02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-07-2026

ਬਾਬਾ ਗੰਗਾ ਰਾਮ ਪਬਲਿਕ ਸਕੂਲ ਵਿਖੇ ਜਾਗਰੂਕਤਾ ਸੈਮੀਨਾਰ ਕਰਵਾਇਆ

ਅਜੀਤ ਡੈਸਕ 31-07-2026
ਗਿੱਦੜਬਾਹਾ, 30 ਜੁਲਾਈ (ਪਰਮਜੀਤ ਸਿੰਘ ਥੇੜ੍ਹੀ)-ਬਾਬਾ ਗੰਗਾ ਰਾਮ ਪਬਲਿਕ ਸਕੂਲ ਗਿੱਦੜਬਾਹਾ ਵਿਖੇ ‘ਗੁਡ ਟੱਚ ਬੈਡ ਟੱਚ’ ਸੰਬੰਧੀ ਥਾਣਾ ਗਿੱਦੜਬਾਹਾ ਵਲੋਂ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ। ਇਸ ਸੈਮੀਨਾਰ ਵਿਚ ਸੀਨੀਅਰ ਕਾਂਸਟੇਬਲ ਅਮਰਜੀਤ ਕੌਰ ਤੇ ਕਮਲਜੀਤ ਕੌਰ ਨੇ ਵਿਦਿਆਰਥੀਆਂ ਨਾਲ ਸਾਂਝ ਪਾਉਂਦੇ ਹੋਏ ਗੁਡ ਟੱਚ ਅਤੇ ਬੈਡ ਟੱਚ ਬਾਰੇ ਦੱਸਿਆ। ਉਨ੍ਹਾਂ ਕਿਹਾ ਕਿ ਅਕਸਰ ਛੋਟੇ ਬੱਚਿਆਂ ਨੂੰ ਘਰ, ਆਂਢ-ਗੁਆਂਢ, ਸਕੂਲ ਆਦਿ ਵਿਖੇ ਵੱਡਿਆਂ ਵਲੋਂ ਛੂਹਿਆ ਜਾਂਦਾ ਹੈ, ਪਰ ਇਸ ਛੂਹ ਵਿਚ ਚੰਗੇ ਤੇ ਮੰਦੇ ਛੂਹ ਦਾ ਅੰਤਰ ਹੁੰਦਾ ਹੈ। ਜੇਕਰ ਕੋਈ ਵੀ ਵਿਅਕਤੀ ਤੁਹਾਡੇ ਪ੍ਰਾਈਵੇਟ ਪਾਰਟ ਨੂੰ ਛੋਹ ਰਿਹਾ ਹੈ ਤਾਂ ਇਸ ਨੂੰ ਬੈਡ ਟੱਚ ਕਿਹਾ ਜਾਵੇਗਾ। ਬੈਡ ਟੱਚ ਦੀ ਸਥਿਤੀ ਹੋਣ ’ਤੇ ਬੱਚੇ ਸਭ ਤੋਂ ਪਹਿਲਾਂ ਆਪਣੇ ਮਾਤਾ-ਪਿਤਾ ਜਾਂ ਆਪਣੇ ਭਰੋਸੇਮੰਦ ਰਿਸ਼ਤੇਦਾਰ ਜਾਂ ਅਧਿਆਪਕ ਨੂੰ ਦੱਸ ਸਕਦੇ ਹਨ। ਇਸ ਤੋਂ ਇਲਾਵਾ 1098 ਟੋਲ ਫ਼ਰੀ ਨੰਬਰ ’ਤੇ ਕਾਲ ਕਰ ਸਕਦੇ ਹਨ। ਇਸ ਨੰਬਰ ’ਤੇ ਕਾਲ ਕਰਨ ’ਤੇ ਤੁਰੰਤ ਬੱਚਿਆਂ ਦੀ ਮਦਦ ਕੀਤੀ ਜਾਵੇਗੀ। ਅੰਤ ਵਿਚ ਸਕੂਲ ਐੱਮ.ਡੀ. ਐੱਮ.ਪੀ. ਸੇਠੀ ਨੇ ਪੁਲਿਸ ਕਚਮਾਰੀ ਕਮਲਜੀਤ ਕੌਰ ਅਤੇ ਅਮਰਜੀਤ ਕੌਰ ਦਾ ਧੰਨਵਾਦ ਕੀਤਾ, ਜਦੋਂਕਿ ਸਮਾਰੋਹ ਦੌਰਾਨ ਸਕੂਲ ਦਾ ਸਮੂਹ ਸਟਾਫ਼ ਹਾਜ਼ਰ ਸੀ।
ਪਿਛਲੀ ਖ਼ਬਰ ਕਸਬਾ ਬਰਗਾੜੀ ਰਿਹਾ ਪੂਰਨ ਬੰਦ ਅਗਲੀ ਖ਼ਬਰ ਐੱਸ.ਆਰ.ਆਈ. ਸੰਬੰਧੀ ਬੀ.ਐੱਲ.ਓ. ਵਲੋਂ ਬੀ.ਐੱਲ.ਏ. ਨਾਲ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।