ਫ਼ਰੀਦਕੋਟ, 15 ਮਈ (ਹਰਮਿੰਦਰ ਸਿੰਘ ਮਿੰਦਾ)-ਅੱਜ ਭਗਵਾਨ ਪਰਸੂ ਰਾਮ ਮੰਦਰ ਫ਼ਰੀਦਕੋਟ ਵਿਖੇ ਪੰਜਾਬ ਬ੍ਰਾਹਮਣ ਸਭਾ ਦੀ ਇਕ ਵਿਸ਼ੇਸ਼ ਮੀਟਿੰਗ ਪੰਜਾਬ ਬ੍ਰਹਾਮਣ ਸਭਾ ਦੇ ਪ੍ਰਧਾਨ ਅਜੈ ਸ਼ਰਮਾ ਬਠਿਡਾ ਦੀ ਪ੍ਰਧਾਨਗੀ ਹੇਠ ਹੋਈ | ਜਿਸ ਵਿਚ ਉਨਾਂ ਨੇ ਕਿਹਾ ਕਿ ਸਾਰੇ ਜ਼ਿਲੇ ਵਾਈਜ਼ ਮੀਟਿੰਗਾਂ ਕਰਕੇ ਸਭਾ ਦੀ ਕਾਰਜਕਾਰਨੀ ਮਜ਼ਬੂਤ ਕੀਤੀ ਜਾਵੇਗੀ | ਇਸ ਲੜੀ ਤਹਿਤ ਫ਼ਰੀਦਕੋਟ ਵਿਖੇ ਨਿਯੁਕਤੀਆਂ ਕੀਤੀਆਂ ਗਈਆਂ ਹਨ | ਉਨਾਂ ਕਿਹਾ ਕਿ ਸੁਖਦੇਵ ਸਿੰਘ ਸ਼ਰਮਾ ਚੇਅਰਮੈਨ, ਪੰਡਿਤ ਸੁਖਮੰਦਰ ਪਾਲ ਸ਼ਰਮਾ ਜ਼ਿਲਾ ਪ੍ਰਧਾਨ, ਪਵਨ ਸ਼ਰਮਾ ਪ੍ਰੈੱਸ ਸਕੱਤਰ, ਮਦਨ ਲਾਲ ਸ਼ਰਮਾ ਜੁਆਇੰਟ ਸਕੱਤਰ, ਨਿਰਮਲਾ ਸ਼ਰਮਾ ਪ੍ਰਧਾਨ ਮਹਿਲਾ ਵਿੰਗ ਪੰਜਾਬ ਬਣਾਇਆ ਗਿਆ ਹੈ | ਇਸ ਮੌਕੇ ਹੰਸਰਾਜ ਸ਼ਰਮਾ, ਗੋਬਿੰਦ ਰਾਮ ਸ਼ਰਮਾ, ਡਾ. ਬਲਜੀਤ ਸ਼ਰਮਾ, ਕਮਲ ਗੋਤਮ, ਪਰਸੋਤਮ ਸ਼ਰਮਾ, ਸੀਲਾ ਰਾਦੀ, ਵਿਨੋਦ ਰਾਣੀ, ਹਰਬੰਸ ਲਾਲ ਸ਼ਰਮਾ ਅਤੇ ਸ਼ਾਮ ਲਾਲ ਸ਼ਰਮਾ ਹਾਜ਼ਰ ਸਨ |