ਵਿਵੇਕ ਸਕੂਲ ਬਰਗਾੜੀ ਵਿਖੇ ਗੁਰੂ ਪੂਰਨਿਮਾ ਦਿਹਾੜਾ ਮਨਾਇਆ
ਅਜੀਤ ਡੈਸਕ
31-07-2026
ਬਰਗਾੜੀ, 30 ਜੁਲਾਈ (ਲਖਵਿੰਦਰ ਸ਼ਰਮਾ)-ਵਿਵੇਕ ਸਕੂਲ ਬਰਗਾੜੀ ਵਿਖੇ ਗੁਰੂ ਪੂਰਨਿਮਾ ਦਿਹਾੜਾ ਪੂਰੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਗਿਆ। ਸਕੂਲ ਚੇਅਰਮੈਨ ਹਰਜਿੰਦਰ ਸਿੰਘ, ਡਾ. ਚਰਨਜੀਤ ਸਿੰਘ, ਪਿ੍ਰੰਸੀਪਲ ਸੋਨੀਆ ਸੇਠੀ ਵਲੋਂ ਸਮੂਹ ਬੱਚਿਆਂ, ਅਧਿਆਪਕਾਂ ਨੂੰ ਗੁਰੂ ਪੂਰਨਿਮਾ ਦੀ ਵਧਾਈ ਦਿੱਤੀ ਗਈ। ਬੱਚਿਆਂ ਅਤੇ ਅਧਿਆਪਕਾਂ ਨੇ ਗੁਰੂ ਦੇ ਮਹੱਤਵ ਅਤੇ ਜੀਵਨ ਵਿਚ ਅਧਿਆਪਕ ਦੀ ਭੂਮਿਕਾ ਬਾਰੇ ਵਿਸਥਾਰ ਨਾਲ ਵਿਚਾਰ ਸਾਂਝੇ ਕੀਤੇ ਗਏ। ਅਧਿਆਪਕਾਂ ਨੇ ਗੁਰੂ ਪੂਰਨਿਮਾ ਦੀ ਮਹੱਤਤਾ ਬਾਰੇ ਦੱਸਦਿਆਂ ਕਿਹਾ ਕਿ ਗੁਰੂ ਪੂਰਨਿਮਾ ਗੁਰੂਆਂ, ਅਧਿਆਪਕਾਂ ਅਤੇ ਮਾਰਗ ਦਰਸ਼ਕਾਂ ਪ੍ਰਤੀ ਆਦਰ ਸਤਿਕਾਰ ਪ੍ਰਗਟ ਕਰਨ ਦਾ ਪਵਿੱਤਰ ਸਮਾਂ ਹੁੰਦਾ ਹੈ। ਚੰਗੇ ਗੁਰੂ ਸਾਨੂੰ ਚੰਗਾ ਗਿਆਨ ਦੇ ਕੇ ਜੀਵਨ ਵਿਚ ਸਹੀ ਮਾਰਗ ’ਤੇ ਚੱਲਣ ਦੀ ਪ੍ਰੇਰਨਾ ਦਿੰਦੇ ਹਨ ਜਿਸ ਨਾਲ ਮਨੁੱਖ ਇਕ ਚੰਗਾ ਇਨਸਾਨ ਬਣਦਾ ਹੈ ਅਤੇ ਸਮਾਜ ਵਿਚ ਇਨਸਾਨੀਅਤ ਪੈਦਾ ਕਰਦਾ ਹੈ। ਇਸ ਵਿਸ਼ੇ ’ਤੇ ਬੱਚਿਆਂ ਦੇ ਪੋਸਟਰ ਬਣਾਉਣ, ਭਾਸ਼ਣ ਦੇਣ ਆਦਿ ਦੇ ਮੁਕਾਬਲੇ ਕਰਵਾਏ ਗਏ ਅਤੇ ਵਧੀਆ ਕਾਰਗੁਜ਼ਾਰੀ ਵਾਲੇ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਮੂਹ ਸਟਾਫ਼, ਬੱਚੇ ਆਦਿ ਹਾਜ਼ਰ ਸਨ।