12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-03-2026

ਦਸਮੇਸ਼ ਸਿੱਖਿਆ ਕਾਲਜ ਵਿਖੇ ਕੇਂਦਰੀ ਯੂਨੀਵਰਸਿਟੀ ਬਠਿੰਡਾ ਦੀ ਇੰਟਰਨਸ਼ਿਪ ਦੀ ਸਮਾਪਤੀ

ਅਜੀਤ ਡੈਸਕ 08-03-2026
ਮੰਡੀ ਕਿੱਲਿਆਂਵਾਲੀ, 7 ਮਾਰਚ (ਇਕਬਾਲ ਸਿੰਘ ਸ਼ਾਂਤ)-ਦਸਮੇਸ਼ ਗਰਲਜ਼ ਸਿੱਖਿਆ ਕਾਲਜ ਬਾਦਲ ਵਿਖੇ ਕੇਂਦਰੀ ਯੂਨੀਵਰਸਿਟੀ ਘੁੱਦਾ ਦੇ ਐੱਮ.ਏ. ਸਿੱਖਿਆ ਤੇ ਐੱਮ.ਐੱਡ. ਵਿਦਿਆਰਥੀਆਂ ਦੀ 30 ਰੋਜ਼ਾ ਇੰਟਰਨਸ਼ਿਪ ਸਿਖਲਾਈ ਦਾ ਸਮਾਪਤੀ ਸਮਾਰੋਹ ਕਰਵਾਇਆ ਗਿਆ | ਸਮਾਗਮ ਵਿਚ ਕੇਂਦਰੀ ਯੂਨੀਵਰਸਿਟੀ ਘੁੱਦਾ ਦੇ ਡੀਨ ਤੇ ਮੁਖੀ ਸਿੱਖਿਆ ਵਿਭਾਗ ਡਾ. ਸ਼ਮਸ਼ੀਰ ਸਿੰਘ ਢਿੱਲੋਂ ਮੁੱਖ ਮਹਿਮਾਨ ਅਤੇ ਦਸਮੇਸ਼ ਗਰਲਜ਼ ਕਾਲਜ ਬਾਦਲ ਦੇ ਡਾਇਰੈਕਟਰ ਡਾ. ਐੱਸ.ਐੱਸ. ਸੰਘਾ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ | ਕੇਂਦਰੀ ਯੂਨੀਵਰਸਿਟੀ ਵਲੋਂ ਡਾ. ਮਾਨ ਸਿੰਘ, ਡਾ. ਪਾਨੀ, ਡਾ. ਬੀਕਾ, ਡਾ. ਕਮਲਪ੍ਰੀਤ ਕੌਰ ਅਤੇ ਡਾ. ਜਸਵਿੰਦਰ ਵੀ ਮੌਜੂਦ ਸਨ | ਡਾ. ਐੱਸ.ਐੱਸ. ਸੰਘਾ ਨੇ ਮਹਿਮਾਨਾਂ ਦਾ ਸਵਾਗਤ ਕਰਦੇ ਹੋਏ ਯੂਨੀਵਰਸਿਟੀ ਅਤੇ ਕਾਲਜ ਦੇ ਸੰਬੰਧਾਂ ਦਾ ਜ਼ਿਕਰ ਕੀਤਾ, ਜਦਕਿ ਪਿੰ੍ਰਸੀਪਲ ਡਾ. ਸਿਮਰਜੀਤ ਕੌਰ ਬਰਾੜ ਨੇ ਸਭ ਦਾ ਧੰਨਵਾਦ ਕਰਦਿਆਂ ਵਿਦਿਆਰਥੀਆਂ ਦੀ ਸਿਖਲਾਈ ਦੀ ਸ਼ਲਾਘਾ ਕੀਤੀ | ਡਾ. ਸ਼ਮਸ਼ੀਰ ਸਿੰਘ ਢਿੱਲੋਂ ਅਤੇ ਡਾ. ਮਾਨ ਸਿੰਘ ਨੇ ਆਪਣੇ ਸੰਬੋਧਨ ਵਿੱਚ ਕਾਲਜ ਦੇ ਸਹਿਯੋਗ ਲਈ ਧੰਨਵਾਦ ਕੀਤਾ | ਸਿਖਲਾਈ ਦੌਰਾਨ 'ਟਰੇਜਰ ਹੰਟ', 'ਅੱਗ ਤੋਂ ਬਿਨਾ ਭੋਜਨ ਬਣਾਉਣ', 'ਫ਼ੋਟੋ ਬੂਥ' ਅਤੇ 'ਈਕੋ ਆਰਟ' ਮੁਕਾਬਲਿਆਂ ਦੇ ਜੇਤੂ ਵਿਦਿਆਰਥੀਆਂ ਅਨਾਮਿਕਾ, ਅਰਚਨਾ, ਗਗਨਦੀਪ, ਖੁਸ਼ੀ, ਅਮੀਸ਼ਾ, ਸੁਖਦੀਪ, ਰਾਜਵੀਰ, ਜਸ਼ਨਪ੍ਰੀਤ, ਹਰਪ੍ਰੀਤ, ਅਰਸ਼ਦੀਪ, ਮੋਕਸ਼ਾ, ਸੁਖਪ੍ਰੀਤ ਤੇ ਮਨਜੋਤ ਨੂੰ ਇਨਾਮ ਦਿੱਤੇ ਗਏ | ਇਸ ਮੌਕੇ ਕੇਂਦਰੀ ਯੂਨੀਵਰਸਿਟੀ ਤੇ ਦਸਮੇਸ਼ ਬੀ.ਐੱਡ. ਕਾਲਜ ਦੇ ਵਿਦਿਆਰਥੀਆਂ ਨੇ ਸਾਂਝੇ ਤੌਰ 'ਤੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ | ਉਨ੍ਹਾਂ ਵਲੋਂ ਡਾ. ਐੱਸ.ਐੱਸ. ਸੰਘਾ ਅਤੇ ਡਾ. ਬਰਾੜ ਨੂੰ ਸਨਮਾਨਿਤ ਕੀਤਾ ਗਿਆ, ਜਦਕਿ ਕਾਲਜ ਵਲੋਂ ਯੂਨੀਵਰਸਿਟੀ ਦੇ ਅਧਿਆਪਕਾਂ ਨੂੰ ਯਾਦਗਾਰੀ ਚਿੰਨ੍ਹ ਭੇਟ ਕੀਤੇ ਗਏ | ਏਕਤਾ ਸਿੰਘ ਅਤੇ ਰੀਤਿਕਾ ਸ਼ਰਮਾ ਨੇ ਸਟੇਜ ਸੰਚਾਲਨ ਕੀਤਾ |
ਪਿਛਲੀ ਖ਼ਬਰ ਵਿਸ਼ਵ ਔਰਤ ਦਿਵਸ ਮੌਕੇ ਪਿੰਕ ਪਲੇਟਰ ਮੁਕਾਬਲੇ ਕਰਵਾਏ ਅਗਲੀ ਖ਼ਬਰ ਰਾਮਨੌਮੀ ਮਨਾਉਣ ਸੰਬੰਧੀ ਧਾਰਮਿਕ ਤੇ ਸਮਾਜਿਕ ਸੰਸਥਾਵਾਂ ਵਲੋਂ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।