07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2026

ਬੂਥ ਪੱਧਰ 'ਤੇ ਕਾਂਗਰਸ ਦੇ ਚੋਣ ਪ੍ਰਚਾਰ ਦੀ ਕੀਤੀ ਸ਼ੁਰੂਆਤ-ਢੀਂਗਰਾ

ਅਜੀਤ ਡੈਸਕ 13-04-2026
ਸੰਗਰੂਰ, 12 ਅਪ੍ਰੈਲ (ਅਮਨਦੀਪ ਸਿੰਘ ਬਿੱਟਾ)-ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਾਬਕਾ ਸਕੱਤਰ ਅਤੇ ਕੌਂਸਲਰ ਨੱਥੂ ਲਾਲ ਢੀਂਗਰਾ ਨੇ ਕਿਹਾ ਕਿ 2027 ਦੀ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਹੂੰਝਾ ਫੇਰ ਪ੍ਰਦਰਸ਼ਨ ਕਰੇਗੀ ਅਤੇ ਰਾਜ ਵਿਚ ਵੱਡੇ ਬਹੁਮਤ ਨਾਲ ਆਪਣੀ ਸਰਕਾਰ ਬਣਾਏਗੀ | 'ਅਜੀਤ' ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਢੀਂਗਰਾ ਨੇ ਕਿਹਾ ਕਿ ਬੂਥ ਪੱਧਰ ਉੱਤੇ ਕਾਂਗਰਸ ਨੇ ਸੰਪਰਕ ਮੁਹਿੰਮ ਵਿੱਢੀ ਹੋਈ ਹੈ ਅਤੇ ਇਸ ਕੜੀ ਅਧੀਨ ਮੀਟਿੰਗਾਂ ਦਾ ਸਿਲਸਿਲਾ ਵੀ ਵੱਡੇ ਪੱਧਰ ਉੱਤੇ ਚੱਲ ਰਿਹਾ ਹੈ | ਉਨ੍ਹਾਂ ਕਿਹਾ ਕਿ ਸੰਗਰੂਰ ਜ਼ਿਲ੍ਹਾ ਜੋ ਆਪ ਪਾਰਟੀ ਦਾ ਰਾਜਨੀਤਿਕ ਤੌਰ ਉੱਤੇ ਜਨਮ ਅਸਥਾਨ ਮੰਨਿਆ ਜਾਂਦਾ ਹੈ, ਤੋਂ ਕਾਂਗਰਸ ਦੇ ਹੱਕ ਵਿਚ ਹਨੇਰੀ ਹੁਣ ਸ਼ੁਰੂ ਹੋ ਚੁੱਕੀ ਹੈ | ਢੀਂਗਰਾ ਨੇ ਦਾਅਵਾ ਕੀਤਾ ਕਿ ਵਿਧਾਨ ਸਭਾ ਹਲਕਾ ਸੰਗਰੂਰ ਤੋਂ ਕਾਂਗਰਸ ਦੇ ਸੰਭਾਵੀ ਉਮੀਦਵਾਰ ਵਿਜੈਇੰਦਰ ਸਿੰਗਲਾ ਵੱਡੇ ਅੰਤਰ ਨਾਲ ਚੋਣ ਜਿੱਤਣਗੇ | ਇਸ ਤੋਂ ਇਲਾਵਾ ਗੁਆਂਢੀ ਹਲਕੇ ਧੂਰੀ ਤੋਂ ਵੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਜ਼ਬਰਦਸਤ ਟੱਕਰ ਕਾਂਗਰਸ ਉਮੀਦਵਾਰ ਵੱਲੋਂ ਦਿੱਤੀ ਜਾਵੇਗੀ | ਇਸ ਦੇ ਨਾਲ ਹੀ ਨੱਥੂ ਲਾਲ ਢੀਂਗਰਾ ਨੇ ਕਿਹਾ ਕਿ ਜਲਦ ਸੰਗਰੂਰ ਦੇ ਹਰ ਵਾਰਡ ਵਿਚ ਕਾਂਗਰਸ ਪਾਰਟੀ ਦੇ ਵਰਕਰਾਂ ਦੀ ਮਿਲਣੀਆਂ ਅਤੇ ਨੁੱਕੜ ਮੀਟਿੰਗਾਂ ਸ਼ੁਰੂ ਕੀਤੀਆਂ ਜਾਣਗੀਆਂ ਤਾਂ ਜੋ ਲੋਕਾਂ ਨੂੰ ਕਾਂਗਰਸ ਦੇ ਹੱਕ ਵਿਚ ਲਾਮਬੰਧ ਕੀਤਾ ਜਾ ਸਕੇ |

ਪਿਛਲੀ ਖ਼ਬਰ ਪੰਜਾਬ ਕਾਲਜ ਆਫ਼ ਫਾਰਮੇਸੀ ਦਾ ਬੀ. ਪੀ. ਟੀ. ਵਿਚ ਨਤੀਜਾ ਰਿਹਾ ਸੌ ਫ਼ੀਸਦੀ ਅਗਲੀ ਖ਼ਬਰ ਕਾਨੂੰਗੋ ਰੁਸਤਮ ਕੁਮਾਰ ਪਦ-ਉਨਤ ਹੋ ਕੇ ਬਣੇ ਨਾਇਬ ਤਹਿਸੀਲਦਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।