07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਮਲੋਟ ਨਗਰ ਕੌਂਸਲ ਦਾ ਕਾਰਜਕਾਲ ਸਮਾਪਤ, 53 ਕਰੋੜ ਦੇ ਵਿਕਾਸ ਕੰਮਾਂ ਨਾਲ ਛੱਡੀ ਛਾਪ • ਪ੍ਰਧਾਨ ਸ਼ੁਭਦੀਪ ਸਿੰਘ ਬਿੱਟੂ ਸਮੇਤ 27 ਕੌਂਸਲਰਾਂ ਦਾ ਪੰਜ ਸਾਲਾਂ ਦੌਰ ਖ਼ਤਮ

ਅਜੀਤ ਡੈਸਕ 19-04-2026
ਮਲੋਟ, 18 ਅਪ੍ਰੈਲ (ਪਾਟਿਲ)-ਮਲੋਟ ਨਗਰ ਕੌਂਸਲ ਦੇ ਪ੍ਰਧਾਨ ਸ਼ੁਭਦੀਪ ਸਿੰਘ ਬਿੱਟੂ ਸਮੇਤ 27 ਕੌਂਸਲਰਾਂ ਦਾ ਪੰਜ ਸਾਲਾਂ ਕਾਰਜਕਾਲ ਅੱਜ ਸਫ਼ਲਤਾ ਪੂਰਵਕ ਪੂਰਾ ਹੋ ਗਿਆ | ਇਸ ਮੌਕੇ ਨਗਰ ਕੌਂਸਲ ਵਲੋਂ ਪ੍ਰਧਾਨ ਤੇ ਕੌਂਸਲਰਾਂ ਲਈ ਵਿਦਾਇਗੀ ਸਮਾਰੋਹ ਦੇ ਤੌਰ 'ਤੇ ਦੁਪਹਿਰ ਦਾ ਭੋਜਨ ਰੱਖਿਆ ਗਿਆ | ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪ੍ਰਧਾਨ ਸ਼ੁਭਦੀਪ ਸਿੰਘ ਬਿੱਟੂ ਨੇ ਸਮੂਹ ਕੌਂਸਲਰਾਂ, ਨਗਰ ਕੌਂਸਲ ਸਟਾਫ਼ ਤੇ ਸ਼ਹਿਰ ਵਾਸੀਆਂ ਦਾ ਧੰਨਵਾਦ ਕੀਤਾ | ਉਨ੍ਹਾਂ ਕਿਹਾ ਕਿ ਪਿਛਲੇ ਪੰਜ ਸਾਲਾਂ ਦੌਰਾਨ ਬਿਨਾਂ ਕਿਸੇ ਸਿਆਸੀ ਭੇਦਭਾਵ ਦੇ ਸ਼ਹਿਰ ਦੇ ਵਿਕਾਸ ਲਈ ਕੰਮ ਕੀਤਾ ਗਿਆ ਅਤੇ ਹਰ ਪਾਰਟੀ ਦੇ ਕੌਂਸਲਰਾਂ ਨੇ ਪੂਰਾ ਸਹਿਯੋਗ ਦਿੱਤਾ | ਉਨ੍ਹਾਂ ਦੱਸਿਆ ਕਿ ਇਸ ਦੌਰਾਨ ਨਗਰ ਕੌਂਸਲ ਵਲੋਂ ਲਗਪਗ 53 ਕਰੋੜ ਰੁਪਏ ਦੇ ਵਿਕਾਸ ਕਾਰਜ ਕਰਵਾਏ ਗਏ | ਸ਼ਹਿਰ ਦੇ 27 ਵਾਰਡਾਂ ਵਿਚ ਗਲੀਆਂ ਦੀ ਬਣਤਰ 'ਤੇ ਵੱਡੀ ਰਕਮ ਖਰਚ ਕੀਤੀ ਗਈ | ਰਵਿਦਾਸ ਨਗਰ ਅਤੇ ਕੱਚੀ ਮੰਡੀ ਇਲਾਕੇ ਨੂੰ ਬਾਰਿਸ਼ੀ ਪਾਣੀ ਤੋਂ ਰਾਹਤ ਦੇਣ ਲਈ ਸੀਵਰੇਜ ਪੋ੍ਰਜੈਕਟਾਂ 'ਤੇ 3 ਕਰੋੜ 51 ਲੱਖ ਰੁਪਏ ਖ਼ਰਚੇ ਗਏ | ਇਸ ਤੋਂ ਇਲਾਵਾ ਅੰਡਰਬਿ੍ਜ ਦੇ ਸੀਵਰੇਜ ਨਾਲ ਸੰਬੰਧਿਤ ਲਟਕੇ ਹੋਏ ਕੰਮਾਂ ਨੂੰ ਪੂਰਾ ਕਰਨ ਲਈ 40 ਲੱਖ ਰੁਪਏ ਤੋਂ ਵੱਧ ਖ਼ਰਚ ਕੀਤੇ ਗਏ | ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿਚ ਕੂੜੇ ਦੇ ਡੰਪ ਹਟਾ ਕੇ ਪੰਜਾਬ ਪੈਲੇਸ, ਬਿਜਲੀ ਘਰ ਅਤੇ ਹੋਰ ਥਾਵਾਂ 'ਤੇ ਸੁੰਦਰ ਪਾਰਕ ਬਣਾਏ ਗਏ | ਰਾਮ ਤੀਰਥ ਪਾਰਕ ਅਤੇ ਕਿ੍ਸ਼ਨਾ ਨਗਰ ਕੈਂਪ ਵਿਚ ਵੀ ਨਵੇਂ ਪਾਰਕਾਂ ਦਾ ਨਿਰਮਾਣ ਕੀਤਾ ਗਿਆ | ਟ੍ਰੈਫ਼ਿਕ ਪ੍ਰਬੰਧ ਨੂੰ ਸੁਧਾਰਨ ਲਈ ਤਿੰਨ ਥਾਵਾਂ 'ਤੇ ਟ੍ਰੈਫ਼ਿਕ ਲਾਈਟਾਂ ਲਗਾਈਆਂ ਗਈਆਂ ਅਤੇ ਮਾਸਕ ਲਾਈਟਾਂ ਲਗਾ ਕੇ ਸ਼ਹਿਰ ਨੂੰ ਰੌਸ਼ਨ ਕੀਤਾ ਗਿਆ | ਨੈਸ਼ਨਲ ਹਾਈਵੇਅ 'ਤੇ ਡਿਵਾਇਡਰ ਬਣਾਉਣ ਲਈ ਲਗਪਗ 1 ਕਰੋੜ ਰੁਪਏ ਖ਼ਰਚ ਕੀਤੇ ਗਏ | ਸਫ਼ਾਈ ਪ੍ਰਬੰਧ ਨੂੰ ਮਜ਼ਬੂਤ ਕਰਨ ਲਈ 70 ਤੋਂ ਵੱਧ ਕਰਮਚਾਰੀਆਂ ਰਾਹੀਂ ਘਰ-ਘਰ ਸੁੱਕਾ ਤੇ ਗਿੱਲਾ ਕੂੜਾ ਇਕੱਠਾ ਕਰਨ ਦੀ ਵਿਵਸਥਾ ਕੀਤੀ ਗਈ ਅਤੇ 16 ਲੋਕਾਂ ਨੂੰ ਤਰਸ ਦੇ ਆਧਾਰ 'ਤੇ ਨੌਕਰੀਆਂ ਦਿੱਤੀਆਂ ਗਈਆਂ | ਇਸ ਤੋਂ ਇਲਾਵਾ ਸਫ਼ਾਈ ਲਈ ਆਧੁਨਿਕ ਮਸ਼ੀਨਰੀ ਤੇ ਵਾਟਰ ਸਪਲਾਈ ਲਈ ਲਗਪਗ ਸਾਢੇ 3 ਕਰੋੜ ਰੁਪਏ ਖ਼ਰਚੇ ਗਏ | ਪ੍ਰਧਾਨ ਨੇ ਦੱਸਿਆ ਕਿ ਪੰਜ ਸਾਲਾਂ ਵਿਚ ਕਮੇਟੀ ਵਲੋਂ ਪੇਸ਼ ਕੀਤੇ 493 ਮਤਿਆਂ ਵਿਚੋਂ 492 ਮਤੇ ਸਰਬਸੰਮਤੀ ਨਾਲ ਪਾਸ ਕੀਤੇ ਗਏ, ਜੋ ਸਹਿਯੋਗ ਦੀ ਮਿਸਾਲ ਹੈ | ਇਸ ਮੌਕੇ ਸੋਨੂੰ ਡਾਵਰ, ਲੀਲੂ ਰਾਮ, ਸੁਸ਼ੀਲ ਗਰੋਵਰ, ਪਿੰਦਰ ਕੰਗ, ਅਜੀਤ ਕੁਮਾਰ, ਪੂਰਨ ਚੰਦ ਸਮੇਤ ਕਈ ਕੌਂਸਲਰ ਅਤੇ ਨੱਥੂ ਰਾਮ ਗਾਂਧੀ, ਕਾਂਗਰਸ ਪ੍ਰਧਾਨ ਸ਼ਿਵ ਕੁਮਾਰ ਸ਼ਿਵਾ, ਪਵਨ ਸ਼ਰਮਾ ਪੰਮਾ, ਬਲਜੀਤ ਸਿੰਘ ਸੰਧੂ, ਵਿਨੋਦ ਖਾਨ ਅਤੇ ਮਨੀ ਜੱਸਲ ਸਮੇਤ ਸ਼ਹਿਰ ਵਾਸੀ ਹਾਜ਼ਰ ਸਨ |
ਪਿਛਲੀ ਖ਼ਬਰ ਕਣਕ ਦੀ ਖ਼ਰੀਦ ਤੇਜ਼ੀ ਨਾਲ ਜਾਰੀ, ਬੀਤੇ ਦਿਨੀਂ 63398 ਮੀਟਿ੍ਕ ਟਨ ਦੀ ਖ਼ਰੀਦ <br/> ਅਗਲੀ ਖ਼ਬਰ ਪਿੰਡ ਗੁਰੂਸਰ 'ਚ ਰਾਤ ਸਮੇਂ ਪੁਲਿਸ ਨੇ ਨਾਕੇ ਲਗਾ ਕੇ ਚਲਾਈ ਤਲਾਸ਼ੀ ਮੁਹਿਮ ਪਿੰਡ ਵਾਸੀਆਂ ਨੇ ਚਿੱਟਾ ਲਗਾਉਂਦੇ ਨੌਜਵਾਨ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।