12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-03-2026

ਬਾਬਾ ਬੰਦਾ ਬਹਾਦਰ ਕਾਲਜ ਆਫ ਐਜੂਕੇਸ਼ਨ ਵਿਖੇ ਵਿਸ਼ਵ ਮਹਿਲਾ ਦਿਵਸ ਮਨਾਇਆ

ਅਜੀਤ ਡੈਸਕ 08-03-2026
ਫ਼ਰੀਦਕੋਟ, 7 ਮਾਰਚ (ਜਸਵੰਤ ਸਿੰਘ ਪੁਰਬਾ)-ਬਾਬਾ ਬੰਦਾ ਬਹਾਦਰ ਕਾਲਜ ਆਫ਼ ਐਜੂਕੇਸ਼ਨ ਵਿਖੇ ਵਿਸ਼ਵ ਮਹਿਲਾ ਦਿਵਸ ਮਨਾਇਆ ਗਿਆ | ਇਸ ਮੌਕੇ ਕਾਲਜ ਦੇ ਬੀ.ਐਡ ਅਤੇ ਈ.ਟੀ.ਟੀ ਦੇ ਵਿਦਿਆਰਥੀਆਂ ਨੇ ਮਹਿਲਾਵਾਂ ਵਲੋਂ ਦੇਸ਼ ਦੀ ਤਰੱਕੀ ਵਿਚ ਪਾਏ ਯੋਗਦਾਨ ਬਾਰੇ ਜ਼ਿਕਰ ਕੀਤਾ ਗਿਆ | ਮਹਿਲਾਵਾਂ ਨਾਲ ਸਬੰਧਿਤ ਕਵਿਤਾਵਾਂ, ਗੀਤ, ਸ਼ਾਇਰੀ, ਭਾਸ਼ਣ ਆਦਿ ਵੀ ਪੇਸ਼ ਕੀਤੇ ਗਏ | ਜਿਨ੍ਹਾਂ ਦਾ ਵਿਸ਼ਾ ਅਜੋਕੇ ਸਮੇਂ ਵਿਚ ਅÏਰਤ ਦੀ ਸਥਿਤੀ ਅਤੇ ਵੱਡਮੁੱਲਾ ਯੋਗਦਾਨ ਰਿਹਾ | ਇਸ ਦੌਰਾਨ ਕਾਲਜ ਚੇਅਰਮੈਨ ਪੁਨੀਤ ਇੰਦਰ ਬਾਵਾ ਨੇ ਇਸ ਦਿਨ ਦੇ ਮਹੱਤਵ ਬਾਰੇ ਦੱਸਿਆ ਕਿ 1910 ਵਿਚ ਕਲਾਗ ਜ਼ੈਕਟਿਨ ਨਾਮ ਦੀ ਮਹਿਲਾ ਨੇ ਵਿਸ਼ਵ ਮਹਿਲਾ ਨੇ ਵਿਸ਼ਵ ਦਿਵਸ ਮਨਾਉਣ ਦਾ ਵਿਚਾਰ ਦਿੱਤਾ ਤਾਂ ਜੋ ਮਹਿਲਾਵਾਂ ਨੂੰ ਆਪਣੇ ਅਧਿਕਾਰਾਂ ਤੋਂ ਜਾਣੂ ਕਰਵਾਇਆ | ਇਸ ਉਪਰੰਤ ਕਾਲਜ ਡਾਇਰੈਕਟਰ ਸ਼ਾਲਿਨੀ ਬਾਵਾ ਨੇ ਸੁਨੇਹਾ ਦਿੱਤਾ ਕਿ ਵਿਸ਼ਵ ਅÏਰਤਾਂ ਬਿਨਾਂ ਅਧੂਰਾ ਹੈ ਸੋ ਸਾਨੂੰ ਸਭ ਨੂੰ ਅÏਰਤਾਂ ਨੂੰ ਅਗਾਂਹ ਆਉਣ ਦੇ ਮੌਕੇ ਪ੍ਰਦਾਨ ਕਰਨੇ ਚਾਹੀਦੇ ਹਨ ਅਤੇ ਸਮਾਜ ਵਿਚ ਫ਼ੈਲੀਆਂ ਕੁਰੀਤੀਆਂ ਦਾਜ, ਭਰੂਣ ਹੱਤਿਆ, ਘਰੇਲੂ ਹਿੰਸਾ ਆਦਿ ਵਰਗੀਆਂ ਊਣਤਾਈਆਂ ਨੂੰ ਖਤਮ ਕਰਨਾ ਚਾਹੀਦਾ ਹੈ ਤਾਂ ਜੋ ਸਮਾਜ ਨੂੰ ਪ੍ਰਗਤੀ ਦੇ ਰਾਹ 'ਤੇ ਤੋਰਿਆ ਜਾ ਸਕੇ |
ਪਿਛਲੀ ਖ਼ਬਰ ਭਾਜਪਾ ਵਰਕਰਾਂ ਦੀ ਜੈਤੋ ਵਿਖੇ ਹੋਈ ਮੀਟਿੰਗ ਅਗਲੀ ਖ਼ਬਰ ਗੀਤਕਾਰ ਸੁਖਵੰਤ ਕਿੰਗਰਾ ਦੀ ਕਿਤਾਬ 'ਜੰਮੇ ਨਾਲ ਦੇ' ਲੋਕ ਅਰਪਣ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।