07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-07-2026

5 ਦੇ ਖ਼ੂਨਦਾਨ ਕੈਂਪ ਸਬੰਧੀ ਪੰਜ ਗ੍ਰਾਮ ਕਲਾਂ ’ਚ ਮੀਟਿੰਗ

ਅਜੀਤ ਡੈਸਕ 04-07-2026
ਪੰਜਗਰਾਈ ਕਲਾਂ, 3 ਜੁਲਾਈ (ਸੁਖਮੰਦਰ ਸਿੰਘ ਬਰਾੜ)-ਪੀ.ਬੀ.ਜੀ ਵੈੱਲਫੇਅਰ ਕਲੱਬ ਕੋਟਕਪੂਰਾ ਦੇ ਦਿਹਾਤੀ ਇੰਚਾਰਜ ਗੁਰਜੰਟ ਸਿੰਘ ਸਰਾਂ ਦੀ ਅਗਵਾਈ ਹੇਠ ਪੰਜਗਰਾਈਂ ਕਲਾ ਦੇ ਗੁਰਦੁਆਰਾ ਬਾਬਾ ਬਾਲਾ ਜੀ ਵਿਖੇ ਕਲੱਬ ਵਲੋਂ 5 ਜੁਲਾਈ ਦਿਨ ਐਤਵਾਰ ਨੂੰ ਕੋਟਕਪੁਰਾ ਦੇ ਸੰਗਮ ਪੈਲੇਸ ਵਿਖੇ ਲਗਾਏ ਜਾ ਰਹੇ ਖੂਨਦਾਨ ਕੈਂਪ ਸਬੰਧੀ ਮੀਟਿੰਗ ਹੋਈ। ਮੀਟਿੰਗ ਵਿਚ ਕਲੱਬ ਦੇ ਚੇਅਰਮੈਨ ਬਲਜੀਤ ਸਿੰਘ ਖੀਵਾ ਪ੍ਰਧਾਨ ਰਜੀਵ ਮਲਿਕ ਮਨਜੀਤ ਕੌਰ ਨੰਗਲ ਅਤੇ ਮਾਹੀ ਵਰਮਾ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਵੱਖ-ਵੱਖ ਬੁਲਾਰਿਆਂ ਨੇ ਖੂਨਦਾਨ ਦੀ ਮਹੱਤਤਾ ਸਬੰਧੀ ਆਪਣੇ ਵਿਚਾਰਾਂ ਦਾ ਪ੍ਰਗਟਾਵਾ ਕਰਨ ਤੋਂ ਇਲਾਵਾ ਖੂਨਦਾਨ ਕਰਨ ਸਬੰਧੀ ਫੈਲੀਆਂ ਗਲਤ ਫਹਿਮੀਆਂ ਨੂੰ ਦੂਰ ਕਰਨ ਲਈ ਮੌਕੇ ’ਤੇ ਹਾਜ਼ਰ ਲੋਕਾਂ ਦੇ ਜਵਾਬ ਵੀ ਦਿੱਤੇ ਗਏ। ਇਸ ਮੌਕੇ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਬੀਬੀ ਅਮਰਜੀਤ ਕੌਰ, ਸਰਪੰਚ ਕੇਵਲ ਸਿੰਘ, ਸਰਪੰਚ ਜਸਵਿੰਦਰ ਸਿੰਘ, ਸਰਪੰਚ ਮੰਦਰ ਸਿੰਘ, ਕਾਂਗਰਸੀ ਆਗੂ ਰਮੇਸ਼ ਕੱਕੜ, ਸਾਬਕਾ ਪੰਚ ਗਮਦੂਰ ਸਿੰਘ ਗੁਰਾ ਬਰਾੜ, ਗੁਰਕੋਮਲ ਸਿੰਘ, ਗੁਰਪਿੰਦਰ ਸਿੰਘ ਸੰਧੂ, ਤਰਲੋਚਨ ਸਿੰਘ ਪੱਪਾ ਸਰਾਂ, ਗੀਤਕਾਰ ਬੂਟਾ ਸਿੰਘ ਪੈਰਿਸ, ਰਣਜੀਤ ਸਿੰਘ ਗਿੱਲ, ਡਾਕਟਰ ਹੈਪੀ, ਏਕਜੋਤ ਗੁਰਮਿਤ ਖਾਲਸਾ ਸੇਵਾ ਸੁਸਾਇਟੀ ਦੇ ਪ੍ਰਧਾਨ ਬਲਜੀਤ ਸਿੰਘ ਖਾਲਸਾ, ਗੁਰਜੰਟ ਸਿੰਘ ਔਲਖ, ਬੀਕੇਯੂ ਫਤਿਹ ਦੇ ਆਗੂ ਸੁਖਮੰਰਰ ਸਿੰਘ ਬਰਾੜ, ਪੰਚ ਅਮਨ ਸੰਧੂ, ਜਗਤਾਰ ਸਿੰਘ ਬਰਾੜ, ਪਰਮਾ ਸੰਧੂ, ਰੂਪ ਸਿੰਘ ਬਰਾੜ, ਸੁਖਮੰਦਰ ਸਿੰਘ ਮੰਦੀ, ਨਸੀਬ ਸਿੰਘ ਸਰਾਂ, ਅੰਗਰੇਜ਼ ਸਿੰਘ ਰੋਸਾ, ਗਗਨ ਸਿੰਘ ਪੰਚ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਰੋੜੀਕਪੂਰਾ ਦੇ ਮੁਹੱਲਾ ਕਲੀਨਿਕ ’ਚ ਡਾ. ਲਵੀ ਅਗਰਵਾਲ ਨੇ ਸੰਭਾਲਿਆ ਅਹੁਦਾ ਅਗਲੀ ਖ਼ਬਰ ਡੀ.ਏ.ਵੀ. ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਜ਼ਿਲ੍ਹਾ ਸ਼ੂਟਿੰਗ ਚੈਂਪੀਅਨਸ਼ਿਪ ’ਚ ਮੱਲਾਂ ਮਾਰੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।