11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2026

ਤਰਸੇਮ ਕੁਮਾਰ ਲਾਡੀ ਬੱਤਰਾ ਅਰੋੜਵੰਸ਼ ਸਭਾ ਦੇ ਪ੍ਰਧਾਨ ਨਿਯੁਕਤ

ਅਜੀਤ ਡੈਸਕ 18-06-2026

ਸ੍ਰੀ ਮੁਕਤਸਰ ਸਾਹਿਬ, 17 ਜੂਨ (ਹਰਮਹਿੰਦਰ ਪਾਲ)-ਅਰੋੜਵੰਸ਼ ਸਭਾ ਸ੍ਰੀ ਮੁਕਤਸਰ ਸਾਹਿਬ ਦੀ ਵਿਸ਼ੇਸ਼ ਮੀਟਿੰਗ ਨਵੀਂ ਦਾਣਾ ਮੰਡੀ ਵਿਚ ਹੋਈ। ਮੀਟਿੰਗ ਦੌਰਾਨ ਤਰਸੇਮ ਕੁਮਾਰ ਲਾਡੀ ਬੱਤਰਾ ਨੂੰ ਸਰਬਸੰਮਤੀ ਨਾਲ ਸਭਾ ਦਾ ਨਵਾਂ ਪ੍ਰਧਾਨ ਨਿਯੁਕਤ ਕੀਤਾ ਗਿਆ। ਮੀਟਿੰਗ ਵਿਚ ਹਾਜ਼ਰ ਸਮੂਹ ਮੈਂਬਰਾਂ ਨੇ ਉਨ੍ਹਾਂ ਦੇ ਨਾਂਅ ‘ਤੇ ਸਹਿਮਤੀ ਪ੍ਰਗਟ ਕਰਦਿਆਂ ਉਨ੍ਹਾਂ ਨੂੰ ਇਹ ਜ਼ਿੰਮੇਵਾਰੀ ਸੌਂਪ ਦਿੱਤੀ ਹੈ। ਨਵ-ਨਿਯੁਕਤ ਪ੍ਰਧਾਨ ਲਾਡੀ ਬੱਤਰਾ ਨੇ ਸਭਾ ਦੇ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਸਭਾ ਦੀਆਂ ਪਰੰਪਰਾਵਾਂ ਨੂੰ ਅੱਗੇ ਵਧਾਉਣ ਅਤੇ ਸਮਾਜ ਭਲਾਈ ਦੇ ਕਾਰਜਾਂ ਨੂੰ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਕਰਨ ਲਈ ਵਚਨਬੱਧ ਹਨ। ਉਨ੍ਹਾਂ ਕਿਹਾ ਕਿ ਅਰੋੜਵੰਸ਼ ਸਮਾਜ ਦੀ ਏਕਤਾ, ਨੌਜਵਾਨਾਂ ਦੀ ਭਾਗੀਦਾਰੀ ਤੇ ਸਮਾਜਿਕ ਸਰਗਰਮੀਆਂ ਨੂੰ ਹੋਰ ਮਜ਼ਬੂਤ ਕਰਨ ਲਈ ਯਤਨ ਕੀਤੇ ਜਾਣਗੇ। ਮੀਟਿੰਗ ਦੌਰਾਨ ਮੈਂਬਰਾਂ ਨੇ ਲਾਡੀ ਬੱਤਰਾ ਨੂੰ ਵਧਾਈ ਦਿੰਦਿਆਂ ਆਸ ਪ੍ਰਗਟਾਈ ਕਿ ਉਨ੍ਹਾਂ ਦੀ ਅਗਵਾਈ ਹੇਠ ਸਭਾ ਨਵੀਆਂ ਉਚਾਈਆਂ ਨੂੰ ਛੂਹੇਗੀ ਅਤੇ ਸਮਾਜ ਸੇਵਾ ਦੇ ਖੇਤਰ ਵਿਚ ਹੋਰ ਅਹਿਮ ਭੂਮਿਕਾ ਨਿਭਾਏਗੀ। ਇਸ ਮੌਕੇ ਵਿਜੈ ਵਾਟਸ, ਪੱਪੂ ਅਹੂਜਾ, ਮਨੋਹਰ ਲਾਲ ਸਲੂਜਾ, ਸਤੀਸ਼ ਗਿਰਧਰ ਕਾਲਾ, ਨਰੇਸ਼ ਗਿਰਧਰ, ਸ਼ੇਖ਼ਰ ਕਾਲੜਾ, ਗੌਰਵ, ਸੋਨੂੰ ਨਾਰੰਗ, ਰਮੇਸ਼ ਕੁਮਾਰ ਚੁੱਘ, ਰਾਜ ਕੁਮਾਰ ਭਠੇਜਾ, ਸੁਭਾਸ਼ ਮਦਾਨ, ਕਸ਼ਮੀਰ ਸਿੰਘ ਪ੍ਰਧਾਨ, ਮਿੰਕਲ ਬਜਾਜ, ਰਮਨ ਕੇਪੀ, ਨਵਤੇਜ ਦਾਬੜਾ, ਅਨਿਲ ਅਨੇਜਾ, ਸੁਰਿੰਦਰ ਕੁਮਾਰ, ਚਿਗਾਰ ਗਿਰਧਰ, ਵਿਸ਼ਾਲ ਬਾਗੀ, ਰਜਿੰਦਰ ਰਾਜੂ, ਹਰਕ੍ਰਿਸ਼ਨ ਮੱਕੜ, ਗੁਰਬਾਜ ਸਿੰਘ ਅਤੇ ਅਸ਼ੋਕ ਕੱਕੜ ਸਮੇਤ ਹੋਰ ਮੈਂਬਰ ਹਾਜ਼ਰ ਸਨ।

ਪਿਛਲੀ ਖ਼ਬਰ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਫ਼ਰੀਦਕੋਟ ਵਿਖੇ ਸੰਨ ਫ਼ਾਊਂਡੇਸ਼ਨ ਵਲੋਂ ਸਥਾਪਿਤ ਸਕਿਲ ਡਿਵੈੱਲਪਮੈਂਟ ਸੈਂਟਰ ਦਾ... ਅਗਲੀ ਖ਼ਬਰ ਪੱਤਰਕਾਰ ਮੇਵਾ ਸਿੰਘ ਦੇ ਸਪੁੱਤਰ ਹੈੱਡ ਕਾਂਸਟੇਬਲ ਸੰਦੀਪ ਸਿੰਘ ਦਾ ਦਿਹਾਂਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।