19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-04-2026

ਦੁਕਾਨ ਅੱਗੇ ਨੌਜਵਾਨ 'ਤੇ ਹਮਲਾ, ਪਤਨੀ ਨਾਲ ਵੀ ਬਦਸਲੂਕੀ, ਤਿੰਨ ਖ਼ਿਲਾਫ਼ ਮਾਮਲਾ ਦਰਜ

ਅਜੀਤ ਡੈਸਕ 12-04-2026
ਸ੍ਰੀ ਮੁਕਤਸਰ ਸਾਹਿਬ, 11 ਅਪ੍ਰੈਲ (ਹਰਮਹਿੰਦਰ ਪਾਲ)-ਥਾਣਾ ਬਰੀਵਾਲਾ ਅਧੀਨ ਪੈਂਦੇ ਪਿੰਡ ਵੜਿੰਗ ਵਿਚ ਦੁਕਾਨ ਅੱਗੇ ਇਕ ਨੌਜਵਾਨ 'ਤੇ ਹਮਲਾ ਕਰਨ ਅਤੇ ਉਸ ਦੀ ਪਤਨੀ ਨਾਲ ਬਦਸਲੂਕੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਪੁਲਿਸ ਵਲੋਂ ਇਸ ਸੰਬੰਧੀ ਤਿੰਨ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ | ਮਿਲੀ ਜਾਣਕਾਰੀ ਅਨੁਸਾਰ ਰੋਹਤਕ ਕੁਮਾਰ ਵਾਸੀ ਹਰੀਕੇ ਕਲਾਂ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਹ ਪਿੰਡ ਵੜਿੰਗ ਵਿਚ ਫਾਸਟ ਫੂਡ ਦੀ ਦੁਕਾਨ 'ਤੇ ਬਰਗਰ ਬਣਾਉਣ ਦਾ ਕੰਮ ਕਰਦਾ ਹੈ ਅਤੇ ਉਸ ਦੀ ਪਤਨੀ ਨਵਜੋਤ ਕੌਰ ਵੀ ਬੁਟੀਕ ਦੀ ਦੁਕਾਨ ਚਲਾਉਂਦੀ ਹੈ | ਬੀਤੇ ਦਿਨੀਂ ਕਰੀਬ 7:30 ਵਜੇ, ਜਦੋਂ ਉਸ ਦੀ ਸੱਸ ਹਰਜੀਤ ਕੌਰ ਤੇ ਸਾਲੀ ਨਵਦੀਪ ਕੌਰ ਦੁਕਾਨ ਤੋਂ ਬੱਸ ਅੱਡੇ ਵੱਲ ਜਾ ਰਹੀਆਂ ਸਨ, ਤਾਂ ਸੁਖਵਿੰਦਰ ਸਿੰਘ ਉਰਫ਼ ਗੋਰਾ, ਖੁਸ਼ਕਰਨ ਸਿੰਘ ਅਤੇ ਸਤਨਾਮ ਸਿੰਘ ਉਰਫ਼ ਸੱਤੂ ਵਾਸੀ ਵੜਿੰਗ ਨੇ ਉਨ੍ਹਾਂ ਨਾਲ ਗਾਲੀ-ਗਲੋਚ ਕਰਨੀ ਸ਼ੁਰੂ ਕਰ ਦਿੱਤੀ | ਸ਼ਿਕਾਇਤਕਰਤਾ ਅਨੁਸਾਰ ਜਦੋਂ ਉਹ ਤੇ ਉਸ ਦੀ ਪਤਨੀ ਮੌਕੇ 'ਤੇ ਪਹੁੰਚੇ ਅਤੇ ਕਾਰਨ ਪੁੱਛਿਆ ਤਾਂ ਦੋਸ਼ੀਆਂ ਨੇ ਹਮਲਾ ਕਰ ਦਿੱਤਾ | ਸੁਖਵਿੰਦਰ ਸਿੰਘ ਉਰਫ਼ ਗੋਰਾ ਨੇ ਮੋਟਰਸਾਈਕਲ ਦੇ ਸ਼ੋਕਰ ਨਾਲ ਵਾਰ ਕੀਤਾ, ਜੋ ਉਸ ਦੇ ਸਿਰ 'ਤੇ ਲੱਗਾ | ਇਸ ਤੋਂ ਬਾਅਦ ਖੁਸ਼ਕਰਨ ਸਿੰਘ ਨੇ ਵੀ ਸ਼ੋਕਰ ਨਾਲ ਹਮਲਾ ਕੀਤਾ, ਜੋ ਉਸ ਦੀ ਅੱਖ ਦੇ ਨੇੜੇ ਲੱਗਾ, ਜਦਕਿ ਸਤਨਾਮ ਸਿੰਘ ਨੇ ਵੀ ਉਸ ਨੂੰ ਮਾਰਿਆ | ਹਮਲੇ ਦੌਰਾਨ ਉਸ ਦੀ ਪਤਨੀ ਨਵਜੋਤ ਕੌਰ ਨਾਲ ਵੀ ਬਦਸਲੂਕੀ ਕਰਦੇ ਹੋਏ ਚਪੇੜਾਂ ਮਾਰੀਆਂ ਗਈਆਂ | ਜ਼ਖ਼ਮੀ ਹਾਲਤ ਵਿਚ ਉਸ ਨੂੰ ਸਿਵਲ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਵਿਚ ਦਾਖ਼ਲ ਕਰਵਾਇਆ ਗਿਆ, ਜਿਥੇ ਉਸ ਦਾ ਇਲਾਜ ਜਾਰੀ ਹੈ | ਸ਼ਿਕਾਇਤਕਰਤਾ ਨੇ ਦੱਸਿਆ ਕਿ ਇਹ ਹਮਲਾ ਪੁਰਾਣੀ ਰੰਜਿਸ਼ ਕਾਰਨ ਕੀਤਾ ਗਿਆ ਹੈ | ਪੁਲਿਸ ਵਲੋਂ ਉਕਤ ਤਿੰਨੋਂ ਦੋਸ਼ੀਆਂ ਸੁਖਵਿੰਦਰ ਸਿੰਘ ਉਰਫ਼ ਗੋਰਾ, ਖੁਸ਼ਕਰਨ ਸਿੰਘ ਅਤੇ ਸਤਨਾਮ ਸਿੰਘ ਉਰਫ਼ ਸੱਤੂ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ |
ਪਿਛਲੀ ਖ਼ਬਰ 80 ਗ੍ਰਾਮ ਅਫੀਮ ਸਮੇਤ ਇਕ ਕਾਬੂ, ਮਾਮਲਾ ਦਰਜ ਅਗਲੀ ਖ਼ਬਰ ਮûਰਾ ਕਿਸ਼ਤੀ ਹਾਦਸੇ 'ਚ ਮਰਨ ਵਾਲੇ ਵਿਅਕਤੀਆਂ ਦੀ ਮੌਤ 'ਤੇ ਦੁੱਖ ਪ੍ਰਗਟਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।