12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-03-2026

ਸਤਪਾਲ ਜਿੰਦਲ ਨੇ ਆਸ਼ੂਤੋਸ਼ ਗਰਗ ਨੂੰ ਯੂ.ਪੀ.ਐਸ.ਸੀ. ਪਾਸ ਕਰਨ 'ਤੇ ਦਿੱਤੀ ਵਧਾਈ

ਅਜੀਤ ਡੈਸਕ 08-03-2026
ਜੈਤੋ, 7 ਮਾਰਚ (ਗੁਰਚਰਨ ਸਿੰਘ ਗਾਬੜੀਆ)-ਅਗਰਵਾਲ ਸਮਾਜ ਸਭਾ ਦੇ ਪ੍ਰਧਾਨ ਸਤਪਾਲ ਜਿੰਦਲ, ਚੇਅਰਮੈਨ ਪਰਵੀਨ ਜਿੰਦਲ ਅਤੇ ਹੋਰ ਜੈਤੋ ਦੇ ਆਸ਼ੂਤੋਸ਼ ਗਰਗ ਨੂੰ ਯੂ.ਪੀ.ਐਸ.ਸੀ ਸਿਵਲ ਸੇਵਾਵਾਂ ਪ੍ਰੀਖਿਆ 2025 ਵਿਚ 479ਵਾਂ ਰੈਂਕ ਪ੍ਰਾਪਤ ਕਰਕੇ ਉਸ ਦੀ ਸਫ਼ਲਤਾ 'ਤੇ ਵਧਾਈ ਦੇਣ ਲਈ ਉਨ੍ਹਾਂ ਦੇ ਘਰ ਵਿਖੇ ਪਹੁੰਚੇ | ਪ੍ਰਧਾਨ ਸਤ ਪਾਲ ਜਿੰਦਲ ਨੇ ਕਿਹਾ ਕਿ ਆਸ਼ੂਤੋਸ਼ ਗਰਗ ਨੇ ਇਹ ਸਫਲਤਾ ਸਖ਼ਤ ਮਿਹਨਤ ਅਤੇ ਲਗਨ ਨਾਲ ਪ੍ਰਾਪਤ ਕੀਤੀ ਹੈ | ਉਨ੍ਹਾਂ ਦੀ ਸਫਲਤਾ ਜੈਤੋ ਦੇ ਹੋਰ ਪਰਿਵਾਰਾਂ ਨੂੰ ਪ੍ਰੇਰਿਤ ਕਰੇਗੀ | ਇਸ ਤੋਂ ਪਹਿਲਾਂ ਇਸ ਪਰਿਵਾਰ ਵਿਚੋਂ ਆਸ਼ੂਤੋਸ਼ ਗਰਗ ਦੀ ਭੈਣ ਆਸਮਾ ਗਰਗ ਨੇ ਇਹ ਪ੍ਰੀਖਿਆ ਪਾਸ ਕਰਕੇ ਸ਼ਹਿਰ ਦਾ ਨਾਮ ਰੌਸ਼ਨ ਕੀਤਾ ਸੀ | ਜ਼ਿਕਰਯੋਗ ਹੈ ਕਿ ਆਸ਼ੂਤੋਸ਼ ਇਸ ਸਮੇਂ ਡਰੱਗ ਇੰਸਪੈਕਟਰ ਵਜੋਂ ਕੰਮ ਕਰ ਰਿਹਾ ਹੈ | ਆਪਣੇ ਰੁਝੇਵਿਆਂ ਦੇ ਬਾਵਜੂਦ ਇਸ ਸਫਲਤਾ ਨੂੰ ਪ੍ਰਾਪਤ ਕਰਨ ਲਈ ਉਸ ਦੀ ਮਿਹਨਤ ਅਤੇ ਸਮਰਪਣ ਬੇਮਿਸਾਲ ਹੈ | ਇਸ ਮੌਕੇ ਆਸ਼ੂਤੋਸ਼ ਗਰਗ ਦੇ ਪਿਤਾ ਪ੍ਰਦੀਪ ਗਰਗ ਅਤੇ ਮਾਤਾ ਸੁਮਨ ਗਰਗ, ਪ੍ਰਦੀਪ ਸਿੰਗਲਾ ਐਮ.ਸੀ., ਭੀਮ ਸੈਨ ਜਿੰਦਲ, ਸੰਦੀਪ ਜਿੰਦਲ, ਸ਼ਿਵ ਬਾਂਸਲ, ਨਰੇਸ਼ ਕਾਂਸਲ, ਸੁਰਿੰਦਰ ਮਹੇਸ਼ਵਰੀ ਅਤੇ ਮੋਹਨ ਲਾਲ ਜਿੰਦਲ ਆਦਿ ਸਾਥੀ ਮੌਜੂਦ ਸਨ |
ਪਿਛਲੀ ਖ਼ਬਰ ਪਾਈਨਲੈਂਡ ਇੰਟਰਨੈਸ਼ਨਲ ਸਕੂਲ ਜੈਤੋ 'ਚ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਅਗਲੀ ਖ਼ਬਰ ਸੰਧਵਾਂ 'ਚ ਪਾਰਕ ਬਣਾਇਆ ਜਾਵੇਗਾ-ਮਣੀ ਧਾਲੀਵਾਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।