02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-07-2026

ਕਸਬਾ ਬਰਗਾੜੀ ਰਿਹਾ ਪੂਰਨ ਬੰਦ

ਅਜੀਤ ਡੈਸਕ 31-07-2026
ਬਰਗਾੜੀ, 30 ਜੁਲਾਈ (ਲਖਵਿੰਦਰ ਸ਼ਰਮਾ)-ਦੁਕਾਨਦਾਰ ਯੂਨੀਅਨ ਬਰਗਾੜੀ ਵਲੋਂ ਪੰਜਾਬ ਦੇ ਸਫ਼ਾਈ ਸੇਵਕਾਂ ਵਲੋਂ ਪੰਜਾਬ ਬੰਦ ਦੀ ਦਿੱਤੇ ਸੱਦੇ ਦੇ ਮੱਦੇਨਜ਼ਰ ਕਸਬਾ ਬਰਗਾੜੀ ਦਾ ਬਾਜ਼ਾਰ ਪੂਰੇ ਤੌਰ ’ਤੇ ਬੰਦ ਕੀਤਾ ਗਿਆ। ਕਸਬਾ ਬਰਗਾੜੀ ਦੇ ਸਮੂਹ ਦੁਕਾਨਦਾਰਾਂ ਨੇ ਦੁਕਾਨਦਾਰ ਯੂਨੀਅਨ ਬਰਗਾੜੀ ਦੇ ਸੱਦੇ ’ਤੇ ਆਪਣੀਆਂ ਦੁਕਾਨਾਂ ਪੂਰੀ ਤਰ੍ਹਾਂ ਬੰਦ ਰੱਖੀਆਂ। ਹਲਵਾਈ, ਮੈਡੀਕਲ, ਲੈਬਾਰਟਰੀਆਂ, ਸਬਜ਼ੀ, ਫਲਾਂ, ਦੁੱਧ, ਪਨੀਰ ਡੇਅਰੀਆਂ ਆਦਿ ਦੀਆਂ ਕੁਝ ਦੁਕਾਨਾਂ ਖੁੱਲ੍ਹੀਆਂ ਰਹੀਆਂ। ਦੁਕਾਨਦਾਰ ਯੂਨੀਅਨ ਬਰਗਾੜੀ ਦੇ ਸਮੂਹ ਅਹੁਦੇਦਾਰਾਂ ਨੇ ਸਮੂਹ ਦੁਕਾਨਦਾਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਨਾਲ ਸਮੂਹ ਦੁਕਾਨਦਾਰਾਂ ਦੀ ਏਕਤਾ ਸਾਹਮਣੇ ਆਈ ਹੈ, ਜਿਸ ਨਾਲ ਕਸਬਾ ਬਰਗਾੜੀ ਦੇ ਸਮੂਹ ਦੁਕਾਨਦਾਰਾਂ, ਦੁਕਾਨਦਾਰ ਯੂਨੀਅਨ ਦਾ ਮਾਣ ਸਤਿਕਾਰ ਵਧਿਆ ਹੈ। ਆਗੂਆਂ ਨੇ ਕਿਹਾ ਕਿ ਸਰਕਾਰਾਂ, ਪ੍ਰਸ਼ਾਸਨ ਜਾਂ ਕਿਸੇ ਹੋਰ ਵਲੋਂ ਕਿਸੇ ਵੀ ਸਮੇਂ ਕਿਸੇ ਦੁਕਾਨਦਾਰ ਆਦਿ ਨਾਲ ਵੀ ਕਿਸੇ ਤਰ੍ਹਾਂ ਦੀ ਵਧੀਕੀ ਜਾਂ ਕਿਸੇ ਤਰ੍ਹਾਂ ਦਾ ਅੱਤਿਆਚਾਰ ਹੋ ਸਕਦਾ ਹੈ ਤਾਂ ਸਾਨੂੰ ਸਭ ਨੂੰ ਪੂਰੀ ਏਕਤਾ ਨਾਲ ਇਕ ਦੂਸਰੇ ਨਾਲ ਖੜ੍ਹਨ ਦੀ ਲੋੜ ਹੈ। ਆਗੂਆਂ ਨੇ ਪ੍ਰਸ਼ਾਸਨ ਵਲੋਂ ਸਫ਼ਾਈ ਸੇਵਕਾਂ ਨਾਲ ਬਰਨਾਲਾ, ਖੰਨਾ ਅਤੇ ਹੋਰਨਾਂ ਥਾਵਾਂ ਤੇ ਕੀਤੇ ਅੱਤਿਆਚਾਰ ਦੀ ਨਿਖੇਧੀ ਕਰਦਿਆਂ ਸਰਕਾਰ ਤੋਂ ਮੰਗ ਕੀਤੀ ਕਿ ਸਫ਼ਾਈ ਸੇਵਕਾਂ ਅਤੇ ਹੋਰ ਧਰਨੇ ਮੁਜ਼ਾਹਰੇ ਕਰ ਰਹੀਆਂ ਜਥੇਬੰਦੀਆਂ ਦੀਆਂ ਜਾਇਜ਼ ਮੰਗਾਂ ਤੁਰੰਤ ਮੰਨ ਲੈਣੀਆਂ ਚਾਹੀਦੀਆਂ ਹਨ।
ਪਿਛਲੀ ਖ਼ਬਰ ਗਿੱਦੜਬਾਹਾ ਜ਼ੋਨ ਦੀਆਂ ਖੇਡਾਂ ਕਰਵਾਉਣ ਸੰਬੰਧੀ ਮੀਟਿੰਗ ਅਗਲੀ ਖ਼ਬਰ ਬਾਬਾ ਗੰਗਾ ਰਾਮ ਪਬਲਿਕ ਸਕੂਲ ਵਿਖੇ ਜਾਗਰੂਕਤਾ ਸੈਮੀਨਾਰ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।