13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-03-2026

ਸ੍ਰੀ ਅਗਰਵਾਲ ਸਭਾ ਜੈਤੋ ਦੀ ਹੋਈ ਮਾਸਿਕ ਮੀਟਿੰਗ

ਅਜੀਤ ਡੈਸਕ 08-03-2026
ਜੈਤੋ, 7 ਮਾਰਚ (ਗੁਰਚਰਨ ਸਿੰਘ ਗਾਬੜੀਆ)-ਸਮਾਜ ਸੇਵੀ ਸੰਸਥਾ ਸ੍ਰੀ ਅਗਰਵਾਲ ਸਭਾ ਜੈਤੋ ਦੀ ਮਾਸਿਕ ਜਨਰਲ ਹਾਊਸ ਮੀਟਿੰਗ ਅਗਰਵਾਲ ਭਵਨ ਵਿਚ ਪ੍ਰਧਾਨ ਮੁਕੇਸ਼ ਗੋਇਲ ਦੀ ਪ੍ਰਧਾਨਗੀ ਹੇਠ ਹੋਈ | ਇਸ ਮੀਟਿੰਗ ਵਿਚ ਨਗਰ ਕੌਂਸਲ ਜੈਤੋ ਦੇ ਪ੍ਰਧਾਨ ਡਾ. ਹਰਿਸ਼ ਚੰਦਰ ਗੋਇਲ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ | ਮੀਟਿੰਗ ਦੀ ਸ਼ੁਰੂਆਤ ਕਰਦਿਆਂ ਸਭਾ ਦੇ ਕਾਰਜਕਾਰੀ ਪ੍ਰਧਾਨ ਰਾਜੀਵ ਗੋਇਲ ਬਿੱਟੂ ਬਾਦਲ ਨੇ ਜੈਤੋ ਦੇ ਅਗਰਵਾਲ ਪਰਿਵਾਰਾਂ ਵਿਚ ਹੋਈਆਂ ਦੁਖਦਾਈ ਮੌਤਾਂ 'ਤੇ ਗਹਿਰਾ ਦੁੱਖ ਪ੍ਰਗਟਾਇਆ | ਸਕੱਤਰ ਰਮੇਸ਼ ਕੁਮਾਰ ਬਾਂਸਲ ਨੇ ਅਗਰਵਾਲ ਪਰਿਵਾਰਾਂ ਵਿਚ ਹੋਈਆਂ ਖੁਸ਼ੀਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ | ਸਭਾ ਦੇ ਆਲ ਪ੍ਰੋਜੈਕਟ ਚੇਅਰਮੈਨ ਨਰੇਸ਼ ਮਿੱਤਲ ਨੇ ਮੰਚ ਦਾ ਸੰਚਾਲਨ ਕਰਦਿਆਂ ਕੁਝ ਧਾਰਮਿਕ ਪ੍ਰਸ਼ਨ ਪੁੱਛੇ ਅਤੇ ਸਹੀ ਜਵਾਬ ਦੇਣ ਵਾਲੇ ਮੈਂਬਰਾਂ ਨੂੰ ਸਨਮਾਨਿਤ ਕੀਤਾ | ਇਸ ਮੀਟਿੰਗ ਵਿਚ ਵਿਚਾਰ-ਵਟਾਂਦਰੇ ਤੋਂ ਬਾਅਦ ਜਗਦੀਸ਼ ਰਾਏ ਬਾਂਸਲ ਅਤੇ ਸੁਖਦੇਵ ਮਿੱਤਲ ਨੂੰ ਸਭਾ ਦੇ ਮੈਂਬਰ ਵਜੋਂ ਨਾਮਜ਼ਦ ਕੀਤਾ ਗਿਆ | ਮੀਟਿੰਗ ਦੇ ਅੰਤ ਵਿਚ ਪ੍ਰਧਾਨ ਮੁਕੇਸ਼ ਗੋਇਲ ਨੇ ਸਾਰੇ ਮੈਂਬਰਾਂ ਦਾ ਮੀਟਿੰਗ ਵਿਚ ਪਹੁੰਚਣ ਲਈ ਹਾਰਦਿਕ ਧੰਨਵਾਦ ਕੀਤਾ | ਉਨ੍ਹਾਂ ਦੱਸਿਆ ਕਿ ਜਲਦੀ ਹੀ ਸਭਾ ਦੀ ਯੂਥ ਵਿੰਗ ਬਣਾਈ ਜਾ ਰਹੀ ਹੈ | ਇਸ ਮੌਕੇ ਪ੍ਰੇਮ ਕੁਮਾਰ ਗੋਇਲ, ਬਲਵਿੰਦਰ ਮੰਗਲਾ, ਸੁਰਿੰਦਰ ਗਰਗ, ਸੁਰਿੰਦਰ ਜਿੰਦਲ, ਮਾਸਟਰ ਸੰਦੀਪ ਕੁਮਾਰ, ਰਾਜੀਵ ਗੋਇਲ, ਵਿਜੈ ਕੁਮਾਰ ਬਿੰਸ਼ਨਦੀ, ਵਿਜੈ ਕੁਮਾਰ ਜੈਨ, ਭੂਸ਼ਣ ਕੁਮਾਰ, ਨਰਿੰਦਰ ਕੁਮਾਰ, ਕਿ੍ਸ਼ਨ ਮਿੱਤਲ, ਮੁਕੇਸ਼ ਬਾਂਸਲ, ਕਿ੍ਸ਼ਨ ਗੋਇਲ, ਰਾਜੀਵ ਸਿੰਗਲਾ, ਸਤੀਸ਼ ਗਰਗ, ਬਿਰਜ ਲਾਲ, ਅੰਕੁਸ਼ ਬਾਂਸਲ ਅਤੇ ਮਨੂ ਮਿੱਤਲ ਆਦਿ ਵੀ ਹਾਜ਼ਰ ਸਨ |
ਪਿਛਲੀ ਖ਼ਬਰ 10 ਮਾਰਚ ਨੂੰ ਬਰਨਾਲਾ ਦੀ ਮਹਾਂ ਪੰਚਾਇਤ 'ਚ ਵੱਡੀ ਗਿਣਤੀ 'ਚ ਸ਼ਾਮਿਲ ਹੋਣਗੇ ਕਿਸਾਨ-ਸਿਮਰਜੀਤ ਬਰਾੜ ਅਗਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੀ ਹੋਈ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।