07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-07-2026

ਪਾਵਰਕਾਮ ਆਊਟਸੋਰਸ ਕਾਮਿਆਂ ਦਾ ਧਰਨਾ ਚੌਥੇ ਦਿਨ ਵੀ ਜਾਰੀ ਰਿਹਾ

ਅਜੀਤ ਡੈਸਕ 29-07-2026
ਸ੍ਰੀ ਮੁਕਤਸਰ ਸਾਹਿਬ, 28 ਜੁਲਾਈ (ਰਣਜੀਤ ਸਿੰਘ ਢਿੱਲੋਂ)-ਕੋਆਰਡੀਨੇਸ਼ਨ ਕਮੇਟੀ ਪਾਵਰਕਾਮ ਟਰਾਂਸਕੋ ਠੇਕਾ ਮੁਲਾਜ਼ਮ ਪੰਜਾਬ ਦੇ ਬੈਨਰ ਹੇਠ ਸ੍ਰੀ ਮੁਕਤਸਰ ਸਾਹਿਬ ਡਵੀਜ਼ਨ ਦੇ ਸਾਥੀਆਂ ਵਲੋਂ ਧਰਨਾ ਲਗਾਤਾਰ ਚੌਥੇ ਦਿਨ ਵੀ ਜਾਰੀ ਰਿਹਾ। ਇਸ ਧਰਨੇ ਦੀ ਅਗਵਾਈ ਸਰਕਲ ਪ੍ਰਧਾਨ ਵਰਿੰਦਰਪਾਲ ਸਿੰਘ ਪੈਸਕੋ, ਸਰਕਲ ਪ੍ਰਧਾਨ ਕੇਸਰ ਸਿੰਘ ਸੀ.ਐੱਚ.ਬੀ. ਅਤੇ ਮੀਤ ਪ੍ਰਧਾਨ ਅਮਰ ਸਿੰਘ ਸਟੋਰਾਂ ਵਲੋਂ ਕੀਤੀ ਗਈ। ਇਹ ਧਰਨਾ ਆਊਟਸੋਰਸ ਕਾਮਿਆਂ ਦੀਆਂ ਹੱਕੀ ਮੰਗਾਂ ਨਾ ਮੰਨਣ ਤੱਕ ਲਗਾਤਾਰ ਜਾਰੀ ਰੱਖਿਆ ਜਾਵੇਗਾ। ਇਸ ਧਰਨੇ ਵਿਚ ਸਟੋਰਾਂ ਦੇ ਸਾਥੀ, ਸੀ.ਐੱਚ.ਬੀ. ਸਾਥੀ, ਕੰਪਿਊਟਰ ਆਪ੍ਰੇਟਰ ਸਾਥੀ ਅਤੇ ਐੱਨ.ਸੀ.ਸੀ. ਸਾਥੀਆਂ ਵਲੋਂ ਸਰਕਲ ਦਫ਼ਤਰ ਅੱਗੇ ਗੇਟ ਰੇਲੀ ਕਰਕੇ ਭਰਵੀਂ ਸ਼ਮੂਲੀਅਤ ਕੀਤੀ ਗਈ।
ਪਿਛਲੀ ਖ਼ਬਰ ਗੁਰੂ ਨਾਨਕ ਕਾਲਜ ਵਿਖੇ ਨਿਊ ਏਜ ਟੀਚਿੰਗ ਤਕਨੀਕਾਂ ਸੰਬੰਧੀ ਵਰਕਸ਼ਾਪ ਦਾ ਆਗਾਜ਼ ਅਗਲੀ ਖ਼ਬਰ ਸ੍ਰੀ ਮੁਕਤਸਰ ਸਾਹਿਬ ਮਗਰੋਂ ਬਠਿੰਡਾ ਜ਼ਿਲ੍ਹਾ ਪ੍ਰੀਸ਼ਦ ਦੀ ‘ਚੌਧਰ’ ਲਈ ਅਕਾਲੀ ਦਲ ਚੌਕੰਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।