20-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-04-2026

ਸਿਵਲ ਹਸਪਤਾਲ ਵਿਖੇ ਬੱਚੇਦਾਨੀ ਦੀ ਰਸੌਲੀ ਦਾ ਕੀਤਾ ਸਫ਼ਲ ਆਪ੍ਰੇਸ਼ਨ

ਅਜੀਤ ਡੈਸਕ 12-04-2026
ਮਲੋਟ, 11 ਅਪ੍ਰੈਲ (ਪਾਟਿਲ)-ਸਿਵਲ ਹਸਪਤਾਲ ਮਲੋਟ ਦੀ ਆਪ੍ਰੇਸ਼ਨ ਟੀਮ ਨੇ ਮਰੀਜ਼ ਦੇ ਦਿਲ ਤੇ ਗੁਰਦੇ ਦੀ ਬਿਮਾਰੀ ਹੋਣ ਦੇ ਬਾਵਜੂਦ ਬੱਚੇਦਾਨੀ ਦਾ ਸਫ਼ਲ ਆਪ੍ਰੇਸ਼ਨ ਕੀਤਾ ਗਿਆ | ਇਹ ਵੀ ਜ਼ਿਕਰਯੋਗ ਹੈ ਕਿ ਮਰੀਜ਼ ਦੇ ਪਹਿਲਾਂ ਦੋ ਵੱਡੇ ਆਪ੍ਰੇਸ਼ਨ (ਸਜੇਰੀਅਨ) ਵੀ ਹੋ ਚੁੱਕੇ ਸਨ | ਇਸ ਸਮੇਂ ਡਾ. ਰਮਿਤੀ ਗੁਪਤਾ ਮਹਿਲਾ ਰੋਗਾਂ ਦੇ ਮਾਹਿਰ ਵਲੋਂ ਦੱਸਿਆ ਗਿਆ ਕਿ ਮਰੀਜ਼ ਨੂੰ ਬੱਚੇਦਾਨੀ ਦੀ ਪ੍ਰੇਸ਼ਾਨੀ ਸੀ, ਜਿਸ ਕਾਰਨ ਮਰੀਜ਼ ਨੂੰ ਬਹੁਤ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ | ਇਸ ਸਮੇਂ ਡਾ. ਹਰਮਨਦੀਪ ਕੌਰ (ਬੇਹੋਸ਼ੀ ਦੇ ਡਾਕਟਰ) ਨੇ ਦੱਸਿਆ ਕਿ ਮਰੀਜ਼ ਦੇ ਦਿਲ ਤੇ ਗੁਰਦੇ ਰੋਗ ਕਾਰਨ ਹਾਲਤ ਗੰਭੀਰ ਸੀ | ਆਪ੍ਰੇਸ਼ਨ ਕਰਦੇ ਸਮੇਂ ਮਰੀਜ਼ ਨੂੰ ਬੇਹੋਸ਼ ਰੱਖਣਾ ਅਤੇ ਆਪ੍ਰੇਸ਼ਨ ਤੋਂ ਬਾਅਦ ਵੀ ਮਰੀਜ਼ ਦੀ ਹਾਲਤ ਸਹੀ ਰੱਖਣਾ ਔਖਾ ਕੰਮ ਸੀ, ਪਰ ਅਸੀਂ ਸਫ਼ਲ ਰਹੇ | ਇਸ ਸਮੇਂ ਮਰੀਜ਼ ਨੇ ਦੱਸਿਆ ਕਿ ਸ਼ਹਿਰ ਦੇ ਪ੍ਰਾਈਵੇਟ ਹਸਪਤਾਲਾਂ ਨੇ ਵੀ ਉਸ ਦੀ ਹਾਲਤ ਗੰਭੀਰ ਦੇਖਦੇ ਹੋਏ ਕਿਸੇ ਵੱਡੇ ਪ੍ਰਾਈਵੇਟ ਹਸਪਤਾਲ ਵਿਚ ਇਲਾਜ ਕਰਵਾਉਣ ਦੀ ਸਲਾਹ ਦਿੱਤੀ ਸੀ, ਪਰ ਉਨ੍ਹਾਂ ਸਰਕਾਰੀ ਹਸਪਤਾਲ ਮਲੋਟ ਦੇ ਡਾਕਟਰਾਂ ਤੇ ਭਰੋਸਾ ਕੀਤਾ | ਇੱਕੇ ਸਾਨੂੰ ਡਾ. ਰਮਿਤੀ ਗੁਪਤਾ ਮਹਿਲਾ ਰੋਗਾਂ ਦੇ ਮਾਹਿਰ ਅਤੇ ਡਾ. ਵਿਕਾਸ ਬਾਂਸਲ ਸਰਜਨ ਨੇ ਪੂਰੀ ਤਰ੍ਹਾਂ ਠੀਕ ਕਰਨ ਦਾ ਭਰੋਸਾ ਦਿੱਤਾ | ਇਸ ਸਮੇਂ ਆਪ੍ਰੇਸ਼ਨ ਟੀਮ ਨੇ ਦੱਸਿਆ ਕਿ ਸਿਵਲ ਸਰਜਨ ਡਾ. ਸੁਨੀਲ ਬਾਂਸਲ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਰਾਜਿੰਦਰ ਕੁਮਾਰ ਦੇ ਯਤਨਾਂ ਸਦਕਾ ਹੀ ਹਸਪਤਾਲ ਵਿਚ ਚੰਗਾ ਇਲਾਜ ਸੰਭਵ ਹੋ ਰਿਹਾ ਹੈ | ਮਿਸ਼ਨ ਤੰਦਰੁਸਤ ਪੰਜਾਬ ਤਹਿਤ ਉਨ੍ਹਾਂ ਪੰਜਾਬ ਸਰਕਾਰ ਤੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਦਾ ਚੰਗੀਆਂ ਸਿਹਤ ਸਹੂਲਤਾਂ ਪ੍ਰਦਾਨ ਕਰਵਾਉਣ ਲਈ ਧੰਨਵਾਦ ਕੀਤਾ |
ਪਿਛਲੀ ਖ਼ਬਰ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਤਹਿਤ ਸ੍ਰੀ ਮੁਕਤਸਰ ਸਾਹਿਬ ਪੁਲਿਸ ਦੀ ਵੱਡੀ ਕਾਰਵਾਈ ਅਗਲੀ ਖ਼ਬਰ ਨਾਜਾਇਜ਼ ਸ਼ਰਾਬ ਦਾ ਠੇਕਾ ਖੁੱਲ੍ਹਣ ਖ਼ਿਲਾਫ਼ ਮੁਹੱਲਾ ਵਾਸੀਆਂ ਵਲੋਂ ਰੋਸ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।