09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-05-2026

'ਆਪ' ਉਮੀਦਵਾਰ ਸਾਰਿਕਾ ਗਰਗ ਨੇ ਖੋਲਿ੍ਹਆ ਦਫ਼ਤਰ

ਅਜੀਤ ਡੈਸਕ 15-05-2026
ਮਲੋਟ, 14 ਮਈ (ਅਜਮੇਰ ਸਿੰਘ ਬਰਾੜ)-ਨਗਰ ਪਾਲਿਕਾ ਮਲੋਟ ਦੇ ਪ੍ਰਧਾਨ ਰਹੇ ਸਤਿਗੁਰੂ ਦੇਵ ਰਾਜ ਪੱਪੀ ਗਰਗ ਦੀ ਨੂੰਹ ਅਤੇ ਅਗਰਵਾਲ ਸਭਾ ਦੇ ਜ਼ਿਲ੍ਹਾ ਪ੍ਰਧਾਨ ਜੋਨੀ ਗਰਗ ਦੀ ਪਤਨੀ ਸਾਰਿਕਾ ਗਰਗ ਨੂੰ ਆਮ ਆਦਮੀ ਪਾਰਟੀ ਵਲੋਂ ਵਾਰਡ ਨੰਬਰ 23 ਤੋਂ ਕੌਂਸਲਰ ਦੀ ਚੋਣ ਲੜਨ ਲਈ ਹਰੀ ਝੰਡੀ ਦੇ ਦਿੱਤੀ ਗਈ | ਇਸੇ ਵਾਰਡ (ਪੁਰਾਣਾ ਵਾਰਡ ਨੰਬਰ 22) ਤੋਂ ਹੀ ਕੌਂਸਲਰ ਬਣੀ ਸਾਰਿਕਾ ਗਰਗ ਨਾਮਵਰ ਸੰਸਥਾ ਐਡਵਰਡਗੰਜ ਪਬਲਿਕ ਵੈੱਲਫ਼ੇਅਰ ਐਸੋਸੀਏਸ਼ਨ ਦੀ ਚੇਅਰਪਰਸਨ ਵੀ ਹੈ, ਜੋ ਵਾਰਡ ਨੰਬਰ 23 (ਪੁਰਾਣਾ ਵਾਰਡ ਨੰਬਰ 22) ਤੋਂ ਦੁਬਾਰਾ ਕੌਂਸਲਰ ਵਜੋਂ ਚੋਣ ਲੜ ਰਹੇ ਹਨ | ਗਰਗ ਪਰਿਵਾਰ ਨੇ ਆਪਣਾ ਚੋਣ ਦਫ਼ਤਰ ਮੰਡੀ ਹਰਜੀ ਰਾਮ ਵਿਖੇ ਖੋਲ੍ਹ ਦਿੱਤਾ ਹੈ, ਜਿੱਥੇ ਪੀਰਖਾਨਾ ਟਰੱਸਟ ਮਲੋਟ ਦੇ ਸਰਪ੍ਰਸਤ ਬਾਬਾ ਰੁਲਦੂ ਰਾਮ ਨੇ ਵਿਸ਼ੇਸ਼ ਤੌਰ 'ਤੇ ਪਹੁੰਚ ਕੇ ਗਰਗ ਪਰਿਵਾਰ ਨੂੰ ਅਸ਼ੀਰਵਾਦ ਦਿੱਤਾ | ਇਸ ਮੌਕੇ ਪ੍ਰਧਾਨ ਸਤਿਗੁਰੂ ਦੇਵ ਰਾਜ ਪੱਪੀ ਗਰਗ, ਪ੍ਰਧਾਨ ਟੋਨੀ ਗਰਗ ਤੋਂ ਇਲਾਵਾ ਉਮੀਦਵਾਰ ਚੇਅਰਪਰਸਨ ਸਾਰਿਕਾ ਗਰਗ ਨੇ ਵੱਡੀ ਗਿਣਤੀ ਵਿਚ ਹਾਜ਼ਰ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਦੀ ਅਗਵਾਈ ਵਿਚ ਮਲੋਟ ਸ਼ਹਿਰ ਦੇ ਨਾਲ-ਨਾਲ ਇਸ ਵਾਰਡ ਨੂੰ ਵੀ ਵਿਕਾਸ ਕਾਰਜਾਂ ਨਾਲ ਜੋੜੀ ਰੱਖਣਗੇ |
ਪਿਛਲੀ ਖ਼ਬਰ ਭਾਈ ਮਸਤਾਨ ਸਿੰਘ ਪਬਲਿਕ ਸਕੂਲ ਵਿਖੇ ਬਾਰ੍ਹਵੀਂ ਕਲਾਸ ਦਾ ਨਤੀਜਾ ਸ਼ਾਨਦਾਰ ਰਿਹਾ ਅਗਲੀ ਖ਼ਬਰ ਵਿਰੋਧ ਤੋਂ ਬਾਅਦ ਰਿਜ਼ਰਵ ਵਾਰਡਾਂ 'ਚ ਹੋਇਆ ਬਦਲਾਅ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।