11-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਸ਼ੀਤਲ ਜਲ ਸੇਵਾ ਸੰਮਤੀ ਵਲੋਂ ਅੱਖਾਂ ਦਾ ਜਾਂਚ ਕੈਂਪ <br/>

ਅਜੀਤ ਡੈਸਕ 12-05-2026
ਮਲੋਟ, 11 ਮਈ (ਪਾਟਿਲ)-ਸ਼ੀਤਲ ਜਲ ਸੇਵਾ ਸੰਮਤੀ ਮਲੋਟ ਵਲੋਂ ਏਕਜੋਤ ਅੱਖਾਂ ਦੇ ਹਸਪਤਾਲ ਮਲੋਟ ਦੇ ਸਹਿਯੋਗ ਨਾਲ ਵਿਸ਼ਾਲ ਮੁਫ਼ਤ ਅੱਖਾਂ ਦਾ ਜਾਂਚ ਕੈਂਪ ਲਗਾਇਆ ਗਿਆ | ਜਾਣਕਾਰੀ ਦਿੰਦੇ ਹੋਏ ਸ਼ੀਤਲ ਜਲ ਸੇਵਾ ਸੰਮਤੀ ਦੇ ਵਲੰਟੀਅਰਾਂ ਪਵਨ ਗੁਪਤਾ ਅਤੇ ਪ੍ਰਮੋਦ ਬਾਂਸਲ (ਨਾਟੀ) ਨੇ ਦੱਸਿਆ ਕਿ ਇਹ ਕੈਂਪ ਚੰਦਰ ਮਾਡਲ ਹਾਈ ਸਕੂਲ ਨਿਊ ਗੋਵਿੰਦ ਨਗਰ ਵਿਚ ਸ਼ੁਰੂ ਕੀਤਾ ਗਿਆ ਸੀ | ਇਸ ਮੌਕੇ ਪੰਜਾਬ ਰਿਜ਼ੋਰਟ (ਪੰਜਾਬ ਪੈਲੇਸ) ਦੇ ਡਾਇਰੈਕਟਰ ਗੁਲਸ਼ਨ ਭਠੇਜਾ, ਸਾਧੂ ਰਾਮ, ਪਿ੍ੰਸੀਪਲ ਚੰਦਰ ਮੋਹਨ ਅਤੇ ਡਾ. ਸੰਦੀਪ ਕੁਮਾਰ ਵਲੋਂ ਰਿਬਨ ਕੱਟ ਕੇ ਕੈਂਪ ਦਾ ਉਦਘਾਟਨ ਕੀਤਾ ਗਿਆ | ਏਕਜੋਤ ਆਈ ਹਸਪਤਾਲ ਵਿਖੇ ਡਾ. ਸੰਦੀਪ ਕੁਮਾਰ ਅਤੇ ਉਨ੍ਹਾਂ ਦੀ ਟੀਮ ਨੇ 225 ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕੀਤੀ, ਮੁਫ਼ਤ ਦਵਾਈਆਂ ਅਤੇ ਹੋਰ ਸੇਵਾਵਾਂ ਪ੍ਰਦਾਨ ਕੀਤੀਆਂ | ਅਲਫ਼ਾ ਲੈਬ ਮਲੋਟ ਦੇ ਅਮਿਤ ਚਾਨਣਾ ਨੇ ਕੈਂਪ ਵਿਚ ਮੁਫ਼ਤ ਸ਼ੂਗਰ ਟੈੱਸਟ ਵੀ ਕੀਤਾ | ਜਾਂਚ ਦੌਰਾਨ ਕੁੱਲ 34 ਮਰੀਜ਼ ਅੱਖਾਂ ਦੀ ਸਰਜਰੀ ਲਈ ਯੋਗ ਪਾਏ ਗਏ ਅਤੇ ਇਹ ਪ੍ਰਕਿਰਿਆਵਾਂ ਏਕਜੋਤ ਆਈ ਹਸਪਤਾਲ ਵਿਖੇ ਮੁਫ਼ਤ ਕੀਤੀਆਂ ਜਾਣਗੀਆਂ | ਕੈਂਪ ਵਿਚ ਕੋਆਰਡੀਨੇਟਰ ਮਨੋਜ ਅਸੀਜਾ, ਜਗਨ ਨਾਥ ਸ਼ਰਮਾ ਅਤੇ ਚਿੰਤਪੂਰਨੀ ਸੇਵਾ ਦਲ ਦੇ ਅਰਵਿੰਦ ਸ਼ਰਮਾ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ | ਅੰਤ ਵਿਚ ਸ਼ੀਤਲ ਜਲ ਸੇਵਾ ਸੰਮਤੀ ਮਲੋਟ ਦੇ ਪ੍ਰਧਾਨ ਪਵਨ ਕੁਮਾਰ ਗੁਪਤਾ ਨੇ ਏਕਜੋਤ ਆਈ ਹਸਪਤਾਲ, ਚੰਦਰ ਮਾਡਲ ਹਾਈ ਸਕੂਲ ਮਲੋਟ ਦੇ ਮੈਨੇਜਰ ਅਤੇ ਪਿ੍ੰਸੀਪਲ ਚੰਦਰ ਮੋਹਨ ਅਤੇ ਮਰੀਜ਼ਾਂ ਦਾ ਧੰਨਵਾਦ ਕੀਤਾ | ਇਸ ਮੌਕੇ ਸ਼ੀਤਲ ਜਲ ਸੇਵਾ ਸੰਮਤੀ ਮਲੋਟ ਦੀ ਸਮੁੱਚੀ ਟੀਮ ਸਮੇਤ ਪ੍ਰਧਾਨ ਪਵਨ ਕੁਮਾਰ ਗੁਪਤਾ, ਸੋਹਣ ਲਾਲ ਗੁੰਬਰ, ਵਿਜੇ ਕੁਮਾਰ ਗੋਇਲ, ਪ੍ਰਮੋਦ ਬਾਂਸਲ ਨਾਟੀ, ਰਜਿੰਦਰ ਸਿੰਘ ਰਾਣਾ, ਲਾਭ ਚੰਦ, ਅਨੂਪ ਕੁਮਾਰ, ਧੀਰੇਂਦਰ ਝਾਅ, ਤੁਲਸੀ ਸਿੰਘ, ਕੇਵਲ ਕੁਮਾਰ, ਲਲਿਤ ਸਿੰਗਲਾ, ਸ਼ਿਆਮ ਲਾਲ, ਧਰਮਵੀਰ ਸਿੰਘ, ਮਨਜੀਤ ਕੁਮਾਰ, ਰਾਜਪਾਲ ਸਿੰਘ, ਮਨਜੀਤ ਕੁਮਾਰ, ਰਾਜਪਾਲ ਸਿੰਘ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਪਿੰਡ ਹਰੀਕੇ ਕਲਾਂ ਵਿਖੇ ਟਰੇਡ ਕਮਿਸ਼ਨ ਵਲੋਂ ਮੀਟਿੰਗ <br/> ਅਗਲੀ ਖ਼ਬਰ ਜਪੁਜੀ ਸਾਹਿਬ ਦੇ ਸ਼ੁੱਧ ਉਚਾਰਨ ਤੇ ਕੰਠ ਮੁਕਾਬਲੇ 'ਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।