06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਕੈਬਨਿਟ ਮੰਤਰੀ ਵਲੋਂ ਨਿਊ ਅਬੁੱਲਖੁਰਾਣਾ ਡਿਸਟਰੀਊਟਰੀ ਦੀ ਕੰਕਰੀਟ ਲਾਈਨਿੰਗ ਪ੍ਰੋਜੈਕਟ ਦਾ ਉਦਘਾਟਨ

ਅਜੀਤ ਡੈਸਕ 16-05-2026
ਮਲੋਟ/ਲੰਬੀ, 15 ਮਈ (ਪਾਟਿਲ, ਅਜਮੇਰ ਸਿੰਘ ਬਰਾੜ, ਮੇਵਾ ਸਿੰਘ)-ਪੰਜਾਬ ਸਰਕਾਰ ਵਲੋਂ ਟੇਲਾਂ 'ਤੇ ਪੈਂਦੀਆਂ ਜ਼ਮੀਨਾਂ ਦੇ ਕਿਸਾਨਾਂ ਨੂੰ ਸਿੰਚਾਈ ਲਈ ਪੂਰਾ ਪਾਣੀ ਉਪਲਬਧ ਕਰਵਾਇਆ ਜਾ ਰਿਹਾ ਹੈ ਅਤੇ ਕਿਸਾਨਾਂ ਲਈ ਨਹਿਰੀ ਪਾਣੀ ਦੀ ਸਮਰੱਥਾ ਵਧਾਉਣ ਲਈ 15 ਹਜ਼ਾਰ ਕਿੱਲੋਮੀਟਰ ਤੋਂ ਵੱਧ ਨਹਿਰਾਂ, ਰਜਬਾਹੇ, ਕੱਸੀਆਂ ਨੂੰ ਪੱਕਾ ਕੀਤਾ ਹੈ ਅਤੇ ਜ਼ਮੀਨਦੋਜ ਪਾਈਪਾਂ ਪਾਈਆਂ ਗਈਆਂ ਹਨ | ਇਹ ਪ੍ਰਗਟਾਵਾ ਗੁਰਮੀਤ ਸਿੰਘ ਖੁੱਡੀਆਂ ਖੇਤੀਬਾੜੀ, ਪਸ਼ੂ ਪਾਲਣ ਤੇ ਡੇਅਰੀ ਵਿਕਾਸ ਮੰਤਰੀ ਪੰਜਾਬ ਨੇ ਨਿਊ ਅਬੁੱਲਖੁਰਾਣਾ ਡਿਸਟਰੀਊਟਰੀ ਦੀ ਕੰਕਰੀਟ ਲਾਈਨਿੰਗ ਪ੍ਰੋਜੈਕਟ ਦਾ ਉਦਘਾਟਨ ਕਰਦਿਆਂ ਕੀਤਾ | ਉਨ੍ਹਾਂ ਦੱਸਿਆ ਕਿ 17 ਕਿੱਲੋਮੀਟਰ ਲੰਮੇ ਨਿਊ ਅਬੁੱਲਖੁਰਾਣਾ ਡਿਸਟਰੀਊਟਰੀ ਦੀ ਕੰਕਰੀਟ ਲਾਈਨਿੰਗ ਪ੍ਰੋਜੈਕਟ 'ਤੇ ਪੰਜਾਬ ਸਰਕਾਰ ਵਲੋਂ 6 ਕਰੋੜ 50 ਲੱਖ ਰੁਪਏ ਖ਼ਰਚ ਕੀਤੇ ਗਏ ਹਨ, ਇਹ ਰਜਬਾਹਾ 40 ਸਾਲ ਪਹਿਲਾਂ ਬਣਾਇਆ ਗਿਆ ਸੀ | ਇਸ ਰਜਬਾਹੇ ਦੀ ਰੀਲਾਈਨਿੰਗ ਨਾਲ ਪਿੰਡ ਥਰਾਜਵਾਲਾ, ਦਿਉਣਖੇੜਾ, ਅਬੁੱਲਖੁਰਾਣਾ, ਡੱਬਵਾਲੀ ਮਲਕੋ ਕੀ, ਲਾਲਬਾਈ, ਤੱਪਾਖੇੜਾ, ਕੋਲਿਆਂਵਾਲੀ ਆਦਿ ਦੇ ਰਕਬੇ ਨੂੰ ਸਿੰਚਾਈ ਲਈ ਪੂਰਾ ਪਾਣੀ ਮਿਲੇਗਾ | ਉਨ੍ਹਾਂ ਦੱਸਿਆ ਕਿ ਖੇਤੀਬਾੜੀ ਲਈ ਜਿੱਥੇ ਪਹਿਲਾਂ 33 ਪ੍ਰਤੀਸ਼ਤ ਪਾਣੀ ਹੀ ਮਿਲਦਾ ਹੈ, ਹੁਣ ਸਿੰਚਾਈ ਵਿਭਾਗ ਦੇ ਬੁਨਿਆਦੀ ਢਾਂਚੇ ਵਿਚ ਸੁਧਾਰ ਲਿਆਉਣ ਨਾਲ 75 ਪ੍ਰਤੀਸ਼ਤ ਪਾਣੀ ਉਪਲਬਧ ਹੋਣਾ ਸ਼ੁਰੂ ਹੋ ਗਿਆ ਹੈ | ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਅਬੋਹਰ ਤੇ ਫ਼ਾਜ਼ਿਲਕਾ ਇਲਾਕਿਆਂ ਦੇ ਟੇਲਾਂ 'ਤੇ ਪੈਂਦੇ ਪਿੰਡਾਂ ਤੱਕ ਪਾਣੀ ਪੂਰੀ ਮਾਤਰਾ ਵਿਚ ਪਹੁੰਚਾਇਆ ਜਾ ਰਿਹਾ ਹੈ | ਖੇਤੀਬਾੜੀ ਮੰਤਰੀ ਨੇ ਦੱਸਿਆ ਕਿ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਸਰਕਾਰ ਵਲੋਂ ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਕਾਸ਼ਤਕਾਰਾਂ ਨੂੰ 1500 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਸਬਸਿਡੀ ਦਿੱਤੀ ਜਾਵੇਗੀ ਅਤੇ ਸਰਕਾਰ ਵਲੋਂ ਇਸ ਸਕੀਮ ਤਹਿਤ 40 ਕਰੋੜ ਰੁਪਏ ਦਾ ਪ੍ਰਬੰਧ ਕੀਤਾ ਗਿਆ ਹੈ | ਇਸ ਤੋਂ ਪਹਿਲਾ ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਕਾਸ਼ਤਕਾਰਾਂ ਦੇ ਬੈਂਕ ਖ਼ਾਤਿਆਂ ਵਿਚ 32 ਕਰੋੜ ਰੁਪਏ ਦੀ ਰਾਸ਼ੀ ਭੇਜੀ ਜਾ ਚੁੱਕੀ ਹੈ | ਇਸ ਤੋਂ ਇਲਾਵਾ ਪੰਜਾਬ ਵਿਚ ਨਰਮੇ ਦੀ ਕਾਸ਼ਤ ਨੂੰ ਪ੍ਰਫ਼ੁੱਲਿਤ ਕਰਨ ਲਈ 33 ਪ੍ਰਤੀਸ਼ਤ ਸਬਸਿਡੀ ਪੰਜਾਬ ਸਰਕਾਰ ਵਲੋਂ ਦਿੱਤੀ ਜਾਵੇਗੀ | ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਨ੍ਹਾਂ ਦੇ ਖੇਤਾਂ ਵਿਚ ਬਨਣ ਵਾਲੇ ਖ਼ਾਲਿਆਂ ਤੇ ਰਜਬਾਹਿਆਂ ਦੇ ਪੁਨਰ ਨਿਰਮਾਣ 'ਤੇ ਖ਼ੁਦ ਨਿਗਰਾਨੀ ਕਰਦੇ ਰਹਿਣ ਤਾਂ ਜੋ ਭਵਿੱਖ ਵਿੱਚ ਕੋਈ ਮੁਸ਼ਕਿਲ ਪੇਸ਼ ਨਾ ਆਵੇ | ਇਸ ਮੌਕੇ ਉਨ੍ਹਾਂ ਪੰਜਾਬ ਸਰਕਾਰ ਵਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਭਲਾਈ ਸਕੀਮਾਂ ਸੰਬੰਧੀ ਵੀ ਲੋਕਾਂ ਨੂੰ ਜਾਣੂ ਕਰਵਾਇਆ | ਇਸ ਮੌਕੇ ਪੰਕਜ ਕੁਮਾਰ ਐੱਸ.ਡੀ.ਐੱਮ. ਮਲੋਟ, ਡਾ. ਗੁਰਦਿੱਤ ਸਿੰਘ ਡਿਪਟੀ ਡਾਇਰੈਕਟਰ ਪਸ਼ੂ ਪਾਲਣ, ਐਕਸੀਅਨ ਅਰਸ਼ਦੀਪ ਸਿੰਘ ਸਿੱਧੂ, ਬੀ.ਡੀ.ਪੀ.ਓ. ਲੰਬੀ ਰਕੇਸ਼ ਬਿਸ਼ਨੋਈ, ਸੁਖਵਿੰਦਰ ਸਿੰਘ ਐੱਸ.ਡੀ.ਓ. ਸਿੰਚਾਈ, ਨਿਰਜੀਵ ਸਿੰਘ ਸਰਪੰਚ ਤੱਪਾ ਖੇੜਾ, ਵਿੱਕੀ ਸਰਪੰਚ ਅਬੁੱਲਖੁਰਾਣਾ, ਗੁਰਬਾਜ ਸਿੰਘ ਵਣਵਾਲਾ, ਰਾਜਾ ਮਾਹੂਆਣਾ, ਸੁਰਜੀਤ ਸਿੰਘ ਚੇਅਰਮੈਨ ਮਿੱਡਾ, ਰਵੀ ਬਰਾੜ ਤੱਪਾਖੇੜਾ, ਬਲਵੰਤ ਸਿੰਘ ਤੱਪਾਖੇੜਾ, ਰਛਪਾਲ ਸਿੰਘ ਖੁੱਡੀਆਂ, ਜੋਗਿੰਦਰ ਸਿੰਘ ਸੰਧੂ, ਬਲਦੇਵ ਸਿੰਘ ਸੰਧੂ, ਪੀ.ਏ. ਗੁਰਬਾਜ ਖੁੱਡੀਆਂ, ਮੀਡੀਆ ਸਲਾਹਕਾਰ ਮੋਹਿਤ ਸੋਨੀ ਮੌਜੂਦ ਸਨ |
ਪਿਛਲੀ ਖ਼ਬਰ ਸ੍ਰੀ ਮੁਕਤਸਰ ਸਾਹਿਬ ਤੋਂ ਭਾਗਸਰ ਰੋਡ ਦੀ ਮੁਰੰਮਤ ਲਈ ਭੇਜਿਆ ਖੇਤੀਬਾੜੀ ਮੰਤਰੀ ਨੂੰ ਪੱਤਰ <br/> ਅਗਲੀ ਖ਼ਬਰ ਪਿੰਡ ਬਧਾਈ ਵਿਖੇ ਨਰਮੇ ਦੀ ਸੁਚੱਜੀ ਕਾਸ਼ਤ ਸੰਬੰਧੀ ਜਾਗਰੂਕਤਾ ਕੈਂਪ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।