28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-05-2026

2 ਜੂਨ ਨੂੰ ਅਮਰ ਸ਼ਹੀਦ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਦਾ ਜਨਮ ਦਿਵਸ ਮਨਾਇਆ ਜਾਵੇਗਾ

ਅਜੀਤ ਡੈਸਕ 20-05-2026
ਬਾਜਾਖਾਨਾ, 19 ਮਈ (ਜਗਦੀਪ ਸਿੰਘ ਗਿੱਲ)–ਸਮੂਹ ਸਿੱਖ ਜਥੇਬੰਦੀਆਂ ਦੀ ਇਕ ਇਕੱਤਰਤਾ ਦਬੜ੍ਹੀਖਾਨਾ ਦੇ ਗੁਰਦੁਆਰਾ ਸਾਹਿਬ ਵਿਖੇ ਹੋਈ | ਜਿਸ ਵਿਚ 2 ਜੂਨ 2026 ਨੂੰ ਅਮਰ ਸ਼ਹੀਦ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਦਾ ਜਨਮ ਦਿਹਾੜਾ ਮਨਾਉਣ ਬਾਰੇ ਵਿਚਾਰ ਚਰਚਾ ਕੀਤੀ ਗਈ | ਜਥੇਦਾਰ ਗੁਰਮੀਤ ਸਿੰਘ ਦਬੜੀਖਾਨਾ ਨੇ ਦੱਸਿਆ ਕਿ ਸੰਤਾਂ ਤੋਂ ਬਾਅਦ ਪੰਥ ਦੀ ਰਹਿਨੁਮਾਈ ਗਲਤ ਬੰਦਿਆਂ ਦੇ ਹੱਥ ਆਉਣ ਕਾਰਨ ਪੰਥ ਦਾ ਜੋ ਘਾਣ ਹੋਇਆ ਹੈ ਉਸ ਤੋਂ ਬਚਾਉਣ ਲਈ ਸਾਨੂੰ ਸਾਰੇ ਪੰਥ ਦਰਦੀਆਂ ਨੂੰ ਇਕੱਠੇ ਹੋਣਾ ਪਵੇਗਾ | ਇਸ ਮÏਕੇ ਸੂਬਾਈ ਪ੍ਰਧਾਨ ਮਜ਼ਦੂਰ ਯੂਨੀਅਨ ਪੰਜਾਬ ਗੋਰਾ ਸਿੰਘ ਮੱਤਾ, ਜ਼ਿਲ੍ਹਾ ਪ੍ਰਧਾਨ ਯੂਨਾਇਟਡ ਅਕਾਲੀ ਦਲ ਨਛੱਤਰ ਸਿੰਘ ਦਬੜੀਖਾਨਾ, ਜ਼ਿਲ੍ਹਾ ਪ੍ਰਧਾਨ ਯੂਨਾਇਟਡ ਅਕਾਲੀ ਦਲ ਯੂਥ ਵਿੰਗ ਜਗਬੀਰ ਸਿੰਘ ਗੱਗੂ, ਜ਼ਿਲ੍ਹਾ ਜਨਰਲ ਸਕੱਤਰ ਯੂਨਾਈਟਡ ਅਕਾਲੀ ਦਲ ਤਰਸੇਮ ਸਿੰਘ ਘਣੀਆ, ਸਰਕਲ ਪ੍ਰਧਾਨ ਵਾਰਸ ਪੰਜਾਬ ਬਾਬਾ ਸਾਧੂ ਸਿੰਘ ਜੈਤੋ, ਜਥੇਦਾਰ ਅਜੈਬ ਸਿੰਘ ਜੈਤੋ, ਬਲਵਿੰਦਰ ਸਿੰਘ ਖਾਲਸਾ ਮੱਲਾ, ਹਰਭਜਨ ਸਿੰਘ ਦਬੜੀਖਾਨਾ, ਦਰਸ਼ਨ ਸਿੰਘ ਖਾਲਸਾ ਦਬੜੀਖਾਨਾ, ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮਿ੍ਤਸਰ (ਮੁਲਾਜ਼ਮ ਵਿੰਗ) ਮਾਸਟਰ ਜਗਤਾਰ ਸਿੰਘ, ਕੁਲਬੀਰ ਸਿੰਘ ਕਾਲਾ ਸੇਵੇਵਾਲਾ ਆਦਿ ਆਗੂ ਹਾਜ਼ਰ ਸਨ |

ਪਿਛਲੀ ਖ਼ਬਰ ਗੁਰਦੁਆਰਾ ਸਾਹਿਬ ਦੇ ਵਜ਼ੀਰ ਭਾਈ ਰਣਜੀਤ ਸਿੰਘ ਦਾ ਸੇਵਾ ਮੁਕਤੀ 'ਤੇ ਵਿਸ਼ੇਸ਼ ਸਨਮਾਨ <br/> ਅਗਲੀ ਖ਼ਬਰ ਜ਼ਿਲ੍ਹਾ ਚੋਣ ਅਫ਼ਸਰ ਵਲੋਂ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਇਕੱਤਰਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।