02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-07-2026

ਐੱਸ.ਆਰ.ਆਈ. ਸੰਬੰਧੀ ਬੀ.ਐੱਲ.ਓ. ਵਲੋਂ ਬੀ.ਐੱਲ.ਏ. ਨਾਲ ਮੀਟਿੰਗ

ਅਜੀਤ ਡੈਸਕ 31-07-2026
ਸ੍ਰੀ ਮੁਕਤਸਰ ਸਾਹਿਬ, 30 ਜੁਲਾਈ (ਹਰਮਹਿੰਦਰ ਪਾਲ)-ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਤੇ ਰਿਟਰਨਿੰਗ ਅਫ਼ਸਰ ਕਮ ਐੱਸਡੀ.ਐੱਮ. ਗੁਰਕਿਰਨਦੀਪ ਸਿੰਘ ਸਿੱਧੂ ਦੀ ਅਗਵਾਈ ਵਿਚ ਵਿਧਾਨ ਸਭਾ ਹਲਕਾ 086 ਸ੍ਰੀ ਮੁਕਤਸਰ ਸਾਹਿਬ ਦੇ ਸਾਰੇ ਬੀ.ਐੱਲ.ਓਜ਼. ਨੇ ਆਪੋ-ਆਪਣੇ ਬੂਥਾਂ ਵਿਚ ਵੱਖ-ਵੱਖ ਪਾਰਟੀਆਂ ਦੇ ਬੀ.ਐੱਲ.ਏਜ਼. ਨਾਲ ਮੀਟਿੰਗ ਹੋਈ। ਇਸੇ ਤਹਿਤ ਬੂਥ ਨੰਬਰ 204 ਤੇ 205 ਦੀ ਮੀਟਿੰਗ ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਕੰਨਿਆ) ਵਿਖੇ ਹੋਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਨਵਦੀਪ ਸਿੰਘ ਸੁੱਖੀ ਤੇ ਸਤਿੰਦਰ ਸਿੰਘ ਮੌੜ ਨੇ ਐੱਸ.ਆਰ.ਆਈ. ਦੌਰਾਨ ਬੀ.ਐੱਲ.ਏ. ਦੁਆਰਾ ਦਿੱਤੇ ਸਹਿਯੋਗ ਲਈ ਧੰਨਵਾਦ ਪ੍ਰਗਟ ਕੀਤਾ। ਬੀ.ਐੱਲ.ਏ. ਨੂੰ ਗੈਰ ਹਾਜ਼ਰ, ਸ਼ਿਫਟਡ, ਮ੍ਰਿਤਕ ਤੇ ਡਬਲ ਵੋਟਰਾਂ ਦੀ ਸੂਚੀ ਦਿਖਾਈ ਗਈ, ਜਿੱਥੇ ਉਨ੍ਹਾਂ ਤਸੱਲੀ ਦਾ ਪ੍ਰਗਟਾਵਾ ਕੀਤਾ। ਇਸ ਮੀਟਿੰਗ ਵਿਚ ਭਾਜਪਾ ਵਲੋਂ ਅਰੁਣ ਵਰਮਾ ਪਿੰਟੂ, ਗੌਰਵ ਛਾਬੜਾ ਗੋਰਾ, ਕਾਂਗਰਸ ਵਲੋਂ ਯਾਦਵਿੰਦਰ ਸਿੰਘ ਧਾਲੀਵਾਲ, ਆਮ ਆਦਮੀ ਪਾਰਟੀ ਵਲੋਂ ਬਾਬੂ ਸਿੰਘ ਧੀਮਾਨ, ਸ਼੍ਰੋਮਣੀ ਅਕਾਲੀ ਦਲ ਵਲੋਂ ਵਿਜੇ ਕੁਮਾਰ ਤਰੀਕਾ, ਅਕਾਸ਼ਦੀਪ ਸਿੰਘ ਤੇ ਸਹਾਇਕ ਬੀ.ਐੱਲ.ਓ. ਓਮ ਪ੍ਰਕਾਸ਼ ਵੀ ਮੌਜੂਦ ਸਨ।
ਪਿਛਲੀ ਖ਼ਬਰ ਬਾਬਾ ਗੰਗਾ ਰਾਮ ਪਬਲਿਕ ਸਕੂਲ ਵਿਖੇ ਜਾਗਰੂਕਤਾ ਸੈਮੀਨਾਰ ਕਰਵਾਇਆ ਅਗਲੀ ਖ਼ਬਰ ਵਿਵੇਕ ਸਕੂਲ ਬਰਗਾੜੀ ਵਿਖੇ ਗੁਰੂ ਪੂਰਨਿਮਾ ਦਿਹਾੜਾ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।