06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਸ੍ਰੀ ਮੁਕਤਸਰ ਸਾਹਿਬ ਤੋਂ ਭਾਗਸਰ ਰੋਡ ਦੀ ਮੁਰੰਮਤ ਲਈ ਭੇਜਿਆ ਖੇਤੀਬਾੜੀ ਮੰਤਰੀ ਨੂੰ ਪੱਤਰ <br/>

ਅਜੀਤ ਡੈਸਕ 16-05-2026
ਸ੍ਰੀ ਮੁਕਤਸਰ ਸਾਹਿਬ, 15 ਮਈ (ਹਰਮਹਿੰਦਰ ਪਾਲ)-ਸ੍ਰੀ ਮੁਕਤਸਰ ਸਾਹਿਬ ਤੋਂ ਭਾਗਸਰ ਤੱਕ ਜਾਣ ਵਾਲੀ ਸੜਕ ਜੋ ਕਿ ਬੀਤੇ ਸਮੇਂ ਵਿਚ ਹੜਾਂ ਕਾਰਨ ਟੁੱਟ ਗਈ ਸੀ, ਉਸ ਦੀ ਮੁਰੰਮਤ ਲਈ 272 ਲੱਖ ਦੇ ਕਰੀਬ ਕੰਮ ਦਾ ਅਸਟੀਮੇਟ ਪਾਸ ਹੋ ਗਿਆ ਹੈ, ਪਰ ਇਹ ਕੰਮ ਸਾਲ 2026-27 ਪਾਰਟ ਬੀ ਵਿਚ ਹਲਕਾ ਸ੍ਰੀ ਮੁਕਤਸਰ ਸਾਹਿਬ/ਮਲੋਟ ਅਧੀਨ ਹੈ | ਇਸ ਸੰਬੰਧ ਵਿਚ ਹੀ ਸਮਾਜ ਸੇਵੀ ਜਸਵੰਤ ਸਿੰਘ ਬਰਾੜ ਭਾਗਸਰ ਨੇ ਖੇਤੀਬਾੜੀ ਮੰਤਰੀ ਪੰਜਾਬ ਸਰਕਾਰ ਗੁਰਮੀਤ ਸਿੰਘ ਖੁੱਡੀਆਂ ਨੂੰ ਇਕ ਪੱਤਰ ਲਿਖ ਕੇ ਇਸ ਸੜਕ ਨੂੰ ਜਲਦ ਤੋਂ ਜਲਦ ਬਣਾਉਣ ਦੀ ਮੰਗ ਕੀਤੀ ਹੈ | ਉਨ•ਾਂ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਸ੍ਰੀ ਮੁਕਤਸਰ ਸਾਹਿਬ-ਪੰਨੀਵਾਲਾ ਰੋਡ ਬੰਦ ਹੈ ਅਤੇ ਹੁਣ ਵੀ ਸ੍ਰੀ ਮੁਕਤਸਰ ਸਾਹਿਬ ਬਾਈਪਾਸ ਤੋਂ ਗੋਨਿਆਣਾ ਗੇਟ ਤੱਕ 2 ਕਿੱਲੋਮੀਟਰ ਲੰਮਾ 4 ਮੀਟਰ ਡੂੰਘਾ ਸੀਵਰੇਜ ਪੈਣਾ ਹੈ ਅਤੇ ਸੜਕ ਨੇ ਬੰਦ ਹੀ ਰਹਿਣਾ ਹੈ | ਸ੍ਰੀ ਮੁਕਤਸਰ ਸਾਹਿਬ ਤੋਂ ਅਬੋਹਰ ਅਤੇ ਫ਼ਾਜ਼ਿਲਕਾ ਜਾਣ ਵਾਲੇ ਲੋਕ ਪਿਛਲੇ ਕਈ ਸਾਲਾਂ ਤੋਂ ਕੱਚਾ ਭਾਗਸਰ ਰੋਡ ਹੀ ਜਾਂਦੇ ਹਨ ਅਤੇ ਅੱਗੇ ਵੀ ਜਾਣਾ ਹੈ | ਇਸ ਸੜਕ 'ਤੇ ਹੀ ਕਈ ਅਨਾਜ ਮੰਡੀਆਂ ਭਾਗਸਰ, ਲੱਖੇਵਾਲੀ, ਸੰਮੇਵਾਲੀ, ਗੰਧੜ, ਚਿੱਬੜਾਂਵਾਲਾ, ਬਾਂਮ ਆਦਿ ਦਾ ਮਾਲ ਟਰੱਕਾਂ ਰਾਹੀਂ ਆਉਂਦਾ ਹੈ | ਇਸ ਲਈ ਇਹ ਇਲਾਕੇ ਦੀ ਮੁੱਖ ਸੜਕ ਹੈ | ਭਾਵੇਂ ਇਹ ਪਾਰਟੀ ਬੀ ਵਿਚ ਹੈ, ਪ੍ਰੰਤੂ ਇਸ ਨੂੰ ਵੱਡੇ ਹਿੱਤ ਵਿਚ ਸਾਰੇ ਇਲਾਕੇ ਦੀ ਆਵਾਜਾਈ ਲਈ ਮੁਰੰਮਤ ਕਰਕੇ ਪ੍ਰੀਮਿਕਸ ਪਾਉਣ ਨਾਲ ਲੋਕਾਂ ਨੂੰ ਸੁੱਖ ਮਿਲੇਗਾ ਅਤੇ ਸਰਕਾਰੀ ਅਨਾਜ ਦੀ ਢੋਆ-ਢੋਆਈ ਅੱਗੇ ਝੋਨੇ ਤੱਕ ਵੀ ਹੋ ਸਕੇਗੀ | ਇਸ ਲਈ ਜਲਦ ਹੀ ਇਸ ਦਾ ਕੰਮ ਸ਼ਰੂ ਕਰਵਾਇਆ ਜਾਵੇ ਤਾਂ ਜੋ ਲੋਕਾਂ ਨੂੰ ਰਾਹਤ ਮਿਲ ਸਕੇ |

ਪਿਛਲੀ ਖ਼ਬਰ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਤਹਿਤ ਸ੍ਰੀ ਮੁਕਤਸਰ ਸਾਹਿਬ ਪੁਲਿਸ ਦੀ ਵੱਡੀ ਕਾਰਵਾਈ ਅਗਲੀ ਖ਼ਬਰ ਕੈਬਨਿਟ ਮੰਤਰੀ ਵਲੋਂ ਨਿਊ ਅਬੁੱਲਖੁਰਾਣਾ ਡਿਸਟਰੀਊਟਰੀ ਦੀ ਕੰਕਰੀਟ ਲਾਈਨਿੰਗ ਪ੍ਰੋਜੈਕਟ ਦਾ ਉਦਘਾਟਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।