06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਵਿਆਹੁਤਾ ਨੂੰ ਤੰਗ ਕਰਨ ਵਾਲੇ ਉਸ ਦੇ ਸਹੁਰਾ ਪਰਿਵਾਰ ਵਿਰੁੱਧ ਮਾਮਲਾ ਦਰਜ <br/>

ਅਜੀਤ ਡੈਸਕ 16-05-2026
ਕੋਟਕਪੂਰਾ, 15 ਮਈ (ਮੋਹਰ ਸਿੰਘ ਗਿੱਲ)-ਮਨਦੀਪ ਕੌਰ ਪੁੱਤਰੀ ਸੁਖਰਾਜ ਸਿੰਘ ਵਾਸੀ ਪਿੰਡ ਵਾੜਾਦਰਾਕਾ, ਤਹਿਸੀਲ ਕੋਟਕਪੂਰਾ, ਜ਼ਿਲਾ ਫ਼ਰੀਦਕੋਟ ਵਲੋਂ ਪੁਲਿਸ ਪ੍ਰਸ਼ਾਸਨ ਨੂੰ ਦਿੱਤੀ ਗਈ ਸ਼ਿਕਾਇਤ ਦੀ ਪੜਤਾਲ ਕਰਨ ਉਪਰੰਤ ਪੁਲਿਸ ਵਲੋਂ ਇਹ ਪਾਇਆ ਗਿਆ ਕਿ ਦਰਖ਼ਾਸਤ ਕਰਤਾ ਮਨਦੀਪ ਕੌਰ ਦੀ ਸ਼ਾਦੀ ਮਨਿੰਦਰ ਸਿੰਘ ਨਾਲ ਮਿਤੀ 24-9-2025 ਨੂੰ ਮਹਾਂ ਲਕਸ਼ਮੀ ਪੈਲੇਸ ਮੁਕਤਸਰ ਰੋਡ ਕੋਟਕਪੂਰਾ ਵਿਖੇ ਹੋਈ ਸੀ | ਸ਼ਾਦੀ ਸਮੇਂ ਲੜਕੀ ਪਰਿਵਾਰ ਵਲੋਂ ਆਪਣੀ ਹੈਸੀਅਤ ਮੁਤਾਬਿਕ ਕਰੀਬ 20 ਲੱਖ ਰੁਪਏ ਖ਼ਰਚ ਕੀਤੇ ਗਏ ਅਤੇ ਲੜਕੀ ਨੂੰ ਇਸਤਰੀ ਧਨ ਵਜੋਂ ਘਰੇਲੂ ਵਰਤੋਂ ਦਾ ਸਮਾਨ ਦਿੱਤਾ ਗਿਆ ਸੀ, ਪ੍ਰੰਤੂ ਲੜਕੀ ਦਾ ਸਹੁਰਾ ਪਰਿਵਾਰ ਉਕਤ ਦਿੱਤੇ ਦਾਜ ਦਹੇਜ ਦੇ ਸਮਾਨ ਤੋਂ ਖੁਸ਼ ਨਹੀਂ ਸਨ ਅਤੇ ਲੜਕੀ ਨੂੰ ਆਨੇ ਬਹਾਨੇ ਤੰਗ ਪ੍ਰੇਸ਼ਾਨ ਕਰਕੇ ਲੜਕੀ ਪਾਸੋਂ ਕਥਿਤ ਤੌਰ 'ਤੇ ਸਕਾਰਪੀਓ ਗੱਡੀ ਦੀ ਮੰਗ ਅਤੇ ਉਸ ਨੂੰ ਆਸਟ੍ਰੇਲੀਆ ਲੈ ਕੇ ਜਾਣ ਬਦਲੇ ਆਪਣੇ ਪਰਿਵਾਰ ਪਾਸੋਂ ਜ਼ਮੀਨ ਵਿਚੋਂ ਹਿੱਸਾ ਲੈ ਕੇ ਆਉਣ ਦੀ ਮੰਗ ਕਰਕੇ ਮਾਨਸਿਕ ਅਤੇ ਸਰੀਰਕ ਤੌਰ 'ਤੇ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਰਿਹਾ | ਮਨਿੰਦਰ ਸਿੰਘ ਦੀ ਪਹਿਲਾਂ ਹੋਈ ਸ਼ਾਦੀ ਬਾਰੇ ਵੀ ਲੜਕੀ ਪਰਿਵਾਰ ਨੂੰ ਧੋਖੇ ਵਿਚ ਰੱਖਿਆ ਗਿਆ | ਸ਼ਿਕਾਇਤਕਰਤਾ ਮਨਦੀਪ ਕੌਰ ਨੂੰ ਉਸ ਦੇ ਸੱਸ, ਸਹੁਰਾ ਵਲੋਂ ਉਸ ਦਾ ਇਸਤਰੀ ਧਨ ਵੀ ਵਰਤਣ ਲਈ ਨਹੀਂ ਦਿੱਤਾ ਜਾ ਰਿਹਾ ਹੈ | ਜਦ ਵਾਅਦੇ ਮੁਤਾਬਿਕ ਲੜਕੀ ਮਨਦੀਪ ਕੌਰ ਆਪਣੇ ਸਹੁਰੇ ਘਰ ਗਈ ਤਾਂ ਉਸ ਦਾ ਸਹੁਰਾ ਪਰਿਵਾਰ ਪਹਿਲਾਂ ਤੋਂ ਹੀ ਸੋਚੀ ਸਮਝੀ ਸਾਜਿਸ਼ ਤਹਿਤ ਘਰ ਨੂੰ ਤਾਲਾ ਲਗਾ ਕੇ ਕਿਧਰੇ ਅਣਦੱਸੀ ਜਗਾ 'ਤੇ ਚਲਾ ਗਿਆ ਹੈ | ਇਸ ਸਬੰਧ 'ਚ ਥਾਣਾ ਸਦਰ ਕੋਟਕਪੂਰਾ ਦੀ ਪੁਲਿਸ ਨੇ ਵਿਆਹੁਤਾ ਦੇ ਪਤੀ ਮਨਿੰਦਰ ਸਿੰਘ, ਸੱਸ ਜਸਵੰਤ ਕੌਰ ਅਤੇ ਸਹੁਰਾ ਮੱਖਣ ਸਿੰਘ ਵਾਸੀ ਜਲੰਧਰ ਵਿਰੁੱਧ ਮਾਮਲਾ ਦਰਜ ਕਰਕੇ ਪੜਤਾਲ ਆਰੰਭ ਕਰ ਦਿੱਤੀ ਹੈ |

ਪਿਛਲੀ ਖ਼ਬਰ ਇੰਟਰਨੈਸ਼ਨਲ ਮਿਲੇਨੀਅਮ ਸਕੂਲ ਦੇ ਚੇਅਰਮੈਨ ਵਾਸੂ ਸ਼ਰਮਾ ਨੇ ਪੰਜਾਬ ਸਰਕਾਰ ਦੇ ਸੀਨੀਅਰ ਅਧਿਕਾਰੀ ਸੁਮੇਰ ਸਿੰਘ ਨਾਲ ਕੀਤੀ... ਅਗਲੀ ਖ਼ਬਰ ਪੰਜਾਬ ਬ੍ਰਾਹਮਣ ਸਭਾ ਦੀ ਇਕ ਵਿਸ਼ੇਸ਼ ਮੀਟਿੰਗ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।