18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-04-2026

ਏਰੀਆ ਵਿਕਾਸ ਕਮੇਟੀ ਦੀ ਮੀਟਿੰਗ <br/>

ਅਜੀਤ ਡੈਸਕ 30-04-2026
ਸ੍ਰੀ ਮੁਕਤਸਰ ਸਹਿਬ, 29 ਅਪ੍ਰੈਲ (ਰਣਜੀਤ ਸਿੰਘ ਢਿੱਲੋਂ)-ਏਰੀਆ ਵਿਕਾਸ ਕਮੇਟੀ ਸ੍ਰੀ ਮੁਕਤਸਰ ਵਲੋਂ ਬਲਬੀਰ ਸਿੰਘ ਛੱਤੇਆਣਾ ਦੀ ਪ੍ਰਧਾਨਗੀ ਹੇਠ ਜਨਰਲ ਮੀਟਿੰਗ ਕੀਤੀ | ਮੀਟਿੰਗ ਵਿਚ ਜਲਾਲਾਬਾਦ ਰੋਡ ਅਤੇ ਟਿੱਬੀ ਸਾਹਿਬ ਰੋਡ ਨੂੰ ਰਜਬਾਹੇ ਦੇ ਪੁਲ ਤੱਕ ਬਣਾਏ ਜਾਣ ਤੇ ਐਮ.ਐਲ.ਏ. ਜਗਦੀਪ ਸਿੰਘ ਕਾਕਾ ਬਰਾੜ ਤੇ ਜ਼ਿਲ੍ਹਾ ਪ੍ਰਸ਼ਾਸਨ ਦਾ ਧੰਨਵਾਦ ਕੀਤਾ ਗਿਆ | ਇਹ ਦੋਵੇਂ ਸੜਕਾਂ ਬਹੁਤ ਲੰਬੇ ਸਮੇ ਤੋਂ ਟੁੱਟ ਚੁੱਕੀਆਂ ਸਨ ਅਤੇ ਸਾਈਡਾਂ 'ਤੇ ਬਹੁਤ ਜ਼ਿਆਦਾ ਮਿੱਟੀ ਜੰਮੀ ਹੋਣ ਕਾਰਨ ਧੂੜ ਮਿੱਟੀ ਉਡਦੀ ਸੀ, ਇਹ ਸੜਕਾਂ ਦੇ ਬਣਨ ਨਾਲ ਲੋਕਾਂ ਨੂੰ ਸੁੱਖ ਦਾ ਸਾਹ ਮਿਲਿਆ ਹੈ | ਪ੍ਰੰਤੂ ਜਲਾਲਾਬਾਦ ਰੋਡ 'ਤੇ ਅਜੇ ਵੀ ਕਈ ਕੰਮ ਹੋਣ ਵਾਲੇ ਬਕਾਇਆ ਹਨ | ਰਹਿੰਦੇ ਕੰਮਾਂ ਨੂੰ ਨੇਪਰੇ ਚਾੜ੍ਹਨ ਲਈ ਇਸ ਏਰੀਏ ਦੇ ਨਿਵਾਸੀਆਂ ਵਲੋਂ ਵਿਧਾਇਕ ਕਾਕਾ ਬਰਾੜ ਨੂੰ ਬੇਨਤੀ ਕੀਤੀ ਗਈ, ਕਿ ਭਾਈ ਮਹਾਂ ਸਿੰਘ ਗੇਟ ਤੋ ਲੈ ਕੇ ਬੀ. ਐੱਡ ਕਾਲਜ ਤੱਕ ਸੜਕ ਦੇ ਵਿਚਕਾਰ ਸੀਵਰੇਜ ਦੇ ਢੱਕਣਾਂ ਨਾਲ ਬਹੁਤ ਡੂੰਘੇ ਖੱਡੇ ਹਨ, ਇਨ੍ਹਾਂ ਨੂੰ ਠੀਕ ਕਰਵਾਇਆ ਜਾਵੇ, ਸੂਏ ਦੇ ਪੁਲ ਤੋਂ ਲੈ ਕੇ ਭਾਈ ਮਹਾਂ ਸਿੰਘ ਗੇਟ ਤੱਕ ਸੜਕ ਦੀਆਂ ਦੋਨੋਂ ਸਾਈਡਾਂ ਕੱਚੀਆਂ ਹਨ, ਇੰਟਰਲਾਕ ਟਾਈਲਾਂ ਲਗਾਈਆਂ ਜਾਣ, ਰੇਲਵੇ ਪੁਲ ਵਿਚ ਖੱਡੇ ਬਣੇ ਪਏ ਹਨ, ਉਨ੍ਹਾਂ ਨੂੰ ਠੀਕ ਕਰਵਾਇਆ ਜਾਵੇ, ਡਿਵਾਈਡਰ ਬਿਲਕੁਲ ਖਤਮ ਹੋ ਚੁੱਕਿਆ ਹੈ, ਉਸ ਨੂੰ ਉੱਚਾ ਕੀਤਾ ਜਾਵੇ, ਜਲਾਲਾਬਾਦ ਰੋਡ ਉੱਪਰ ਕਾਫ਼ੀ ਲਾਈਟਾਂ ਬੰਦ ਪਈਆਂ ਹਨ, ਉਹ ਠੀਕ ਕਰਵਾਈਆਂ ਜਾਣ, ਗੁਰਦੁਆਰਾ ਦਾਤਣਸਰ ਰੋਡ 'ਤੇ ਲਾਈਟਾਂ ਲੱਗਣ ਵਾਲੀਆ ਹਨ, ਉਹ ਲਗਵਾਈਆਂ ਜਾਣ, ਸੜਕ ਉੱਪਰ ਪਾਰਕਿੰਗ ਕੀਤੇ ਵੱਡੇ ਵਾਹਨਾਂ ਨੂੰ ਪਾਸੇ ਕਰਵਾਇਆ ਜਾਵੇ, ਪਾਰਕਿੰਗ ਕੀਤੇ ਵਾਹਨਾਂ ਕਾਰਨ ਸੜਕ ਕਿਨਾਰੇ ਲੱਗੇ ਬੂਟੇ 'ਤੇ ਟਰੀ ਗਾਰਡ ਟੁੱਟ ਰਹੇ ਹਨ | ਮੀਟਿੰਗ ਵਿਚ ਸੁਖਜੀਤ ਸਿੰਘ ਪੱਪੀ ਚਹਿਲ, ਸੁਖਪਾਲ ਕੱਕੜ, ਪਰਮਜੀਤ ਸਿੰਘ ਗਿੱਲ, ਜਸਵਿੰਦਰ ਸਿੰਘ ਫੱਤਣਵਾਲਾ ਤਿ੍ਲੋਕ ਚੰਦ ਫੱਤਣਵਾਲਾ, ਬਲਵਿੰਦਰ ਸਿੰਘ ਭੁੱਲਰ, ਗੁਰਜੀਤ ਸਿੰਘ ਬਰਾੜ, ਗੁਰਭਜਨ ਸਿੰਘ ਮਾਂਗਟ, ਗੁਰਦੀਪ ਸਿੰਘ ਕਲਸੀ, ਗੌਰਿਵ ਗੋਇਲ, ਹਰਭਜਨ ਸਿੰਘ ਕਲਸੀ, ਬਲਬੀਰ ਸਿੰਘ ਜੇ.ਈ., ਪ੍ਰੇਮ ਸਿੰਘ, ਕਸ਼ਮੀਰ ਸਿੰਘ ਮਾਸਟਰ ਆਦਿ ਹਾਜ਼ਰ ਸਨ |


ਪਿਛਲੀ ਖ਼ਬਰ ਗੁਰੂ ਗੋਬਿੰਦ ਸਿੰਘ ਤੇ ਮਾਈ ਭਾਗੋ ਪਾਰਕ ਬਣਿਆ ਕੂੜੇ ਦਾ ਡੰਪ ਅਗਲੀ ਖ਼ਬਰ ਅਜੋਕੀ ਪੀੜ੍ਹੀ ਨੂੰ ਕਿਤਾਬਾਂ ਨਾਲ ਜੋੜਨਾ ਬੇਹੱਦ ਜ਼ਰੂਰੀ- ਵੰਗੜ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।