07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2026

ਕੋਟਲੀ ਅਬਲੂ 'ਚ ਅੱਗ ਲੱਗਣ ਨਾਲ 5 ਏਕੜ ਕਣਕ ਸੜੀ

ਅਜੀਤ ਡੈਸਕ 13-04-2026
ਦੋਦਾ, 12 ਅਪ੍ਰੈਲ (ਰਵੀਪਾਲ)-ਪਿੰਡ ਕੋਟਲੀ ਅਬਲੂ ਦੇ ਚੱਕ ਢਾਬਾਂ ਵਿਖੇ ਖ਼ੇਤ 'ਚ ਅੱਗ ਲੱਗਣ ਕਾਰਨ 5 ਏਕੜ ਕਣਕ ਸੜ ਕੇ ਸੁਆਹ ਹੋ ਗਈ, ਜਿਸ 'ਤੇ ਪਿੰਡਾਂ ਦੇ ਲੋਕਾਂ ਨੇ ਮਿਹਨਤ ਨਾਲ ਅੱਗ 'ਤੇ ਕਾਬੂ ਪਾਇਆ ਅਤੇ ਅੱਗ ਬਝਾਊ ਗੱਡੀ ਵੀ ਮੌਕੇ 'ਤੇ ਪਹੁੰਚ ਗਈ | ਪਿੰਡ ਵਾਸੀਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਗਮਦੂਰ ਸਿੰਘ ਤੇ ਅਵਤਾਰ ਸਿੰਘ ਪੁੱਤਰ ਗੁਰਚਰਨ ਸਿੰਘ ਕੋਠੇ ਕੋਟਲੀ ਢਾਬਾਂ ਵਾਲੇ ਦੇ ਖੇਤ 'ਚ ਅੱਜ ਕਣਕ ਵੱਢ ਰਹੀ ਕੰਬਾਇਨ ਤੋਂ ਅੱਗ ਲੱਗ ਗਈ, ਜਿਸ 'ਤੇ ਤੁਰੰਤ ਪਿੰਡਾਂ ਦੇ ਲੋਕਾਂ ਨੇ ਅੱਗ ਉਪਰ ਕਾਬੂ ਪਾ ਲਿਆ, ਜਿਸ ਨਾਲ ਹਜ਼ਾਰਾ ਏਕੜ ਖੜ੍ਹੀ ਨੇੜਲੀ ਕਣਕ ਦੀ ਫ਼ਸਲ ਦਾ ਬਚਾਅ ਹੋ ਗਿਆ, ਪਰ ਉਕਤ ਕਿਸਾਨਾਂ ਦੀ ਤਕਰੀਬਨ ਪੰਜ ਏਕੜ ਕਣਕ ਸੜ ਕੇ ਸੁਆਹ ਹੋ ਗਈ | ਦੋਦਾ ਤੋਂ ਅੱਗ ਬਝਾਊ ਗੱਡੀ ਵੀ ਮੌਕੇ 'ਤੇ ਪਹੁੰਚ ਗਈ, ਜਿਸ ਨੇ ਵੀ ਆਪਣਾ ਸਹਿਯੋਗ ਦਿੱਤਾ ਤਾਂ ਜੋ ਕੋਈ ਅੱਗ ਹੋਰ ਨੁਕਸਾਨ ਨਾ ਕਰ ਜਾਵੇ | ਇਸ ਮੌਕੇ ਕਿਸਾਨਾਂ ਨੇ ਆਪਣੇ ਟਰੈਕਟਰਾਂ ਨਾਲ ਪਾਸੇ ਵਾਲੇ ਖੇਤ ਵਾਹ ਦਿੱਤੇ ਅਤੇ ਵੱਡੀ ਗਿਣਤੀ 'ਚ ਪਿੰਡਾਂ ਦੇ ਲੋਕਾਂ ਦੇ ਸਹਿਯੋਗ ਨਾਲ ਅੱਗ 'ਤੇ ਕਾਬੂ ਪਾ ਲਿਆ ਗਿਆ |
ਪਿਛਲੀ ਖ਼ਬਰ ਬਾਘਲਾ ਪਰਿਵਾਰ ਨੂੰ ਸਦਮਾ- ਦਰਸ਼ਨ ਲਾਲ ਬਾਘਲਾ ਦਾ ਦਿਹਾਂਤ ਅਗਲੀ ਖ਼ਬਰ ਕਾਂਗਰਸ ਪਾਰਟੀ ਦੇ ਵਾਰਡ ਨੰਬਰ 8 ਤੋਂ ਕਈ ਟਕਸਾਲੀ ਪਰਿਵਾਰ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਿਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।