਬਣ ਕੇ ਅਮਰੀਕਾ ਲਈ ਚੁਣੌਤੀ ਬਣ ਰਹੇ ਹਨ | ਬਹੁਤ ਸਾਰੇ ਮੁਲਕਾਂ ਨੂੰ ਫ਼ੌਜੀ ਚੌਂਕੀਆਂ ਦੀ ਤਰ੍ਹਾਂ ਵਰਤ ਕੇ ਤਖ਼ਤੇ ਪਲਟ ਕਰਵਾਏ ਜਾ ਰਹੇ ਹਨ | ਦੇਸ਼ ਦੇ ਹਿੱਤਾਂ ਦੀ ਰੱਖਿਆ ਕਰਨ ਦੀ ਬਜਾਏ ਭਾਰਤ ਸਰਕਾਰ ਅਮਰੀਕੀ ਸਾਮਰਾਜ ਥੱਲੇ ਲੱਗੀ ਹੋਈ ਹੈ | ਭਾਰਤ ਸਰਕਾਰ ਦੁਨੀਆ ਵਿਚ ਅਮਨ, ਸਾਂਝ ਤੇ ਕੌਮੀ ਖ਼ੁਦਮੁਖ਼ਤਿਆਰੀ ਦੇ ਹੱਕ ਵਿਚ ਸਪੱਸ਼ਟ ਸਟੈਂਡ ਲੈਣ ਦੀ ਬਜਾਏ ਅਮਰੀਕੀ ਰਾਸ਼ਟਰਪਤੀ ਟਰੰਪ ਦਾ ਫੈਨ ਪੇਜ ਬਣੀ ਹੋਈ ਹੈ | ਉਨ੍ਹਾਂ ਮੰਗ ਕੀਤੀ ਕਿ ਭਾਰਤ ਸਰਕਾਰ ਅਮਰੀਕੀ ਸਾਮਰਾਜ ਦੇ ਪੱਖ ਵਿਚ ਸਟੈਂਡ ਲੈਣ ਦੀ ਬਜਾਏ, ਹਰ ਅੰਤਰਰਾਸ਼ਟਰੀ ਅਦਾਰਿਆਂ ਵਿਚ ਅਮਰੀਕੀ ਸਾਮਰਾਜ ਦੀ ਧੱਕੇਸ਼ਾਹੀ ਖ਼ਿਲਾਫ਼ ਸਟੈਂਡ ਲਵੇ | ਇਸ ਮੌਕੇ ਕਾਲਜ ਕਮੇਟੀ ਮੈਂਬਰ ਰਵਿੰਦਰ ਸਿੰਘ, ਜੋਬਨ ਕਮਲ, ਗੌਰਵ, ਸੁਖਮੰਦਰ ਸਿੰਘ, ਵੰਸ਼ ਤਮੋਲੀ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਜੈ ਖੇਤਰਪਾਲ ਸੇਵਾ ਸੰਮਤੀ ਸਜਾਵਲਪੁਰ ਮਲੋਟ ਵਲੋਂ ਸ਼ੋਭਾ ਯਾਤਰਾ ਕੱਢੀ ਅਗਲੀ ਖ਼ਬਰ ਪਸ਼ੂ ਪਾਲਣ ਵਿਭਾਗ ਵਲੋਂ ਪਸ਼ੂ ਭਲਾਈ ਤੇ ਜਾਗਰੂਕਤਾ ਕੈਂਪ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।