ਦੋਦਾ, 9 ਜੂਨ (ਰਵੀਪਾਲ)-ਗੁਰਬਾਣੀ ਨਾਲ ਜੋੜਣ ਲਈ ਦੋਦਾ ਵਿਖੇ ਚੱਲ ਰਹੇ ਕੈਂਪ ਦੌਰਾਨ ਨਿਰੋਲ ਸੇਵਾ ਆਰਗੇਨਾਈਜਸ਼ਨ ਧੂਲਕੋਟ (ਸ੍ਰੀ ਮੁਕਤਸਰ ਸਾਹਿਬ) ਦੇ ਮੁੱਖ ਸੇਵਾਦਾਰ ਡਾ. ਜਗਦੀਪ ਸਿੰਘ ਕਾਲਾ ਸੋਢੀ ਦੀ ਅਗਵਾਈ 'ਚ ਗੱਤਕਾ ਟੀਮ ਤੇ ਸਿੱਖ ਸੰਗਤਾਂ ਨੂੰ ਗੁਟਕਾ ਸਾਹਿਬ ਦਿੱਤੇ ਗਏ | ਡਾ. ਜਗਦੀਪ ਸਿੰਘ ਸੋਢੀ ਨੇ ਦੱਸਿਆ ਕਿ ਇਸ ਵਾਰ ਸੰਸਥਾ ਦੇ ਸਹਿਯੋਗ ਨਾਲ ਵੱਡੀ ਗਿਣਤੀ 'ਚ ਸੰਗਤਾਂ ਵਲੋਂ ਗੁਰਬਾਣੀ ਨਾਲ ਜੋੜਣ ਲਈ ਵਿਦਿਅਰਥੀਆਂ ਦੇ ਮੁਕਾਬਲੇ ਕਰਵਾ ਕੇ ਸਨਮਾਨਿਤ ਕੀਤਾ ਗਿਆ ਹੈ | ਉਨ੍ਹਾਂ ਦੱਸਿਆ ਕਿ ਦੋਦਾ ਵਿਖੇ ਪਿੰਡ ਵਾਸੀਆਂ ਵਲੋਂ ਗੱਤਕਾ ਟੀਮ ਦੀ ਸਿਖਲਾਈ ਤੇ ਸ਼ੁੱਧ ਬਾਣੀ ਸਿਖਾਉਣ ਲਈ ਕੈਂਪ ਚੱਲ ਰਿਹਾ ਹੈ, ਜਿਸ 'ਚ ਆਰਗੇਨਾਈਜੇਸ਼ਨ ਵਲੋਂ ਵੀ ਉਪਰਾਲਾ ਕਰਦੇ ਹੋਏ ਗੁਟਕਾ ਸਾਹਿਬ ਭੇਟ ਕੀਤੇ ਗਏ, ਤਾਂ ਜੋ ਵਿਦਿਆਰਥੀ ਨਿੱਤਨੇਮ ਕਰਕੇ ਬਾਣੀ ਨਾਲ ਜੁੜੇ ਰਹਿਣ | ਉਨ੍ਹਾਂ ਦੱਸਿਆਂ ਕਿ ਇਸ ਤਰ੍ਹਾਂ ਦੇ ਉਪਰਾਲੇ ਪਹਿਲਾਂ ਵੀ ਕੀਤੇ ਜਾ ਰਹੇ ਹਨ ਅਤੇ ਅੱਗੇ ਵੀ ਜਾਰੀ ਰਹਿਣਗੇ | ਇਸ ਮੌਕੇ ਸਮੂਹ ਸੰਗਤਾਂ ਨੇ ਨਿਰੋਲ ਸੇਵਾ ਸੰਸਥਾ ਦੇ ਮੁੱਖ ਸੇਵਾਦਾਰ ਦਾ ਧੰਨਵਾਦ ਕੀਤਾ | ਇਸ ਮੌਕੇ ਵੱਡੀ ਗਿਣਤੀ 'ਚ ਸੰਗਤਾਂ ਹਾਜ਼ਰ ਸਨ |